Htv Punjabi
Punjab

ਸਾਬਕਾ ਫੌਜੀ ਮੋਟਰਸਾਈਕਲ `ਤੇ ਇੰਝ ਬੰਨ੍ਹਿਆ ਗਿਆ ਚਾਈਨਾ ਡੋਰ ਨਾਲ

ਕਾਫੀ ਲੰਬੇ ਸਮੇਂ ਤੋਂ ਚਾਈਨਾ ਡੋਰ ਨਾਲ ਕਈ ਵਿਅਕਤੀਆਂ ਦੀਆਂ ਜਾਨਾਂ ਜਾ ਚੁੱਕੀਆਂ ਹਨ। ਅਤੇ ਹੋਰ ਕਈ ਤਰ੍ਹਾਂ ਦੇ ਹਾਦਸੇ ਵਾਪਰ ਚੁੱਕੇ ਹਨ ਪਰ ਬੇਸੱਕ ਸਰਕਾਰ ਵੱਲੋਂ ਚਾਇਨਾ ਡੋਰ ਵੇਚਣ ਤੇ ਪਾਬੰਦੀ ਲਗਾਈ ਗਈ ਹੈ। ਪਰ ਫਿਰ ਵੀ ਇਸ ਚਾਈਨਾ ਡੋਰ ਨੂੰ ਵੇਚਣ ਵਾਲਿਆਂ ਵੱਲੋਂ ਇਸ ਨੂੰ ਵੇਚਣਾ ਬੰਦ ਨਹੀਂ ਕੀਤਾ ਜਾ ਰਿਹਾ ਤੇ ਆਪਣੇ ਥੋੜ੍ਹੇ ਲਾਲਚ ਪਿੱਛੇ ਇਸ ਨੂੰ ਵੇਚਿਆ ਜਾ ਰਿਹਾ ਹੈ। ਜਿਸ ਨਾਲ ਆਏ ਦਿਨ ਜਾਨਲੇਵਾ ਹਾਦਸੇ ਵਾਪਰ ਰਹੇ ਹਨ।

ਜ਼ਿਲਾ ਫਿਰੋਜ਼ਪੁਰ ਦੇ ਹਲਕਾ ਜੀਰਾ ਵਿੱਚ ਉਸ ਸਮੇਂ ਇੱਕ ਵੱਡਾ ਹਾਦਸਾ ਵਾਪਰ ਗਿਆ ਜਦੋਂ ਇੱਕ ਮੋਟਰਸਾਈਕਲ ਸਵਾਰ ਸਕਿਓਰਿਟੀ ਗਾਰਡ ਜਦ ਡਿਊਟੀ ਤੇ ਜਾ ਰਿਹਾ ਸੀ ਤਾਂ ਰਾਸਤੇ ਵਿੱਚ ਉਸਦੇ ਗਲ ਵਿੱਚ ਚਾਇਨਾ ਡੋਰ ਫਸਣ ਕਾਰਨ ਉਸਦੀ ਗਰਦਨ ਕੱਟ ਗਈ ਅਤੇ ਉਸਦੀ ਮੌਕੇ ਤੇ ਹੀ ਮੌਤ ਹੋ ਗਈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਕਿਉਰਿਟੀ ਗਾਰਡ ਦੇ ਸਾਥੀਆਂ ਨੇ ਦੱਸਿਆ ਕਿ ਮੰਗਾ ਸਿੰਘ ਪੁੱਤਰ ਸਵਰਨ ਸਿੰਘ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਕੈਰੋਂ ਦਾ ਨਿਵਾਸੀ ਸੀ ਜੋ ਕਿ ਅਸ਼ੋਕ ਸਕਿਉਰਿਟੀ ਗਾਰਡ ਕੰਪਨੀ ਵਿੱਚ ਨੌਕਰੀ ਕਰਦਾ ਸੀ। ਅਤੇ ਅੱਜ ਉਹ ਐਫ ਸੀ ਆਈ ਗੁਦਾਮਾਂ ਵਿਚ ਆਪਣੀ ਡਿਊਟੀ ਤੇ ਆ ਰਿਹਾ ਸੀ ਕਿ ਜੀਰਾ ਦੇ ਮੱਖੂ ਰੋਡ ਤੇ ਰਾਸਤੇ ਵਿੱਚ ਉਸਦੇ ਗਲ ਵਿਚ ਚਾਈਨਾ ਡੋਰ ਫਸਣ ਕਾਰਨ ਉਸਦੀ ਗਰਦਨ ਕੱਟੀ ਗਈ ਤੇ ਮੌਕੇ ਤੇ ਹੀ ਮੌਤ ਹੋ ਗਈ ਜਿਸਦੀ ਜਾਣਕਾਰੀ ਉਨ੍ਹਾਂ ਪੁਲਿਸ ਨੂੰ ਦਿੱਤੀ ਤਾਂ ਮੌਕੇ ਤੇ ਪਹੁੰਚੀ ਪੁਲਿਸ ਨੇ 108 ਐਂਬੂਲੈਂਸ ਨੂੰ ਕਾਲ ਕਰਕੇ ਬੁਲਾਇਆ ਸਬ ਇੰਸਪੈਕਟਰ ਪਿੱਪਲ ਸਿੰਘ ਨੇ ਦੱਸਿਆ ਕਿ ਇਸ ਵਿਅਕਤੀ ਦੀ ਜਾਨ ਚਾਈਨਾ ਡੋਰ ਗਲ ਵਿਚ ਫਸਣ ਕਾਰਨ ਹੋਈ ਹੈ। ਅਤੇ ਉਸਦੇ ਪਰਿਵਾਰ ਵੱਲੋਂ ਜੋ ਕਾਰਵਾਈ ਕਰਨ ਲਈ ਕਿਹਾ ਜਾਏਗਾ ਉਸੇ ਤਹਿਤ ਕਾਰਵਾਈ ਕਰ ਦਿੱਤੀ ਜਾਵੇਗੀ।

Related posts

ਸੁਨੱਖੀ ਕੁੜੀ ਫਸਾਕੇ ਘਰਵਾਲਾ ਹੋਟਲ ‘ਚ ਲੈ ਰਿਹਾ ਸੀ ਨਜ਼ਾਰੇ

htvteam

ਟ੍ਰੈਕਟਰ ਨਾਲ ਵਾਹ ਦਿੱਤਾ ਬੰਦਾ ਲੋਕਾਂ ਦੇ ਰੱਬ ਯਾਦ ਨੀਂ ! 

Htv Punjabi

5 ਜਨਾਨੀਆਂ, 4 ਬੰਦੇ ਇੱਕੋ ਹੋਟਲ ‘ਚੋਂ ਫੜੇ ਗਏ; ਦੇਖੋ ਵੀਡੀਓ

htvteam