Htv Punjabi
Punjab Video

ਆਹ ਪੁਲਿਸ ਵਰਦੀ ਵਾਲੇ ਹੋਟਲ ਚ ਕੀ ਕਰਦੇ ….?

ਲੁਧਿਆਣਾ ਦੇ ਬੱਸ ਸਟੈਂਡ ਨੇੜੇ ਇੱਕ ਨਿੱਜੀ ਹੋਟਲ ਦੇ ਵਿੱਚ ਕੁਛ ਮੁਲਜ਼ਮਾਂ ਵੱਲੋਂ ਇੱਕ ਸ਼ਖਸ ਤੋਂ 16 ਲੱਖ ਰੁਪਏ ਇਹ ਕਹਿ ਕੇ ਲੈ ਲਏ ਕਿ ਉਹ ਸੀਆਈਏ ਦੇ ਅਧਿਕਾਰੀ ਹਨ ਫਰਜ਼ੀ ਪੁਲਿਸ ਮੁਲਾਜ਼ਮ ਬਣ ਕੇ ਉਹਨਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਜਿਸ ਤੋਂ ਬਾਅਦ ਪੀੜੀਤ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਅਤੇ ਉਸਦੇ ਬਿਆਨਾਂ ਦੇ ਅਧਾਰ ਤੇ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਜੋ ਸ਼ਖਸ ਉਸ ਦੇ ਨਾਲ ਸੀ ਉਸ ਤੇ ਵੀ ਪਰਚਾ ਦਰਜ ਕੀਤਾ ਗਿਆ ਹੈ। ਚਾਰ ਤੋਂ ਪੰਜ ਅਣਪਛਾਤਿਆਂ ਦੇ ਖਿਲਾਫ ਵੀ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ ਇਸ ਦੀ ਪੁਸ਼ਟੀ ਲੁਧਿਆਣਾ ਮਾਡਲ ਟਾਊਨ ਦੀ ਥਾਣਾ ਮੁਖੀ ਅਵਨਿਤ ਕੋਰ ਵੱਲੋਂ ਕੀਤੀ ਗਈ ਹੈ।

ਇਸ ਸਬੰਧੀ ਉਹਨਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਨੂੰ ਸਵੇਰੇ ਇਸ ਸਬੰਧੀ ਜਾਣਕਾਰੀ ਮਿਲੀ ਸੀ ਉਹਨਾਂ ਕਿਹਾ ਕਿ ਸ਼ਖਸ ਦੇ ਦਸਣ ਮੁਤਾਬਿਕ 16 ਲੱਖ ਰੁਪਆ ਉਸ ਕੋਲੋਂ ਲੁੱਟਿਆ ਗਿਆ ਹੈ। ਉਹਨਾਂ ਕਿਹਾ ਕਿ ਜਿਹੜੇ ਮੁਲਜ਼ਮ ਆਏ ਸਨ ਉਹਨਾਂ ਦੇ ਵਰਦੀ ਤਾਂ ਨਹੀਂ ਪਾਈ ਹੋਈ ਸੀ ਪਰ ਉਹਨਾਂ ਨੇ ਆਪਣੇ ਆਪ ਨੂੰ ਸੀਆਈਏ ਦੇ ਅਧਿਕਾਰੀ ਦੱਸ ਕੇ ਜਰੂਰ ਇਹ ਕਾਰਵਾਈ ਕੀਤੀ।

ਉਹਨਾਂ ਕਿਹਾ ਕਿ ਮੁਲਜ਼ਮਾਂ ਨੇ ਪੀੜਿਤ ਨੂੰ ਬਾਹਰ ਜਾਣ ਦਾ ਝਾਂਸਾ ਦੇ ਕੇ ਕਿਹਾ ਸੀ ਕਿ ਜੇਕਰ ਉਹ ਪੈਸੇ ਸ਼ੋਅ ਕਰ ਦਿੰਦਾ ਹੈ ਤਾਂ ਉਹ ਉਸਨੂੰ ਬਾਹਰ ਭੇਜ ਦੇਣਗੇ। ਪਰ ਅੱਜ ਜਦੋਂ ਉਹ ਹੋਟਲ ਦੇ ਵਿੱਚ ਪੈਸੇ ਲੈ ਕੇ ਆਇਆ ਤਾਂ ਉਸ ਤੋਂ ਇਹ ਪੈਸੇ ਲੁੱਟ ਲਏ ਗਏ ਉਹਨਾਂ ਕਿਹਾ ਕਿ ਪੀੜਿਤ ਦੇ ਦੱਸਣ ਮੁਤਾਬਿਕ 16 ਲੱਖ ਰੁਪਏ ਉਸ ਦੇ ਕੋਲ ਸੀ। ਉਹਨਾਂ ਕਿਹਾ ਕਿ ਅਸੀਂ ਹੋਟਲ ਦੇ ਵਿੱਚ ਲੱਗੇ ਕੈਮਰਿਆਂ ਦੀ ਫੁਟੇਜ ਵੀ ਆਪਣੇ ਕਬਜ਼ੇ ਦੇ ਵਿੱਚ ਲੈ ਲਈ ਹੈ। ਅਤੇ ਮੁਲਜ਼ਮਾਂ ਦੀ ਸ਼ਨਾਖਤ ਕੀਤੀ ਜਾ ਰਹੀ ਹੈ ਜਲਦ ਹੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।

ਸਕਰ ਪੁਲਿਸ ਵੱਲੋਂ ਲੋਕਾਂ ਨੂੰ ਪਹਿਲਾਂ ਹੀ ਸੁਚੇਤ ਕੀਤਾ ਜਾ ਰਿਹਾ ਕਿ ਅੱਜ ਕੱਲ ਫਰਜ਼ੀ ਪੁਲਿਸ ਮੁਲਾਜ਼ਮ ਮਾਰ ਕੇ ਪੈਸੇ ਵੀ ਮੰਗ ਕਰ ਰਹੇ ਨੇ ਇਹਨਾਂ ਤੋਂ ਸੁਚੇਤ ਰਹੋ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਸਿਮਰਜੀਤ ਬੈਂਸ ਨੇ ਕਿਸਾਨਾਂ ਦੇ ਸਮਰਥਨ ‘ਚ ਕੀਤਾ ਵੱਡਾ ਐਲਾਨ, ਅਕਾਲੀਆਂ ‘ਤੇ ਭਾਜਪਾਈਆਂ ਦੀ ਖੋਲ ਕੇ ਰੱਖ ਦਿੱਤੀ ਪੋਲ ?

Htv Punjabi

ਦੇਖੋ ਵੀਡੀਓ ‘ਚ ਮੁੰਡੇ ਕੀ ਕਰਦੇ ਨੇ ?

htvteam

ਆਹ ਘਰ ਚ ਰਹਿੰਦਾ ਸੀ ਬੰਦੇ ਦਾ ਕੰਗਾਲ ! ਗੁਆਂਢੀਆਂ ਦੀ ਉੱਡੀ ਰਹਿੰਦੀ ਰਾਤਾਂ ਦੀ ਨੀਂਦ

htvteam

Leave a Comment