Htv Punjabi
Crime Punjab Video

ਮੁੰਡੇ ਨਾਲ ਹੋਈ ਛੇੜ/ਛਾ/ੜ, ਅੱਗੋਂ ਥਾਣੇ ‘ਚ ਸ਼ਿ/ਕਾਇ/ਤ ਕਰਨ ਸਮੇਂ ਹੋਗੀ ਆਹ ਹਰ/ਕਤ

ਅੰਮ੍ਰਿਤਸਰ ਵਿੱਚ ਪੁਲਿਸ ਮਦਦ ਮੰਗਣ ਆਏ ਨੌਜਵਾਨ ਨਾਲ ਕੁੱਟਮਾਰ ਦੇ ਦੋਸ਼
ਥਾਣੇ ਅੰਦਰ ਬੰਦ ਕਰਨ ਦਾ ਲਗਾਇਆ ਇਲਜ਼ਾਮ
ਨੌਜਵਾਨ ਦਾ ਦਾਅਵਾ: “ਛੇੜਛਾੜ ਤੋਂ ਬਚਾਅ ਲਈ ਥਾਣੇ ਗਿਆ ਸੀ
ਉਲਟਾ ਪੁਲਿਸ ਨੇ ਹੀ ਕੀਤੀ ਮਾਰ-ਕੁੱਟ”
ਪੁਲਿਸ ਨੇ ਦੋਸ਼ਾਂ ਨੂੰ ਕੀਤਾ ਰੱਦ
ਕਿਹਾ- ਨੌਜਵਾਨ ਨਸ਼ੇ ਵਿੱਚ ਸੀ, ਬੈਰੀਅਰ ਵੱਜਣ ਕਾਰਨ ਲੱਗੀਆਂ ਸੱਟਾਂ
ਅੰਮ੍ਰਿਤਸਰ ਵਿੱਚ ਪੁਲਿਸ ਕਾਰਵਾਈ ਨੂੰ ਲੈ ਕੇ ਇੱਕ ਵਾਰ ਫਿਰ ਸਵਾਲ ਖੜੇ ਹੋ ਗਏ ਹਨ। ਪੀੜਤ ਨੌਜਵਾਨ ਨੇ ਦੱਸਿਆ ਕਿ ਬੀਤੀ ਰਾਤ ਉਹ ਅੰਮ੍ਰਿਤਸਰ ਦੇ ਅਧੀਨ ਆਉਂਦੇ ਰਣਜੀਤ ਅਵੈਨਿਊ ਇਲਾਕੇ ਵਿੱਚ ਕਿਸੇ ਕੰਮ ਲਈ ਗਿਆ ਹੋਇਆ ਸੀ। ਇਸ ਦੌਰਾਨ ਕੁਝ ਵਿਅਕਤੀਆਂ ਵੱਲੋਂ ਉਸ ਨਾਲ ਛੇੜਛਾੜ ਕਰਨ ਦੀ ਕੋਸ਼ਿਸ਼ ਕੀਤੀ ਗਈ।

ਨੌਜਵਾਨ ਮੁਤਾਬਕ, ਆਪਣੀ ਸੁਰੱਖਿਆ ਲਈ ਉਹ ਨੇੜਲੇ ਥਾਣੇ ਪੁੱਜਿਆ ਅਤੇ ਪੁਲਿਸ ਤੋਂ ਮਦਦ ਮੰਗੀ ਪਰ ਉੱਥੇ ਉਸ ਨਾਲ ਹੀ ਕੁੱਟਮਾਰ ਕੀਤੀ ਗਈ। ਉਸ ਨੇ ਦੋਸ਼ ਲਗਾਇਆ ਕਿ ਪੁਲਿਸ ਮੁਲਾਜ਼ਮਾਂ ਨੇ ਉਸ ਨਾਲ ਗਲਤ ਭਾਸ਼ਾ ਵਰਤੀ ਅਤੇ ਬਦਸਲੂਕੀ ਕੀਤੀ। ਜਦੋਂ ਉਸ ਨੇ ਮੋਬਾਇਲ ਫੋਨ ਰਾਹੀਂ ਵੀਡੀਓ ਬਣਾਉਣੀ ਚਾਹੀ, ਤਾਂ ਉਸ ਤੋਂ ਮੋਬਾਇਲ ਛੀਨ ਕੇ ਇੱਕ ਕਮਰੇ ਵਿੱਚ ਬੰਦ ਕਰ ਦਿੱਤਾ ਗਿਆ ਅਤੇ ਬੁਰੀ ਤਰ੍ਹਾਂ ਮਾਰਿਆ-ਪੀਟਿਆ ਗਿਆ।

