Htv Punjabi
Punjab Video

ਵਟਸਐੱਪ ਤੇ ਵੇਚਿਆ ਜਾ ਰਿਹਾ ਸੀ ਸ਼ੇਰ ਦਾ ਬੱਚਾ

ਜਲੰਧਰ ਦੇ ਕਰਤਾਰਪੁਰ ‘ਚ ਸ਼ੇਰ ਦੇ ਬੱਚੇ ਦੀ ਸੌਦੇਬਾਜ਼ੀ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਵਟਸਐਪ ‘ਤੇ ਸ਼ੇਰ ਦੇ ਬੱਚੇ ਦਾ ਸੌਦਾ ਹੋ ਰਿਹਾ ਸੀ। ਇਸ ਬਾਰੇ ਜੰਗਲਾਤ ਵਿਭਾਗ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਨੂੰ ਪਤਾ ਲੱਗਾ। ਉਸ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ।ਇਸ ਦੌਰਾਨ ਐਸਐਸਪੀ ਸਰਬਜੀਤ ਰਾਏ ਨੇ ਦੱਸਿਆ ਕਿ ਜੰਗਲਾਤ ਵਿਭਾਗ ਵੱਲੋਂ ਜੰਗਲੀ ਜਾਨਵਰਾਂ ਦੇ ਸੌਦੇ ਸਬੰਧੀ ਸ਼ਿਕਾਇਤ ਆਈ ਸੀ। ਸ਼ਿਕਾਇਤ ਦੇ ਆਧਾਰ ‘ਤੇ ਐਫਆਈਆਰ ਦਰਜ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਇਸ ਮਾਮਲੇ ਵਿੱਚ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ। ਜਾਂਚ ਅਜੇ ਵੀ ਜਾਰੀ ਹੈ।

ਓਥੇ ਹੀ ਜੰਗਲਾਤ ਵਿਭਾਗ ਦੇ ਅਧਿਕਾਰੀ ਜਸਵੰਤ ਕਟਾਰੀਆ ਨੇ ਦੱਸਿਆ ਕਿ ਆਰੋਪੀ ਇਸਤੋਂ ਪਹਿਲਾਂ ਮੋਰ, ਕੱਛੂਆ ਦੀ ਵੀ ਤਸਕਰੀ ਕਰ ਚੁੱਕਿਆ,,,,,,ਹਾਲਾਂਕਿ ਸ਼ੇਰ ਦਾ ਬੱਚਾ ਕਿੱਥੇ ਹੈ?, ਕਿੱਥੋਂ ਲਿਆਂਦਾ ਜਾਣਾ ਸੀ, ਕਿੱਥੇ ਰੱਖਿਆ ਗਿਆ ਹੈ?, ਇਸ ਬਾਰੇ ਪੁਲਿਸ ਅਤੇ ਜੰਗਲਾਤ ਵਿਭਾਗ ਨੂੰ ਕੋਈ ਜਾਣਕਾਰੀ ਨਹੀਂ ਹੈ। ਜਿਸ ਕਾਰਨ ਇਸ ਮਾਮਲੇ ਵਿੱਚ ਕੋਈ ਰਿਕਵਰੀ ਨਹੀਂ ਹੋ ਸਕੀ ਹੈ। ਫਿਲਹਾਲ ਪੁਲਿਸ ਨੇ ਵਟਸਐਪ ‘ਤੇ ਸ਼ੇਰ ਦੇ ਬੱਚੇ ਦਾ ਸੌਦਾ ਕਰਨ ਦੇ ਦੋਸ਼ ‘ਚ ਮਾਮਲਾ ਦਰਜ ਕਰ ਲਿਆ ਹੈ। ਜਾਣਕਾਰੀ ਮੁਤਾਬਕ,ਮੁਲਜ਼ਮਾਂ ‘ਤੇ ਮੋਰ, ਬਾਜ਼ ਅਤੇ ਕੱਛੂਆਂ ਨੂੰ ਵੇਚਣ ਦੇ ਵੀ ਦੋਸ਼ ਲੱਗੇ ਹਨ, ਪਰ ਇਨ੍ਹਾਂ ਦਾ ਕੋਈ ਸਬੂਤ ਨਹੀਂ ਹੈ।,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………….

Related posts

ਸਾਲੀ ਦੀ ਅੱਖ ‘ਤੇ ਚੜ੍ਹਿਆ ਭਾਂਡਿਆਂ ਵਾਲਾ ਜੀਜਾ

htvteam

ਆਹ ਛੋਟੇ ਛੋਟੇ ਦਿਲ ਬਚਾਅ ਦਿੰਦੈ ਨੇ ਡਾਕਟਰਾਂ ਦੇ ਲੱਖਾਂ ਦੇ ਬਿੱਲ

htvteam

ਵਿਦੇਸ਼ ਵਿੱਚ ਮੁੰਡੇ ਨਾਲ ਹੋਇਆ ਅਜਿਹਾ ਕੁਝ, ਲੋਕ ਦੇਖ ਕੇ ਹੋਏ ਸੁੰਨ

htvteam

Leave a Comment