Htv Punjabi
Punjab Video

ਸੀਐਮ ਸਾਹਿਬ ਦੀ ਖੁੱਲ੍ਹੀ ਬਹਿਸ ਦੇ ਆਏ ਪੱਕੇ ਸਬੂਤ, ਹੋਇਆ ਖੁਲਾਸਾ !

ਪੰਜਾਬ ਦਿਵਸ ਮੌਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀਏਯੂ) ਵਿੱਚ ਹੋਈ ਖੁੱਲ੍ਹੀ ਬਹਿਸ ਉਤੇ ਵਿਰੋਧੀ ਧਿਰਾਂ ਲਗਾਤਾਰ ਸਵਾਲ ਚੁੱਕ ਰਹੀਆਂ ਹਨ। ਹੁਣ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਉਤੇ ਤਿੱਖਾ ਸ਼ਬਦੀ ਹਮਲਾ ਕੀਤਾ ਹੈ। ਉਨ੍ਹਾਂ ਨੇ ਇਸ ਸਬੰਧੀ ਫੇਸਬੁਕ ਉਤੇ ਲਾਈਵ ਹੋ ਕੇ ਆਖਿਆ ਹੈ ਕਿ ਮੁੱਖ ਮੰਤਰੀ ਉਨ੍ਹਾਂ ਦੀ ਪਾਰਟੀ (ਅਕਾਲੀ ਦਲ) ਅਤੇ ਉਨ੍ਹਾਂ ਦੇ ਪਰਿਵਾਰ ਬਾਰੇ ਕੀਤੀਆਂ ਟਿੱਪਣੀਆਂ ਲਈ ਮੁਆਫੀ ਮੰਗੇ।ਜੇਕਰ ਉਹ ਅਜਿਹਾ ਨਹੀਂ ਕਰਦੇ ਤਾਂ ਉਹ ਮਾਣਹਾਨੀ ਦਾ ਮੁਕੱਦਮਾ ਠੋਕਣਗੇ।ਉਨ੍ਹਾਂ ਆਖਿਆ ਹੈ ਕਿ ਇਸ ਸਭ ਲਈ ਜਾਂ ਤਾਂ 10 ਦਿਨਾਂ ਦੇ ਅੰਦਰ ਜਨਤਕ ਮੁਆਫ਼ੀ ਮੰਗੇ, ਨਹੀਂ ਤਾਂ ਮਾਣਹਾਨੀ ਲਈ ਫ਼ੌਜਦਾਰੀ ਕੇਸ ਦਾ ਸਾਹਮਣਾ ਕਰਨ ਲਈ ਤਿਆਰ ਰਹੇ।

ਇਸ ਤੋਂ ਪਹਿਲਾਂ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਟਵੀਟ ਕਰਕੇ ਦਾਅਵਾ ਕੀਤਾ ਹੈ ਕਿ ਇਸ ਬਹਿਸ ਵਿਚ ਆਮ ਆਦਮੀ ਪਾਰਟੀ ਨੇ ਆਪਣੇ ‘ਬੰਦੇ’ ਬਿਠਾ ਕੇ ਪੰਜਾਬੀਆਂ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਕੀਤੀ ਹੈ।ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਖੁੱਲ੍ਹੀ ਬਹਿਸ ਨੂੰ ਮਹਿਜ਼ ਸਿਆਸੀ ਡਰਾਮਾ ਦੱਸਦਿਆਂ ਪੰਜਾਬ ਦੇ ਮਸਲੇ ਹੱਲ ਕਰਨ ਦੀ ਯੋਜਨਾ ਬਣਾਉਣ ਦੀ ਸਲਾਹ ਦਿੱਤੀ ਹੈ।,,,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……….

Related posts

ਕਿਸਾਨਾਂ ਨੇ ਪਾਏ ਟਰੈਕਟਰਾਂ ਦੇ ਬੈਕ ਗੇਅਰ…

htvteam

5 ਦਿਨਾਂ ‘ਚ ਤਾਕਤ ਸਿਰ ਚੜਕੇ ਬੋਲੂ, ਘੰਟਿਆਂ ‘ਚ ਕਮਜ਼ੋਰੀ ਖਤਮ

htvteam

ਹੁੱਟਰ ਮਾਰ-ਮਾਰਕੇ ਪੁਲਿਸੀਆਂ ਨੇ ਘਰੋਂ ਕੱਢ ਲਿਆ ਬਜ਼ੁਰਗ ਜੋੜਾ, ਫੇਰ ਕੀਤਾ ਅਜਿਹਾ ਕੰਮ LIVE, ਪੂਰੇ ਸ਼ਹਿਰ ਦੇ ਉੱਡ ਗਏ ਹੋਸ਼, ਵੀਡੀਓ ਵਾਇਰਲ, ਬਾਬੇ ਨੇ ਕਿਹਾ ਸਾਨੂੰ ਤਾਂ ਯਕੀਨ ਈ ਨਹੀਂ !

Htv Punjabi

Leave a Comment