ਲਹਿਰਾਗਾਗਾ ਵਿਖੇ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਭੱਠਲ ਨੇ ਕਿਹਾ ਹੈ ਕਿ ਜੇਕਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਆਪ ਨੂੰ ਕਿਸਾਨ ਹਿਤੈਸ਼ੀ ਕਹਿੰਦਾ ਹੈ ਤਾ ਫੇਰ ਉਹ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਰਾਸ਼ਟਰੀ ਝੰਡਾ ਲਹਿਰਾਉਣ ਮਗਰੋਂ ਸਿੱਧੇ ਕਿਸਾਨ ਜਥੇਬੰਦੀਆਂ ਕੋਲ ਆਕੇ ਆਖੇ ਕਿ ਜੇਕਰ ਤੁਸੀਂ ਖੇਤੀ ਕਾਨੂੰਨਾਂ ਨੂੰ ਗਲਤ ਸਮਝਦੇ ਹੋ ਤਾਂ ਉਹ ਇਨ੍ਹਾਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਖੁਸ਼ੀ ਲੈਣਾ ਚਾਹੁੰਦਾ ਹੈ।

ਇਥੇ ਆਪਣੀ ਰਿਹਾਇਸ਼ ’ਤੇ ਮੀਡੀਆ ਨਾਲ ਗੱਲਬਾਤ ਕਰਦਿਆਂ ਬੀਬੀ ਭੱਠਲ ਨੇ ਕਿਹਾ ਕਿ ਹਰੇਕ ਨੂੰ ਗਣਤੰਤਰ ਦਿਵਸ ’ਤੇ ਰਾਸ਼ਟਰੀ ਝੰਡੇ ਨੂੰ ਸਲਾਮੀ ਦੇਣ ਦਾ ਹੱਕ ਹੈ ਅਤੇ ਦਿੱਲੀ ਪੁਲੀਸ ਨੂੰ ਅਡ਼ਿੱਕੇ ਢਾਹੁਣ ਦੀ ਬਜਾਏ 55 ਦਿਨਾਂ ਤੋਂ ਸ਼ਾਂਤਮਈ ਢੰਗ ਨਾਲ ਅਨੁਸ਼ਾਸਣ ’ਚ ਰਹਿਕੇ ਕਿਸਾਨ ਸੰਘਰਸ਼ ਕਰ ਰਹੇ ਹਨ ਜਦਕਿ ਸਰਕਾਰ ਨਿੱਜੀ ਦਿਲਚਸ਼ਪੀ ਲੈਕ ਗੈਰ ਡਸਿਪਲਨ ਢੰਗ ਵਰਤ ਰਹੀ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਕਾਰਪੋਰੇਟਰਾਂ ਦੇ ਵਕੀਲ / ਹੱਥ ਠੋਕਾਂ ਬਣਕੇ ਨਿਭਾਇਆ ਜਾ ਰਿਹਾ ਰੋਲ ਮੰਦ ਭਾਗਾ ਹੈ। ਇਹ ਰੋਲ ਅੰਗਰੇਜਾਂ ਨੂੰ ਵੀ ਮਾਤ ਪਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੋਦੀ ਕਾਰਪੋਰੇਟਰਾਂ ਨੂੰ ਲਾਭ ਪਹੁੰਚਾਉਣ ਲਈ ਕਿਸਾਨਾਂ ਦੇ ਗੱਲ ’ਤੇ ਅਗੂਠਾ ਰੱਖ ਰਿਹਾ ਹੈ ਜਿਸਦੀ ਬਦੋਲਤ 100 ਦੇ ਕਰੀਬ ਕਿਸਾਨ ਸ਼ਹੀਦ ਹੋ ਚੁੱਕੇ ਹਨ।

ਬੀਬੀ ਭੱਠਲ ਨੇ ਐਨਆਈਏ ਵੱਲੋਂ ਸੰਘਰਸ਼ਕਾਰੀਆਂ ਨੂੰ ਭੇਜੇ ਨੋਟਿਸਾਂ ਦੀ ਆਲੋਚਨਾ ਕਰਦਿਆਂ ਕਿਹਾ ਕਿ ਮੋਦੀ ਦੀ ਕਾਰਪੋਰੇਟਰਾਂ ਨਾਲ ਹਮਦਰਦੀ ਜੱਗ ਜਾਹਰ / ਨੰਗੀ ਹੋ ਚੁੱਕੀ ਹੈ ਪਹਿਲਾਂ ਅੱਤਵਾਦੀ ਅਤੇ ਖਾਲਿਸਤਾਨੀ ਪ੍ਰਚਾਰਕੇ ਕਿਸਾਨਾਂ ਦੇ ਸ਼ਾਂਤਮਈ ਅਤੇ ਗਾਂਧੀਵਾਦੀ ਸੰਘਰਸ਼ ਨੂੰ ਬਦਨਾਮ ਕਰਨ ਦੀ ਕੋਈ ਕਸਰ ਨਹੀਂ ਛੱਡੀ ਅਤੇ ਦੇਸ਼ ਦੀ ਸਰਵਉੱਚ ਸੰਸਥਾ ਸੁਪਰੀਮ ਕੋਰਟ ਦੀ ਆਡ਼ ਲੈਕੇ ਸੰਘਰਸ਼ ਨੂੰ ਖਤਮ ਕਰਨ ਦੀ ਚਾਲ ਚੱਲੀ । ਬੀਬੀ ਭੱਠਲ ਨੇ ਕਿਹਾ ਕਿ ਮੋਦੀ ਨੇ ਡਿਕਟੇਟਰਸ਼ਿਪ ਦੀ ਹੱਦਾਂ ਟਪਾਕੇ ਜਾਬਰ ਢੰਗ ਵਰਤੇ ਹਨ ਜਿਨ੍ਹਾਂ ਨੂੰ ਦੇਸ਼ ਦੇ ਲੋਕ ਕਦੇ ਮੁਆਫ ਨਹੀਂ ਕਰਨਗੇੇ। ਉਨ੍ਹਾਂ ਕਿਹਾ ਕਿ ਅਜ਼ਿਹੀਆਂ ਕਾਰਵਾਈਆਂ ਕਰਕੇ ਦੇਸ਼ ਦੇ ਲੋਕ ਕਦੇ ਸਹਿਣ ਨਹੀਂ ਕਰਨਗੇ ਅਤੇ ਭਾਜਪਾ ਦਾ ਪਤਨ ਯਕੀਨੀ ਹੈ।
