ਅੱਜ ਭਾਰਤੀ ਜਨਤਾ ਪਾਰਟੀ ਦੇ ਕਿਸਾਨ ਮੋਰਚਾ ਵੱਲੋਂ ਸ਼ਹਿਰ ‘ਚ ਕਿਸਾਨ ਬਿੱਲਾਂ ਦਾ ਸਮਰਥਨ ਕਰਨ ਦੇ ਲਈ ਰੈਲੀ ਕੱਢੀ ਜਾ ਰਹੀ ਸੀ, ਕਰਮੀਆਂ ਵੱਲੋਂ ਪੂਰੇ ਸ਼ਹਿਰ ‘ਚ ਰੈਲੀ ਨੂੰ ਕੱਢਣ ਦਾ ਮੈਪ ਤਿਆਰ ਕੀਤਾ ਹੋਇਆ ਸੀ,, ਪਰ ਪੁਲਿਸ ਨੇ ਇਸ ਰੈਲੀ ਨੂੰ ਸੈਕਟਰ-34 ਦੇ ਗਰਾਂਊਂਡ ਦੇ ਕੋਲ ਹੀ ਰੋਕ ਦਿੱਤਾ। ਟਰੈਕਟਰ ਰੈਲੀ ਵਿਚ ਕਾਫੀ ਸੰਖਿਆ ਵਿਚ ਲੋਕ ਸਨ ਜਿਹੜੇ ਸੋਸ਼ਲ ਡਿੰਸਟੈਂਸ਼ਿੰਗ ਦੀ ਪਾਲਣਾ ਨਹੀਂ ਕਰ ਰਹੇ ਸਨ। ਅਜਿਹੇ ‘ਚ ਪੁਲਿਸ ਵੱਲੋਂ ਇਸ ਰੈਲੀ ਨੂੰ ਪੂਰੇ ਸ਼ਹਿਰ ‘ਚ ਘੁੰਮਣ ਦੀ ਇਜ਼ਾਜ਼ਤ ਨਹੀਂ ਦਿੱਤੀ ਗਈ ਅਤੇ ਇਸਨੂੰ ਖਤਮ ਕਰ ਦਿੱਤਾ ਗਿਆ।

ਭਾਰਤੀ ਜਨਤਾ ਪਾਰਟੀ ਕਿਸਾਨ ਮੋਰਚਾ ਦੇ ਰਾਸ਼ਟਰੀ ਪ੍ਰਧਾਨ ਰਾਜ ਕੁਮਾਰ ਚਾਹਰ ਦੀ ਪ੍ਰਧਾਨਗੀ ਵਿਚ ਟ੍ਰੈਕਟਰ ਰੈਲੀ ਨੂੰ ਭਾਜਪਾ ਵਰਕਰ ਕਮਲਮ ਤੋਂ ਸ਼ੁਰੂ ਕੀਤਾ ਗਿਆ ਸੀ। ਪਾਰਟੀ ਦੇ ਪ੍ਰਦੇਸ਼ ਪ੍ਰਧਾਨ ਅਰੁਣ ਸੂਦ ਨੇ ਕਿਹਾ ਹੈ ਕਿ ਕਾਂਗਰਸ ਕਿਸਾਨਾਂ ਨੂੰ ਇਹਨਾਂ ਬਿੱਲਾਂ ਬਾਰੇ ਗਲਤ ਤਰੀਕੇ ਨਾਲ ਜਾਣਕਾਰੀ ਦੇ ਰਹੀ ਹੈ,, ਉਨ੍ਹਾਂ ਨੇ ਕਿਹਾ ਹੈ ਕਿ ਭਾਜਪਾ ਦੇ ਵਰਕਰ ਇਹਨਾਂ ਬਿੱਲਾਂ ਦੇ ਬਾਰੇ ‘ਚ ਕਿਸਾਨਾਂ ਨੂੰ ਜਾਣਕਾਰੀ ਦੇਣਗੇ।

ਕਾਬਿਲੇਗੌਰ ਹੈ ਕਿ ਜਿੱਥੇ ਪੰਜਾਬ ‘ਚ ਅਕਾਲੀ ਦਲ ਵੱਲੋਂ ਕੇਂਦਰ ਦੀ ਵਜ਼ਾਰਤ ਤੋਂ ਅਸਤੀਫਾ ਦੇਣ ਤੋਂ ਬਾਅਦ ਅਕਾਲੀ ਦਲ ਨੇ ਅੇਨ,ਡੀ,ਏ ਤੋਂ ਵੀ ਆਪਣਾ ਰਿਸ਼ਤਾ ਤੋੜ ਲਿਆ ਉਥੇ ਹੀ ਪੰਜਾਬ ‘ਚ ਹੁਣ ਭਾਜਪਾ ਦਾ ਵੀ ਸਖਤ ਵਿਰੋਧ ਹੋ ਰਿਹਾ ਹੈ।
