Htv Punjabi
Punjab Video

ਦਾਦਾ ਦਾਦੀ ਨਾਲ ਗਏ ਪੋਤੇ ਨਾਲ ਵੱਡਾ ਹਾਦਸਾ

ਫਰੀਦਕੋਟ ਤੋਂ ਮੰਦਭਾਗੀ ਖਬਰ ਆਈ ਸਾਹਮਣੇ
ਪੰਜ ਸਾਲ ਦਾ ਬੱਚਾ ਰੁੜ੍ਹਿਆ ਨਹਿਰ ‘ਚ ਹੋਇਆ ਲਾਪਤਾ
ਦਾਦੇ ਨਾਲ ਨਹਿਰ ਤੋਂ ਪਾਣੀ ਭਰਨ ਲਈ ਆਇਆ ਸੀ ਈ ਰਿਕਸ਼ਾ ਤੇ
ਅਚਾਨਕ ਰੇਸ ਤੇ ਹੱਥ ਆਉਣ ਨਾਲ ਆਟੋ ਸਮੇਤ ਡਿੱਗਾ ਨਹਿਰ ‘ਚ
ਗੋਤਾਖੋਰਾਂ ਵੱਲੋਂ ਕੀਤੀ ਜਾ ਰਹੀ ਬੱਚੇ ਦੀ ਤਲਾਸ਼
ਫਰੀਦਕੋਟ ਤੋਂ ਅੱਜ ਸ਼ਾਮ ਮੰਦਭਾਗੀ ਖਬਰ ਸਾਹਮਣੇ ਆਈ ਜਦੋਂ ਇੱਕ ਪੰਜ ਸਾਲ ਦਾ ਮਾਸੂਮ ਬੱਚਾ ਨਹਿਰ ਵਿੱਚ ਰੁੜ ਗਿਆ ਜਿਸ ਤੋਂ ਬਾਅਦ ਉਹ ਲਾਪਤਾ ਹੋ ਗਿਆ। ਜਾਣਕਾਰੀ ਮੁਤਾਬਕ ਸੰਜੇ ਨਗਰ ਵਸਤੀ ਫਰੀਦਕੋਟ ਦੇ ਰਹਿਣ ਵਾਲੇ ਬਜ਼ੁਰਗ ਜੋੜਾ ਜੋ ਕੀ ਨਹਿਰ ਦੇ ਨਾਲ ਲੱਗੇ ਨਲਕੇ ਤੋਂ ਪੀਣ ਵਾਲਾ ਪਾਣੀ ਭਰਨ ਆਏ ਸਨ ਅਤੇ ਆਪਣੇ ਪੰਜ ਸਾਲਾਂ ਦੇ ਪੋਤਰੇ ਨੂੰ ਉਹ ਆਪਣੇ ਈ ਰਿਕਸ਼ਾ ਵਿੱਚ ਨਾਲ ਲੈ ਕੇ ਆਏ ਸਨ ਅਤੇ ਜਦੋਂ ਦੋਨੋ ਬਜ਼ੁਰਗ ਈ ਰਿਕਸ਼ਾ ਚੋ ਉੱਤਰ ਕੇ ਪਾਣੀ ਭਰਨ ਚਲੇ ਗਏ ਤਾਂ ਅਚਾਨਕ ਉਨ੍ਹਾਂ ਨਾਲ ਆਇਆ ਉਨ੍ਹਾਂ ਦਾ ਪੋਤਰਾ ਆਟੋ ਚ ਬੈਠ ਗਿਆ ਜਿੱਥੇ ਉਸਦਾ ਹੱਥ ਰੇਸ ਤੇ ਆਉਣ ਕਾਰਨ ਈ ਰਿਕਸ਼ਾ ਤੇਜ਼ੀ ਨਾਲ ਨਹਿਰ ਵੱਲ ਵਧ ਗਿਆ ਅਤੇ ਨਹਿਰ ਚ ਬੱਚੇ ਸਮੇਤ ਜ਼ਾ ਡਿੱਗਾ।

ਹਾਲਾਂਕਿ ਕੇ ਬੱਚੇ ਦੀ ਦਾਦੀ ਵੱਲੋਂ ਆਟੋ ਨੂੰ ਪਿੱਛੋਂ ਫੜ ਕੇ ਰੋਕਣ ਦੀ ਕੋਸ਼ਿਸ਼ ਕੀਤੀ ਪਰ ਕਾਮਯਾਬ ਨਾ ਹੋ ਸਕੀ। ਸੂਚਨਾ ਮਿਲਣ ਤੇ ਪੁਲਿਸ ਮੋਕੇ ਤੇ ਪੁੱਜੀ ਅਤੇ ਦੋ ਗੋਤਖੋਰਾਂ ਦੀ ਮਦਦ ਵੀ ਲਈ ਗਈ ਪਰ ਬੱਚੇ ਦਾ ਕੋਈ ਪਤਾ ਨਹੀਂ ਚੱਲਿਆ।ਪੁਲਿਸ ਵੱਲੋਂ ਪੁਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕੇ ਬੱਚੇ ਦਾ ਪਤਾ ਲੱਗ ਸਕੇ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਆਪਣੇ ਘਰ ‘ਚ ਆਹ ਦਰਖੱਤ ਲਗਾਓ ਰੋਗ ਮੁਕਤ ਜ਼ਿੰਦਗੀ ਲੰਘਾਓ

htvteam

ਚੱਲਦੀ ਕਾਰ ਦਾ ਨਿੱਕਲਿਆ ਪੀ/ ਚਰਾ, ਕਾਰ ਭੰਨ ਭੰਨ ਕੱਢੇ ਬੰਦੇ

htvteam

ਮੁੰਡੇ ਰਲ਼ ਕੇ ਕਰਦੇ ਸਨ ਗਲਤ ਕੰਮ; ਫਿਰ ਪੁਲਿਸ ਅੱਗੇ ਹੱਥ ਜੋੜ ਮੰਨ ਗਏ ਸਭ ਕੁੱਝ

htvteam

Leave a Comment