Htv Punjabi
Punjab Video

ਸੁੰਨਾ ਖੋਖਾ ਦੇਖ ਦੋ ਮੁੰਡੇ ਵੜ੍ਹ ਗਏ ਅੰਦਰ, ਫੇਰ ਦੋ ਘੰਟੇ ਤੱਕ ਕਰਦੇ ਰਹੇ ਓਹੀ ਕੰਮ ?

ਸਭ ਤੋਂ ਪਹਿਲਾਂ ਸੀਸੀਟੀਵੀ ਚ ਕੈਦ ਇਹ ਤਸਵੀਰਾਂ ਦੇਖੋ ਜੋ ਅੰਮ੍ਰਿਤਸਰ ਸ਼ਹਿਰ ਦੀਆਂ ਨੇ,,, ਵੀਡੀਓ ਦੇਖ ਅੰਦਾਜਾ ਲਗਾ ਲਿਆ ਹੋਣਾ ਕਿ ਇਹ ਦੋ ਬੰਦੇ ਕਰ ਕੀ ਰਹੇ ਨੇ, ਜੇ ਅਜੇ ਵੀ ਸਮਝ ਨਹੀਂ ਆਈ ਤਾਂ ਦੱਸ ਦਿੰਦੇ ਹਾਂ ਕਿ ਇਹ ਦੋ ਬੰਦੇ ਕੁਝ ਹੋਰ ਨਹੀਂ ਬਲਕਿ ਗੱਲੇ ਚੋਂ ਪੈਸੇ ਚੋਰੀ ਕਰ ਰਹੇ ਨੇ। ਚੋਰੀਆਂ ਬਹੁਤ ਤਰਾਂ ਦੀਆਂ ਦੇਖੀਆਂ ਹੋਣੀਆਂ ਪਰ ਇਨਾਂ ਚੋਰਾਂ ਨੇ ਜਿਸ ਤਰੀਕੇ ਨਾਲ ਚੋਰੀ ਕੀਤੀ ਉਹ ਜੇ ਤੁਸੀਂ ਦੇਖ ਲਓ ਤਾਂ ਹੈਰਾਨ ਹੋ ਜਾਵੋਗੇ। ਦਰਅਸਲ ਇਹਨਾਂ ਚੋਰਾਂ ਨੇ ਅੰਮ੍ਰਿਤਸਰ ਦੇ ਅਲਫਾ ਮਾਲ ਦੇ ਬਿਲਕੁਲ ਸਾਹਮਣੇ ਜੋ ਠੇਕਾ ਸੀ ਉਸ ਚ ਚੋਰੀ ਕਰਨ ਦਾ ਪਲੈਨ ਬਣਾਇਆ ਤਾਂ ਆਲਾ ਦੁਆਲਾ ਦੇਖਿਆ ਤਾਂ ਕਿਸੇ ਪਾਸਿਓ ਅੰਦਰ ਵੜ੍ਹਣ ਦੀ ਸਕੀਮ ਨਾ ਬਣੀ ਪਰ ਆਖਿਰ ਉਨਾਂ ਸਕੀਮ ਲਗਾਈ ਤੇ ਠੇਕੇ ਦੀ ਛੱਤ ਤੇ ਚੜ੍ਹ ਜਾਂਦੇ ਤੇ ਪੱਧਰ ਦੀਆਂ ਟੀਨਾਂ ਨੂੰ ਤੋੜ ਕੇ ਅੰਦਰ ਵੜ੍ਹ ਜਾਂਦੇ ਤੇ ਸਾਰੇ ਗੱਲੇ ਦੀ ਸਫਾਈ ਕਰ ਜਾਂਦੇ ਨੇ ਹੋਰ ਤਾਂ ਹੋਰ ਜਾਂਦੇ ਜਾਂਦੇ ਦਾਰੂ ਦੀਆਂ ਬੋਤਲਾਂ ਵੀ ਚੁੱਕ ਕੇ ਲੈ ਜਾਂਦੇ ਨੇ। ਇਸ਼ ਬਾਰੇ ਸਾਰੀ ਜਾਣਕਾਰੀ ਠੇਕਾ ਮਾਲਕ ਵਲੋਂ ਦਿੱਤੀ ਗਈ।

ਇਸ ਸੰਬੰਧੀ ਜਾਣਕਾਰੀ ਦਿੰਦਿਆ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸੀਸੀਟੀਵੀ ਫੁਟੇਜ ਕਬਜੇ ਵਿਚ ਲਈ ਹੈ, ਤੇ ਚੋਰਾਂ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ।

ਚੋਰ ਲੱਖ ਕੋਸ਼ਿਸ਼ਾਂ ਕਰ ਲੈਣ ਪਰ ਪੁਲਿਸ ਦੇ ਹੱਥੋਂ ਬਚ ਨਹੀਂ ਸਕਦੇ, ਫਿਲਹਾਲ ਪੁਲਿਸ ਵਲੋਂ ਇਨਾਂ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਐ ਤੇ ਭਰੋਸਾ ਦਿੱਤਾ ਕਿ ਜਲਦ ਇਨਾਂ ਤੇ ਕਾਰਵਾਈ ਕੀਤੀ ਜਾਵੇਗੀ।,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..

Related posts

ਕਿੱਧਰ ਨੂੰ ਤੁਰ ਪਿਆ ਪੰਜਾਬ ?

htvteam

ਤਵੇ ਨਾਲ ਘਰਵਾਲਾ ਰਸੋਈ ‘ਚ ਟੱਪਿਆ ਸਾਰੀਆਂ ਹੱਦਾਂ

htvteam

ਆਹ ਦੇਖੋ ਪਿੰਡ ‘ਚ ਕੀ ਹੋਇਆ

htvteam

Leave a Comment