Htv Punjabi
Punjab Video

ਆਹ ਬੰਦੇ ਨੇ ਮੁਲਾਜ਼ਮਾਂ ਦੇ ਅੱਖਾਂ ਮੂਹਰੇ ਲਿਆਂਦਾ ਹਨੇਰਾ…..

ਜਿਲ੍ਹਾ ਸੰਗਰੂਰ ਦੇ ਪਿੰਡ ਕਾਲਾਝਾੜ ਵਿਖੇ ਉਸ ਵੇਲੇ ਮਾਹੌਲ ਤੱਤਾ ਹੋ ਗਿਆ,, ਜਦੋਂ ਇੱਕ ਵਿਅਕਤੀ ਵਲੋਂ ਬਿਜਲੀ ਦਾ ਬਿਲ ਨਾ ਭਰੇ ਜਾਣ ਤੋਂ ਬਾਅਦ ਅਦਾਲਤ ਦੇ ਹੁਕਮਾਂ ਤੇ ਪਾਵਰਕਾਮ ਮਹਿਕਮਾ ਮੋਟਰ ਸਾਇਕਲ ਚੁੱਕਣ ਆਏ ਤਾਂ ਇਸਦਾ ਵਿਰੋਧ ਕਰਦਿਆਂ ਚੁੱਕਿਆ ਮੋਟਰ ਸਾਇਕਲ ਦੁਬਾਰਾ ਉਤਾਰਿਆ ਗਿਆ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂ ਮਨਜੀਤ ਸਿੰਘ ਘਰਾਚੋਂ ਨੇ ਦੱਸਿਆ ਕਿ ਬਹੁਤ ਹੀ ਮਾੜੀ ਗੱਲ ਹੈ ਕਿ ਇਕ ਗਰੀਬ ਮਜ਼ਦੂਰ ਦਾ ਬਿਲ ਨਾ ਭਰਨ ਕਾਰਨ ਮੋਟਰ ਸਾਇਕਲ ਚੁੱਕਣ ਆਇਆ। ਜਦਕਿ ਸਰਕਾਰ ਵਲੋਂ ਬਿਜਲੀ ਮਾਫ ਕੀਤੀ ਗਈ ਹੈਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾ ਆਗੂ ਨੇ ਦੱਸਿਆ ਕਿ ਜਦੋਂ ਪੰਜਾਬ ਵਿੱਚ ਬਹੁਤ ਵੱਡੀ ਤਾਦਾਦ ਵਿਚ ਬਿਜਲੀ ਦੇ ਬਿਲ ਆਉਣ ਲੱਗੇ ਸਨ ਤਾਂ ਸਾਡੀ ਜਥੇਬੰਦੀ ਨੇ ਬਿਲ ਨਾ ਭਰਨ ਦਾ ਫੈਸਲਾ ਕੀਤਾ ਸੀ

ਐਸ ਡੀ ਓ ਸਾਜਨ ਕੁਮਾਰ ਨੇ ਕਿਹਾ ਕਿ ਉਹ ਅਦਾਲਤ ਦੇ ਹੁਕਮਾਂ ਤਹਿਤ ਹੀ ਇੱਥੇ ਆਏ ਸੀ ਅਤੇ ਇਹ ਕੇਸ 2013,14 ਦਾ ਹੈ ਜਿਸਦਾ ਫੈਸਲਾ 2017 ਵਿਚ ਆਇਆ ਸੀ ਅਤੇ ਇੱਥੇ ਆ ਕੇ ਪਤਾ ਚੱਲਿਆ ਇਹ ਕੇਸ ਮਾਫੀ ਅਧੀਨ ਚੱਲ ਰਿਹਾ ਹੈ, ਅਤੇ ਕੇਸ ਵਾਪਸ ਵੀ ਹੋ ਸਕਦਾ ਹੈ।

