ਕੁੱਤੇ ਦਾ ਮੂੰਹ ਫੜ ਉਸਨੂੰ ਕੁੱਝ ਸੁੰਘਾਉਣ’ਚ ਲੱਗੇ ਹੋਏ ਪੁਲਿਸ ,ਮੁਲਾਜ਼ਮ, ਤਾਂ ਜੋ ਇਹ ਕੁੱਤਾ ਕੋਈ ਸੁਰਾਗ ਲੁਭਾਉਣ ‘ਚ ਇਹਨਾਂ ਦੀ ਮਦਦ ਕਰ ਸਕੇ | ਸਿਰਫ਼ ਡਾਗ ਸਕੁਐਡ ਦੀ ਟੀਮ ਹੀ ਨਹੀਂ ਬਲਕਿ ਫਿੰਗਰ ਪ੍ਰਿੰਟ ਐਕਸਪਰਟ ਵੀ ਪੁਲਿਸ ਵੱਲੋਂ ਸੱਦੇ ਗਏ ਨੇ | ਮੌਕੇ ਤੇ ਪਹੁੰਚੀ ਪੁਲਿਸ ਪਾਰਟੀ ਨਿੱਕੀ ਨਿੱਕੀ ਜਾਣਕਾਰੀ ਹਾਸਲ ਕਰ ਮਾਮਲੇ ਨੂੰ ਹੱਲ ਕਰਨ ‘ਚ ਲੱਗੀ ਹੋਈ ਹੈ |
ਹੁਣ ਤੁਸੀਂ ਇਸ ਨੌਜਵਾਨ ਦੀ ਤਸਵੀਰ ਨੂੰ ਦੇਖੋ | ਇਹ ਓਹੀ ਹੈ ਜੋ 17 ਸਾਲ ਸਰਹੱਦ ‘ਤੇ ਦੇਸ਼ ਦੀ ਰੱਖਿਆ ਕਰ ਘਰ ਪਰਤਿਆ ਸੀ ਪਰ ਵਤਨ ਦੇ ਅੰਦਰ ਹੀ ਦੁਸ਼ਮਣ ਹੱਥੋਂ ਜ਼ਿੰਦਗੀ ਦੀ ਬਾਜ਼ੀ ਹਾਰ ਗਿਆ |
ਇਹ ਸੀਨ ਹੈ ਜਿਲ੍ਹਾ ਗੁਰਦਾਸਪੁਰ ਦੇ ਕਾਦੀਆਂ ਤੋਂ ਕੋਟ ਟੋਡਰ ਮੱਲ ਰੋਡ ਪਿੰਡ ਭੰਗਵਾਂ ਅਤੇ ਖਾਰਾ ਵਿਚਾਲੇ ਦਾ | ਜਿੱਥੇ ਪਿੰਡ ਭੰਗਵਾਂ ਦਾ 36 ਸਾਲ ਦਾ ਨੌਜਵਾਨ ਮਨਦੀਪ ਸਿੰਘ 17 ਸਾਲ ਫੌਜ਼ ‘ਚ ਸੇਵਾ ਕਰ ਰਿਟਾਇਰਡ ਹੋਣ ਤੋਂ ਬਾਅਦ ਚੰਡੀਗੜ੍ਹ ਵਿਖੇ ਇੱਕ ਪ੍ਰਾਈਵੇਟ ਨੌਕਰੀ ਕਰਦਾ ਸੀ |
ਪਰਿਵਾਰ ਨੂੰ ਮਿਲਣ ਤੋਂ ਬਾਦ ਇੱਕ ਹਫਤਾ ਪਹਿਲਾਂ ਚੰਡੀਗੜ੍ਹ ਗਿਆ ਸੀ |
previous post
