ਫਿਰੋਜ਼ਪੁਰ ਦੇ ਪਿੰਡ ਪਿਆਰੇ ਆਣਾ ਦੇ ਲੁਟੇਰਿਆਂ ਨੇ ਕੀਤੀ ਲੁੱਟ
ਲੋਕਾਂ ਨੇ ਪਿੱਛਾ ਕਰਕੇ ਕਾਰ ਸਵਾਰ ਲੁਟੇਰਿਆਂ ਨੂੰ ਫੜਿਆ
ਜੰਮ ਕੇ ਚਾੜਿਆ ਲੁਟੇਰਿਆਂ ਦਾ ਕੁਟਾਪਾ,ਵੀਡਿਉ ਵਾਇਰਲ
ਤਿੰਨ ਲੁਟੇਰੇ ਭੱਜਣ ਚ ਕਾਮਯਾਬ ਇੱਕ ਮਹਿਲਾ ਵੀ ਸ਼ਾਮਿਲ
ਫਿਰੋਜ਼ਪੁਰ ਮੋਗਾ ਰੋਡ ਤੇ ਪਿੰਡ ਪਿਆਰੇ ਆਣਾ ਦੇ ਨੇੜੇ ਇੱਕ ਆਲਟੋ ਕਾਰ ਤੇ ਸਵਾਰ ਹੋ ਕੇ ਆਏ ਲੁਟੇਰਿਆਂ ਨੇ ਇੱਕ ਮੋਟਰਸਾਈਕਲ ਸਵਾਰ ਤੋਂ ਮੋਬਾਇਲ ਫੋਨ ਅਤੇ ਪਰਸ ਖੋਹਣ ਦੀ ਵਾਰਦਾਤ ਤੋਂ ਅੰਜਾਮ ਦਿੱਤਾ ਜਾਣਕਾਰੀ ਅਨੁਸਾਰ ਮਨਦੀਪ ਸਿੰਘ ਨਾਂ ਦਾ ਨੌਜਵਾਨ ਜਦ ਆਪਣੇ ਘਰ ਤੋਂ ਕੰਮ ਤੇ ਜਾ ਰਿਹਾ ਸੀ ਤਾਂ ਪਿੰਡ ਪਿਆਰੇ ਆਣਾ ਦੇ ਨਜ਼ਦੀਕ ਪਿੱਛੋਂ ਕਾਰ ਸਵਾਰ ਲੁਟੇਰਿਆਂ ਨੇ ਕਾਰ ਨੌਜਵਾਨ ਦੇ ਮੋਟਰਸਾਈਕਲ ਅੱਗੇ ਲਗਾ ਦਿੱਤੀ ਅਤੇ ਉਸ ਨਾਲ ਲੁੱਟ ਪਾਟ ਕਰਨੀ ਸ਼ੁਰੂ ਕਰ ਦਿੱਤੀ ਅੱਗੋਂ ਜਦੋਂ ਮਨਦੀਪ ਵੱਲੋਂ ਵਿਰੋਧ ਕੀਤਾ ਗਿਆ ਤਾਂ ਤੀਜੇ ਕਾਰ ਸਵਾਰ ਲੁਟੇਰੇ ਨੇ ਉਸ ਤੇ ਕਾਪੇ ਨਾਲ ਹਮਲਾ ਕਰ ਦਿੱਤਾ ਜਿਸ ਨਾਲ ਨੌਜਵਾਨ ਗੰਭੀਰ ਜਖਮੀ ਹੋ ਗਿਆ ਅਤੇ ਲੁਟੇਰੇ ਉਸਦਾ ਪਰਸ ਮੋਬਾਇਲ ਖੋਹ ਕੇ ਜਾਂਦੇ ਹੋਏ ਉਸਦੇ ਮੋਟਰਸਾਈਕਲ ਦੀ ਚਾਬੀ ਵੀ ਨਾਲ ਲੈ ਗਏ ਪਰ ਇਸ ਦੌਰਾਨ ਪਿੱਛੋਂ ਇੱਕ ਹੋਰ ਕਾਰ ਆ ਰਹੀ ਸੀ ਜਿਨਾਂ ਨੇ ਲੁਟੇਰਿਆਂ ਦੀ ਕਾਰ ਦੇ ਪਿੱਛੇ ਕਾਰ ਲਗਾ ਕੇ ਉਹਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਇਸ ਦੌਰਾਨ ਦੋ ਲੁਟੇਰਿਆਂ ਨੂੰ ਕਾਰ ਸਵਾਰ ਲੋਕਾਂ ਨੇ ਫੜਨ ਵਿੱਚ ਸਫਲਤਾ ਹਾਸਿਲ ਕੀਤੀ ਅਤੇ ਫੜੇ ਗਏ ਲੁਟੇਰਿਆਂ ਦੀ ਜੰਮ ਕੇ ਕੁੱਟਮਾਰ ਕੀਤੀ ਗਈ।
ਪਿਛਲੇ ਕਈ ਦਿਨਾਂ ਤੋਂ ਘਟਨਾਵਾਂ ਸਾਹਮਣੇ ਆ ਰਹੀਆਂ ਸੀ ਕਿ ਇੱਕ ਲੁਟੇਰਾ ਗੈਂਗ ਮਹਿਲਾਵਾਂ ਨੂੰ ਆਪਣੇ ਨਾਲ ਲੈ ਕੇ ਇਸ ਖੇਤਰ ਵਿੱਚ ਲੁੱਟ ਪਾਟ ਦੀਆਂ ਘਟਨਾਵਾਂ ਨੂੰ ਅੰਜਾਮ ਦੇ ਰਹੇ ਨੇ ਅੱਜ ਫਿਰ ਇੱਕ ਵਾਰ ਉਹਨਾਂ ਵੱਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ, ਇਸ ਵਾਰ ਲੁਟੇਰੇ ਲੋਕਾਂ ਦੇ ਹੱਥ ਚੜ ਗਏ ਤੇ ਲੋਕਾਂ ਵੱਲੋਂ ਜਮ ਕੇ ਉਹਨਾਂ ਦਾ ਕੁਟਾਪਾ ਚਾੜਿਆ ਗਿਆ ਜਦ ਕਿ ਮਹਿਲਾ ਸਨੇ ਦੋ ਹੋਰ ਲੁਟੇਰੇ ਭੱਜਣ ਵਿੱਚ ਕਾਮਯਾਬ ਹੋ ਗਏ ਪੁਲਿਸ ਨੂੰ ਮਾਮਲੇ ਦੀ ਇਤਲਾਹ ਦਿੱਤੀ ਗਈ ਹੈ ਅਤੇ ਪੁਲਿਸ ਵੱਲੋਂ ਉਕਤ ਕਾਰ ਤੇ ਲੁਟੇਰਿਆਂ ਦੀ ਭਾਲ ਕੀਤੀ ਜਾ ਰਹੀ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
