ਮਾਮਲਾ ਅੰਮ੍ਰਿਤਸਰ ਦੇ ਪਾਸ਼ ਰਣਜੀਤ ਐਵੀਨਿਊ ਦੇ ਸੀ ਬਲਾਕ ਗਲੀ ਚੱਕੀ ਦਾ ਹੈ, ਜਿੱਥੇ 60 ਸਾਲ ਦੀ ਸਵਿਤਾ ਖੁਰਾਣਾ ਆਪਣੇ ਪੁੱਤ ਵਿਸ਼ਾਲ ਖੁਰਾਣਾ ਨਾਲ ਰਹਿ ਰਹੀ ਸੀ | ਉਸਦੇ ਘਰਵਾਲੇ ਰਜਿੰਦਰ ਖੁਰਾਣਾ ਦੀ ਮੌਤ ਹੋ ਚੁੱਕੀ ਹੈ | ਦੋਵੇਂ ਮਨ ਪੁੱਤਾਂ ਨੇ ਘਰ ਦੀ ਛਾਤ ‘ਤੇ 4 ਨੌਜਵਾਨ ਬਤੌਰ ਪੀਜੀ ਰੱਖੇ ਹੋਏ ਸਨ | ਬੀਤੇ ਦਿਨ ਵਿਸ਼ਾਲ ਕਿਸੇ ਕੰਮ ਲਈ ਘਰੋਂ ਬਾਹਰ ਗਿਆ ਹੋਇਆ ਸੀ। ਦੇਰ ਸ਼ਾਮ ਨੂੰ ਜਦੋਂ ਉਹ ਘਰ ਪਹੁੰਚਿਆ ਤਾਂ ਮਾਂ ਦਾ ਸੀਨ ਦੇਖ ਕੰਭ ਗਿਆ ਉਸਨੂੰ ਸਮਝ ਨਹੀਂ ਸੀ ਆ ਰਿਹਾ ਕਿ ਇਹ ਹੋ ਕੀ ਗਿਆ ਹੈ |