Htv Punjabi
Punjab Video

ਫੈਕਟਰੀ ਚ ਰੋਜ਼ ਹੁੰਦਾ ਸੀ ਅਜਿਹਾ ਕੰਮ, ਵੀਡੀਓ ਦੇਖ ਮਾਲਕ ਹੈਰਾਨ

ਫੈਕਟਰੀ ਵਿੱਚ ਲੋਹਾ ਚੋਰੀ ਕਰਨ ਵਾਲਾ ਵਰਕਰ ਹੀ ਨਿਕਲਿਆ ਚੋਰ
ਪਿਛਲੇ 12 ਸਾਲਾਂ ਤੋਂ ਫੈਕਟਰੀ ਚ ਕਰ ਰਿਹਾ ਸੀ ਕੰਮ
ਸਾਰੀ ਘਟਨਾ ਕੈਮਰੇ ਚ ਹੋਈ ਕੈਦ, ਮਾਲਕ ਹੈਰਾਨ
ਲੁਧਿਆਣਾ ਦੇ ਗਿੱਲ ਰੋਡ ਨਜ਼ਦੀਕ ਸ਼ਿਮਲਾਪੁਰੀ ਥਾਣੇ ਦੇ ਸਾਹਮਣੇ ਬਣੀ ਫੈਕਟਰੀ ਦੇ ਵਿੱਚ ਅਕਸਰ ਹੀ ਲੋਹਾ ਚੋਰੀ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਸੀ ਜਿਸ ਦੇ ਚਲਦਿਆਂ ਮਾਲਕ ਵੀ ਪਰੇਸ਼ਾਨ ਸੀ ਪਰ ਅੱਜ ਪੁਲਿਸ ਵੱਲੋਂ ਉਸ ਚੋਰ ਨੂੰ ਕਾਬੂ ਕਰ ਲਿਆ ਗਿਆ ਦੱਸ ਦੀਏ ਕਿ ਫੈਕਟਰੀ ਵਿੱਚ ਕੰਮ ਕਰਨ ਵਾਲਾ ਵਰਕਰ ਹੀ ਚੋਰ ਨਿਕਲਿਆ ਹੈ ਜਿਸ ਦੇ ਵੱਲੋਂ ਮਹੀਨੇ ਚ ਤਿੰਨ ਤੋਂ ਚਾਰ ਵਾਰ ਕੁਆਂਟਲਾਂਵਦੀ ਲੋਆ ਚੋਰੀ ਕੀਤਾ ਜਾਂਦਾ ਸੀ। ਇੱਥੇ ਵੀ ਦੱਸ ਦੀਏ ਕਿ ਇਸ ਘਟਨਾ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ ਅਤੇ ਪੁਲਿਸ ਦੇ ਮੁਲਾਜ਼ਮ ਨੇ ਇਸ ਚੋਰ ਨੂੰ ਕਾਬੂ ਕੀਤਾ।

ਉਧਰ ਫੈਕਟਰੀ ਦੇ ਮਾਲਕ ਅਤੇ ਐਸੋਸੀਏਸ਼ਨ ਦੇ ਪ੍ਰਧਾਨ ਨੇ ਕਿਹਾ ਕਿ ਜਿਸ ਚੋਰ ਨੂੰ ਕਾਬੂ ਕੀਤਾ ਗਿਆ ਹੈ ਉਹ ਫੈਕਟਰੀ ਦਾ ਹੀ ਵਰਕਰ ਹੈ ਅਤੇ ਉਹ ਪਿਛਲੇ 12 ਤੋਂ 14 ਸਾਲ ਤੋਂ ਫੈਕਟਰੀ ਵਿੱਚ ਕੰਮ ਕਰ ਰਿਹਾ ਹੈ ਕਿਆ ਕਿ ਅਕਸਰ ਹੀ ਫੈਕਟਰੀ ਵਿੱਚ ਲੋਆ ਚੋਰੀ ਦੀ ਘਟਨਾ ਸਾਹਮਣੇ ਆ ਰਹੀ ਸੀ ਪਰ ਚੋਰ ਦਾ ਪਤਾ ਨਹੀਂ ਲੱਗ ਪਾ ਰਿਹਾ ਸੀ ਕਿ ਕਿਸ ਵੱਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਕਿਆ ਕਿ ਅੱਜ ਪੁਲਿਸ ਦੇ ਮੁਲਾਜ਼ਮ ਨੇ ਜਦੋਂ ਇਸ ਨੂੰ ਪੁੱਛਿਆ ਅਤੇ ਇਸਦੇ ਰੇੜੇ ਵਿੱਚ ਚੈੱਕ ਕੀਤਾ ਤਾਂ ਪਤਾ ਚੱਲਿਆ ਕੀ ਇਸ ਵਿੱਚ ਲੋਹੇ ਦੀਆਂ ਸਿਲੀਆਂ ਪਈਆਂ ਨੇ ਜੋ ਤਕਰੀਬਨ ਚਾਰ ਕੁਇੰਟਲ ਦੇ ਕਰੀਬ ਹੈ ਕਿਹਾ ਕਿ ਇਸਦੀ ਕੀਮਤ 30 ਹਜਾਰ ਦੇ ਕਰੀਬ ਹੈ। ਅਤੇ ਮਹੀਨੇ ਚ ਚਾਰ ਵਾਰ ਇਹ ਘਟਨਾ ਨੂੰ ਅੰਜਾਮ ਦਿੰਦਾ ਸੀ। ਕਿਹਾ ਕਿ ਉਹ ਪੁਲਿਸ ਦਾ ਧੰਨਵਾਦ ਕਰਦੇ ਨੇ ਜਿਨਾਂ ਨੇ ਉਕਤ ਆਰੋਪੀ ਨੂੰ ਕਾਬੂ ਕੀਤਾ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਪੰਜਾਬੀ ਨੌਜਵਾਨ ਦੇ ਮੁੰਬਈ ਵਾਲੇ ਅਦਾਕਾਰ ਨਾਲ ਫਸੇ ਕੁੰਢੀਆਂ ਦੇ ਸਿੰਙ

htvteam

ਆਪਣੇ ਜਵਾਕਾਂ ਨੂੰ ਰੱਖੋ ਸਮਝਾਕੇ ਹੁਣ ਅਜਿਹਾ ਕਰਦੇ ਫੜ੍ਹੇ ਗਏ ਤਾਂ ਮਾਪਿਆਂ ਦੀਆਂ ਵੱਧ ਸਕਦੀਆਂ ਮੁਸ਼ਕਿਲਾਂ

htvteam

ਮੰਡੀ ‘ਚ ਧੁੱਪੇ ਬੋਰੀਆਂ ‘ਤੇ ਬੈਠੇ ਕਿਸਾਨ ਨੂੰ ਆਇਆ ਕੈਪਟਨ ਦਾ ਫੋਨ, ਫੇਰ ਕਿਸਾਨ ਨੇ Live ਕੱਢਤੇ ਅੰਗਰੇਜ਼ੀ ਵਾਲੇ ਚਿੱਬ ,ਅੰਗਰੇਜ਼ੀ ਸੁਣਕੇ ਮੁੱਖ ਮੰਤਰੀ ਦਾ ਨਿਕਲਿਆ ਮੁਸ਼ਕੜੀ ਹਾਸਾ, ਕਹਿੰਦੇ ਪਹਿਲਾਂ…

Htv Punjabi

Leave a Comment