ਮੋਗਾ ਦੇ ਪ੍ਰਬੰਧਕੀ ਕੰਪਲੈਕਸ ਦੇ ਉੱਪਰ ਖਾਲਿਸਤਾਨੀ ਝੰਡਾ ਲਹਿਰਾਉਣ ਵਾਲੇ ਨੂੰ ਪਨਾਹ ਦੇਣ ਵਾਲੇ ਦੇ ਮਾਮਲੇ ‘ਚ ਕਥਿਤ ਦੋਸ਼ੀ ਜਗਵਿੰਦਰ ਸਿੰਘ ਜੱਗਾ ਨੂੰ ਕਾਬੂ ਕਰ ਲਿਆ ਗਿਆ ਹੈ। ਕਾਬਿਲੇਗੌਰ ਹੈ ਕੇ ਜੱਗਾ ਪਿੰਗ ਪੱਖੜਵੱਡ ਜ਼ਿਲ੍ਹਾ ਲੁਧਿਆਣਾ ਦਾ ਰਹਿਣ ਵਾਲਾ ਹੈ।

ਇਸ ਮਾਮਲੇ ‘ਚ ਐੱਸ.ਪੀ.ਡੀ ਨੇ ਦੱਸਿਆ ਹੈ ਕੇ ਇਸ ਮਾਮਲੇ ‘ਚ ਪੁਲਿਸ ਵੱਲੋਂ ਪਹਿਲਾਂ ਹੀ ਇੰਦਰਜੀਤ ਸਿੰਘ ਅਤੇ ਜਸਪਾਲ ਸਿੰਘ ਨੂੰ ਕਾਬੂ ਕਰ ਲਿਆ ਗਿਆ ਸੀ ਜਿਹਨਾਂ ਵੱਲੋਂ ਡਿਪਟੀ ਕਮਿਸ਼ਨਰ ਮੋਗਾ ਦੇ ਦਫਤਰ ਦੀ ਛੱਤ ‘ਤੇ ਝੰਡਾ ਲਹਿਰਾਇਆ ਗਿਆ ਸੀ। ਦੂਸਰੇ ਪਾਸੇ ਇਸ ਮਾਮਲੇ ‘ਚ ਵੀਡੀਓ ਬਣਾਉਣ ਵਾਲੇ ਅਕਾਸ਼ਦੀਪ ਨੂੰ ਪੁਲਿਸ ਨੇ ਪਹਿਲਾਂ ਹੀ ਕਾਬੂ ਕਰ ਲਿਆ ਸੀ।

ਐੱਸ.ਪੀ.ਡੀ ਨੇ ਦੱਸਿਆ ਕਾਬੂ ਕੀਤੇ ਗਏ ਦੋਸ਼ੀਆਂ ਤੋਂ ਜਦੋਂ ਪੁੱਛ-ਗਿੱਛ ਕੀਤੀ ਗਈ ਤਾਂ ਜਗਵਿੰਦਰ ਸਿੰਘ ਦਾ ਨਾਮ ਸਾਹਮਣੇ ਆਇਆ ਜੋ ਇੰਦਰਜੀਤ ਸਿੰਘ ਦੀ ਭੂਆ ਦਾ ਮੁੰਡਾ ਹੈ। ਉਹਨਾਂ ਦੱਸਿਆ ਕੇ ਦੋਸ਼ੀਆਂ ਨੂੰ ਵੈਸਟਰਨ ਯੂਨੀਅਨ ਰਾਹੀ ਬਾਹਰ ਤੋਂ ੨੬੭,੬੪ ਡਾਲਰ ਆਏ ਸਨ, ਖੁਲਾਸਿਆਂ ‘ਚ ਇਹ ਵੀ ਪਤਾ ਲੱਗਿਆ ਹੈ ਕੇ ਕਥਿਤ ਦੋਸ਼ੀ ਨੇਪਾਲ ਜਾਣਾ ਚਾਹੁੰਦੇ ਸਨ ਅਤੇ ਉਹਨਾਂ ਨੂੰ ਦਿੱਲੀ ਤੋ ਕਿਸੇ ਵਿਅਕਤੀ ਨੇ ਪੈਸੇ ਵੀ ਦਿੱਤੇ ਸਨ। ਜਗਵਿੰਦਰ ਸਿੰਘ ਜੱਗਾ ਦਾ ੬ ਸਤੰਬਰ ਤੱਕ ਪੁਲਿਸ ਰਿਮਾਂਡ ਦਿੱਤਾ ਗਿਆ ਹੈ।
