Htv Punjabi
Punjab

ਅੱਜ ਤੋਂ ਪੰਜਾਬ ਦੇ ਪੰਜ ਜ਼ਿਲ੍ਹਿਆਂ ‘ਚ ਸਖਤੀ, ਨਵੇਂ ਨਿਯਮ ਲਾਗੂ

ਦੇਸ਼ ਵਿੱਚ ਕਰੋਨਾ ਮਰੀਜ਼ਾਂ ਦੀ ਗਿਣਤੀ ਦਿਨ ਪਰ ਦਿਨ ਵਧਦੀ ਜਾ ਰਹੀ ਹੈ ਜਿਸ ਦੇ ਚਲਦਿਆਂ ਆਮ ਲੋਕਾਂ ‘ਚ ਵੀ ਡਰ ਦਾ ਮਹੌਲ ਜਾਣ ਦਾ ਨਾਮ ਨਹੀਂ ਲੈ ਰਿਹਾ। ਜੇਕਰ ਤਾਜ਼ਾ ਕਰੋਨਾ ਕੇਸਾਂ ਦੀ ਗੱਲ ਕੀਤੀ ਜਾਵੇ ਤਾਂ ਹੁਣ ਤੱਕ ਦੇਸ਼ ‘ਚ ਤਕਰੀਬਨ 30 ਲੱਖ ਤੋਂ ਉੱੋਪਰ ਗਿਣਤੀ ਪੁੱਜ ਗਈ ਹੈ ਤਾਂ ਦੂਸਰੇ ਪਾਸੇ ਪੰਜਾਬ ‘ਚ ਤਕਰੀਬਨ 41,779 ਕੇਸ ਆ ਚੁੱਕੇ ਹਨ। ਜਿਸ ਦੇ ਚਲਦਿਆਂ ਕੈਪਟਨ ਸਰਕਾਰ ਵੱਲੋਂ ਮੁੜ ਤੋਂ ਸਖਤੀ ਕਰਨ ਦੇ ਹੁਕਮ ਦਿੱਤੇ ਗਏ ਸਨ।

ਨਵੇਂ ਹੁਕਮਾਂ ਦੇ ਤਹਿਤ ਅੱਜ ਤੋਂ ਕਰੋਨਾ ਪ੍ਰਭਾਵਿਤ ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਪਟਿਆਲਾ ਤੇ ਮੁਹਾਲੀ ‘ਚ ਔਡ ਈਵਨ ਫਾਰਮੂਲੇ ਦੇ ਤਹਿਤ 50 ਫੀਸਦ ਦੁਕਾਨਾਂ ਖੁੱਲਣਗੀਆਂ । ਇਸ ਤੋਂ ਇਲਾਵਾ ਗੈਰ-ਜ਼ਰੂਰੀ ਸਮਾਨ ਦੀਆਂ ਅੱਧੀਆਂ ਦੁਕਾਨਾਂ ਹੀ ਖੁੱਲਣਗੀਆਂ।

ਕਰੋਨਾ ਦੇ ਫੈਲਾਅ ਨੂੰ ਮੁੱਖ ਰੱਖਦੇ ਹੋਏ ਰਾਜ ਸਰਕਾਰ ਵੱਲੋਂ ਸ਼ਾਮ ਨੂੰ 7 ਵਜੇ ਤੋਂ ਸਵੇਰੇ 5 ਵਜੇ ਤੱਕ ਨਾਈਟ ਕਰਫਿਊ ਅਤੇ ਵੀਕਐੱਡ ਲਾਕਡਾਊਨ ਜਾਰੀ ਰਹਿਣ ਦੇ ਹੁਕਮ ਦਿੱਤੇ ਗਏ ਨੇ। ਦੱਸ ਦਈਏ ਕੇ ਫਿਲਹਾਲ ਇਹ ਹੁਕਮ 31 ਅਗਸਤ ਤੱਕ ਲਾਗੂ ਰਹਿਣਗੇ।


ਵਿਆਹ ਅਤੇ ਅੰਤਿਮ ਸਸਕਾਰ ਨੂੰ ਛੱਡ ਹੋਰ ਕਿਸੇ ਵੀ ਇਕੱਠ ‘ਤੇ ਪਾਬੰਦੀ ਲਗਾਈ ਗਈ ਹੈ, ਬੱਸਾਂ ਵਿਚ ਵੀ 50 ਫੀਸਦ ਸਵਾਰੀਆਂ ਅਤੇ ਕਾਰ ਵਿੱਚ 3 ਜਣੇ ਹੀ ਸਫਰ ਕਰ ਸਕਣਗੇ। ਕਾਬਿਲੇਗੌਰ ਹੈ ਕੇ ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਪਟਿਆਲਾ ਤੇ ਮੁਹਾਲੀ ‘ਚ ਸਭ ਤੋਂ ਵੱਧ ਕਰੋਨਾ ਦਾ ਕਹਿਰ ਵੇਖਣ ਨੂੰ ਮਿਲ ਰਿਹਾ ਹੈ। ਸਰਕਾਰ ਵੱਲੋਂ ਕੰਮ ਕਰਨ ਵਾਲੀਆਂ ਥਾਵਾਂ ‘ਤੇ ਵੀ ਅੱਧਾ ਸਟਾਫ ਨਾਲ ਕੰਮ ਕਰਨ ਦੀ ਗੱਲ ਕੀਤੀ ਗਈ ਹੈ ਅਤੇ ਵੱਧ ਤੋਂ ਵੱਧ ਆਨਲਾਈਨ ਤਰੀਕੇ ਨਾਲ ਕੰਮ ਕਰਨ ਦੀ ਤਰਜੀਹ ਦਿੱਤੀ ਗਈ ਹੈ।

 

Related posts

ਰੱਖੜੀ ਵਾਲੇ ਦਿਨ ਚਲਦੀ ਬਸ ‘ਚ ਮੁੰਡੇ ਬਣੇ ਬੇਗ਼ੈਰਤ; ਦੇਖੋ ਵੀਡੀਓ

htvteam

ਨੂੰਹ ਨਾਲ ਸਹੁਰੇ ਦਾ ਟੱਬਰ ਕਰਦਾ ਸੀ ਪੁੱ-ਠਾ ਕੰਮ ! ਸਾਰਾ ਦਿਨ ਕਰਦੇ ਸੀ ਗਿ-ਰੀਆਂ ਹੋਈਆਂ ਹਰ-ਕਤਾਂ?

htvteam

100 ‘ਚੋਂ 90 ਲੋਕਾਂ ਨੂੰ ਅਸਲ ‘ਚ ਸ਼ੂਗਰ ਹੈ ਹੀ ਨਹੀਂ, ਜਾਣੋ ਕਿਵੇਂ

htvteam