ਪੀੜਤ ਨੇ ਇਹ ਵੀ ਦੋਸ਼ ਲਗਾਇਆ ਕਿ ਉਸ ਨੂੰ ਛੱਡਣ ਤੋਂ ਪਹਿਲਾਂ ਇੱਕ ਵਿਅਕਤੀ ਵੱਲੋਂ ਕਿਹਾ ਗਿਆ ਕਿ “ਅੱਜ ਤੇਨੂੰ ਅਸੀਂ 13 ਬਰਥਡੇ ਗਿਫਟ ਦਿੱਤਾ ਹੈ”, ਜਦੋਂ ਕਿ ਨਾ ਤਾਂ ਉਸਦਾ ਬਰਥਡੇ ਸੀ ਅਤੇ ਨਾ ਹੀ ਕੋਈ ਹੋਰ ਕਾਰਨ। ਉਸ ਦਾ ਕਹਿਣਾ ਹੈ ਕਿ ਪੁਲਿਸ ਕੋਲ ਮਦਦ ਮੰਗਣੀ ਉਸ ਲਈ ਬਹੁਤ ਮਹਿੰਗੀ ਸਾਬਤ ਹੋਈ ਹੈ।

ਉੱਧਰ, ਇਸ ਮਾਮਲੇ ਵਿੱਚ ਪੁਲਿਸ ਮੁਲਾਜ਼ਮਾਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਸਾਰੇ ਦੋਸ਼ਾਂ ਨੂੰ ਨਕਾਰ ਦਿੱਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਸੰਬੰਧਿਤ ਨੌਜਵਾਨ ਬੀਤੀ ਰਾਤ ਕਾਫ਼ੀ ਸ਼ਰਾਬ ਪੀਤਾ ਹੋਇਆ ਸੀ ਅਤੇ ਥਾਣੇ ਅੰਦਰ ਆ ਕੇ ਪੁਲਿਸ ਮੁਲਾਜ਼ਮਾਂ ਨਾਲ ਗਾਲੀ-ਗਲੋਚ ਕਰਨ ਲੱਗ ਪਿਆ। ਜਦੋਂ ਉਸਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹ ਉਲਟਾ ਪੁਲਿਸ ਕਰਮੀ ਦੇ ਹੱਥ ਪੈ ਗਿਆ।

ਪੁਲਿਸ ਮੁਤਾਬਕ, ਨੌਜਵਾਨ ਨੂੰ ਜੋ ਸੱਟਾਂ ਲੱਗੀਆਂ ਹਨ ਉਹ ਥਾਣੇ ਦੇ ਬਾਹਰ ਲੱਗੇ ਬੈਰੀਅਰ ਨਾਲ ਵੱਜਣ ਕਾਰਨ ਹੋਈਆਂ ਹਨ, ਨਾ ਕਿ ਥਾਣੇ ਅੰਦਰ ਕਿਸੇ ਤਰ੍ਹਾਂ ਦੀ ਕੁੱਟਮਾਰ ਨਾਲ।

ਫਿਲਹਾਲ ਮਾਮਲਾ ਦੋਸ਼ ਅਤੇ ਜਵਾਬੀ ਦੋਸ਼ਾਂ ਵਿੱਚ ਫਸਿਆ ਹੋਇਆ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਪ੍ਰਸ਼ਾਸਨ ਇਸ ਮਾਮਲੇ ਦੀ ਜਾਂਚ ਕਰਦਾ ਹੈ ਜਾਂ ਨਹੀਂ ਅਤੇ ਸੱਚ ਕਿਵੇਂ ਸਾਹਮਣੇ ਆਉਂਦਾ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਇਕ ਵਾਰ ਰੋਟੀ ਖਾਣ ਤੋਂ ਬਾਅਦ ਜੇਕਰ ਸਾਰਾ ਦਿਨ ਭੁੱਖ ਨਾ ਲੱਗੇ ਤਾਂ ਸੁਣੋ ਨੁਸਕਾ

htvteam

ਵਾਹਨਾਂ ‘ਤੇ ਡੀਸੀ, ਮੇਅਰ, ਚੇਅਰਮੈਨ, ਵਿਧਾਇਕ, ਪ੍ਰੈੱਸ ਆਦਿ ਲਿਖਣ ‘ਤੇ ਹਾਈਕੋਰਟ ਦੀ ਰੋਕ

Htv Punjabi

ਬੇਰਹਿਮੀ ਨਾਲ ਕਰ ਦਿੱਤੀ ਪਤਨੀ ਦੀ ਹੱਤਿਆ, ਬੇਟੇ ਨੇ ਖੋਲਿਆ ਰਾਜ ਇਸ ਵਜ੍ਹਾ ਨਾਲ ਪਾਪਾ ਨੇ ਮਾਰਿਆ ਮੰਮੀ ਨੂੰ

Htv Punjabi

Leave a Comment