ਕੰਗਨਾ ਰਣੌਤ ਤੇ ਸ਼ਿਵ ਸੈਨਾ ਦੇ ਵਿੱਚ ਵਿਵਾਦ ਵੱਧਦਾ ਜਾ ਰਿਹਾ ਹੈ। ਹੁਣ ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁੱਖ ਨੇ ਕਿਹਾ ਕਿ ਕੰਗਨਾ ਦੇ ਡਰੱਗ ਦੀ ਜਾਂਚ ਕੀਤੀ ਜਾਵੇਗੀ। ਇਸ ਦੇ ਲਈ ਸ਼ੇਖਰ ਸੁਮਨ ਦੇ ਬੇਟੇ ਦੇ ਇੱਕ ਇਟਰਵੀਓ ਦਾ ਅਧਾਰ ਬਣਾਇਆ ਗਿਆ ਹੈ। ਸ਼ੇਖਰ ਸੁਮਨ ਦੇ ਬੇਟੇ ਅਧਿਅਨ ਨੇ ਕੰਗਨਾ ‘ਤੇ ਕਈ ਇਲਜ਼ਾਮ ਲਗਾਏ ਸਨ।

ਉਥੇ ਹੀ ਮੰਗਲਵਾਰ ਨੂੰ ਹੀ ਸ਼ਿਵਸੈਨਾ ਦੀ ਆਈਟੀ ਸੈੱਲ ਨੇ ਕੰਗਨਾ ਦੇ ਖਿਲਾਫ ਠਾਣੇ ਦੇ ਸ਼੍ਰੀਨਗਰ ਪੁਲਿਸ ਸ਼ਟੇਸ਼ਨ ‘ਚ ਸ਼ਿਕਾਇਤ ਕੀਤੀ ਹੈ। ਆਈਟੀ ਸੈੱਲ ਦੀ ਮੰਗ ਹੈ ਕੇ ਕੰਗਨਾ ‘ਤੇ ਰਾਜਧ੍ਰੋਹ ਦਾ ਕੇਸ ਦਰਜ ਕੀਤਾ ਜਾਵੇ, ਕਿਉਕਿ ਉਹਨਾਂ ਨੇ ਮੁੰਬਈ ਦੀ ਤੁਲਨਾ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੇ ਨਾਲ ਕੀਤੀ ਸੀ। ਇਸ ਮੰਗ ‘ਤੇ ਪੁਲਿਸ ਕਾਨੂੰਨੀ ਸਲਾਹ ਲੈ ਰਹੀ ਹੈ।

ਓਧਰ ਬੀਐੱਮਸੀ ਨੇ ਅੱਜ ਕੰਗਨਾ ਦੇ ਆਫਿਸ ‘ਤੇ ਨਜ਼ਾਇਜ ਨਿਰਮਾਣ ਦਾ ਨੋਟਿਸ ਲਗਾ ਕੇ 24 ਘੰਟਿਆਂ ‘ਚ ਜਵਾਬ ਮੰਗਿਆ ਹੈ। ਕੰਗਨਾ ਨੇ ਆਪ ਟਵੀਟ ਕਰ ਕੇ ਇਸ ਦਾ ਜਵਾਬ ਮੰਗਿਆ ਹੈ। ਉਹਨਾਂ ਨੇ ਲਿਖਿਆ,’’ਸੋਸ਼ਲ ਮੀਡੀਆ ‘ਤੇ ਮੇਰੇ ਦੋਸਤਾਂ ਨੇ ਬੀਐੱਮਸੀ ਦੇ ਖਿਲਾਫ ਗੁੱਸਾ ਜ਼ਾਹਿਰ ਕੀਤਾ ਸੀ। ਇਸ ਲਈ ਅੱਜ ਉਹ ਬੁਲਡੋਜਰ ਲੈ ਕੇ ਨਹੀਂ ਆਏ, ਪਰ ਆਫਿਸ ‘ਤੇ ਨੋਟਿਸ ਲਗਾ ਦਿੱਤਾ ਹੈ। ਦੋਸਤੋ ਮੇਰੇ ਲਈ ਬਹੁਤ ਖਤਰਾ ਹੋ ਸਕਦਾ ਹੈ, ਪਰ ਤੁਹਾਡਾ ਪਿਆਰ ਤੇ ਸਪੋਰਟ ਮਿਲ ਰਿਹਾ ਹੈ।