ਪੁਲੀਸ ਕਰਮਚਾਰੀ ਨੇ ਕਿਹਾ ਕਿ ਗੁਰਮੀਤ ਸਿੰਘ ਦੇ ਮੋਟਰ ਸਾਇਕਲ ਦੀ ਰਿਕਵਰੀ ਕਰਨ ਲਈ ਅਸੀਂ ਸਕਿਊਰਿਟੀ ਦੇ ਤੌਰ ਤੇ ਆਏ ਸੀ, ਪਰਿਵਾਰ ਵਲੋਂ ਪੁਲੀਸ ਨਾਲ ਹੱਥੋਪਾਈ ਵੀ ਕੀਤੀ ਗਈ।

ਕਿਸਾਨਾਂ ਨੇ ਦੱਸਿਆ ਕਿ 31 ਅਗਸਤ ਨੂੰ ਵਿੱਤ ਮੰਤਰੀ ਨਾਲ ਗੁਰਮੀਤ ਸਿੰਘ ਪੁੱਤਰ ਸਾਧੂ ਸਿੰਘ ਦੇ ਬਿਜਲੀ ਦੇ ਬਿਲ 1 ਲੱਖ 37000 ਰੁਪਏ ਦੇ ਬਿਲ ਸਬੰਧੀ ਗੱਲਬਾਤ ਹੋਈ ਜੋ ਕਿ ਵਾਰ ਵਾਰ ਜੁਰਮਾਨੇ ਪਾ ਕੇ ਵਧਾਇਆ ਗਿਆ। ਉਹਨਾਂ ਦੱਸਿਆ ਕਿ ਇਸ ਸਬੰਧੀ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਸਾਡੀ 8 ਜਥੇਬੰਦੀਆਂ ਵਲੋਂ 31 ਅਗਸਤ ਨੂੰ ਸਰਕਾਰ ਨਾਲ ਇਸ ਮਸਲੇ ਸਬੰਧੀ ਮੀਟਿੰਗ ਵੀ ਹੋਈ ਸੀ , ਜਿਸ ਸਬੰਧੀ ਵਿੱਤ ਮੰਤਰੀ ਨੇ ਵਿਭਾਗ ਨਾਲ ਸਬੰਧਤ ਮੈਨੇਜਿੰਗ ਡਾਇਰੈਕਟਰ ਬਲਦੇਵ ਸਿੰਘ ਨੂੰ ਕਿਹਾ ਕਿ ਦੁਬਾਰਾ ਇਹ ਮਸਲਾ ਮੀਟਿੰਗ ਵਿਚ ਨਾ ਆਵੇ ਇਸਦਾ ਤੁਰੰਤ ਹੱਲ ਕੀਤਾ ਜਾਵੇ। ਇਕ ਪਾਸੇ ਸਰਕਾਰ ਮਸਲਾ ਹੱਲ ਕਰਨ ਲਈ ਕਹਿ ਰਹੀ ਹੈ ਦੂਸਰੇ ਪਾਸੇ ਵਿਭਾਗ ਦੇ ਅਧਿਕਾਰੀ ਮੋਟਰ ਸਾਇਕਲ ਚੁੱਕਣ ਆ ਪਹੁੰਚੇ।,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………

Related posts

ਹੈਰੋਇਨ ਦੇ ਨਾਲ ਪੁਲਿਸ ਨੇ ਫੜਿਆ ਤਾਂ ਕਹਿਣ ਲੱਗਾ, ਹਰਿਆਣਾ ਦੇ ਕਾਂਗਰਸ ਵਿਧਾਇਕ ਦਾ ਪੋਤਾ ਹਾਂ

Htv Punjabi

ਸ਼ਰਾਬੀ ਥਾਣੇਦਾਰ ਹਸਪਤਾਲ ਦੇ ਕਮਰੇ ‘ਚ ਲੱਗਾ ਹੋਇਆ ਸੀ ਮੌਜਾਂ ਲੁੱਟਣ

htvteam

ਸੁਨੱਖੀ ਜਨਾਨੀ ਭਰਾਵਾਂ ਦੇ ਨਾਲ ਹੀ ਬਣਾਉਂਦੀ ਸੀ ਗੰਦੇ ਸਬੰਧ

htvteam

Leave a Comment