Htv Punjabi
India Sport

17 ਕਰੋੜ ਦੇ ਵਿਰਾਟ ਕੋਹਲੀ ਦਾ ਸੀਜ਼ਨ ‘ਚ ਫਲਾਪ ਸ਼ੋਅ, 3 ਮੈਚਾਂ ‘ਚ ਸਿਰਫ 18 ਦੌੜਾਂ

ਆਈਪੀਐੱਲ ਦੇ 10ਵੇਂ ਮੈਚ ਦਾ ਫੈਸਲਾ ਸੁਪਰ ਓਵਰ ਨਾਲ ਹੋਇਆ। ਰਾਇਲ ਚੈਲੰਜਰਸ ਬੈਂਗਲੁਰੂ ਨੇ ਮੁੰਬਈ ਇੰਡੀਅਨ ਨੂੰ ਹਰਾਇਆ। ਲੀਗ ਦੇ ਸਭ ਤੋਂ ਮਹਿੰਗੇ (17 ਕਰੋੜ) ਦੇ ਖਿਡਾਰੀ ਬੈਗਲੁਰੂ ਦੇ ਕਪਤਾਨ ਦਾ ਇਸ ਸੀਜਨ ‘ਚ ਫਲਾਪ ਸ਼ੋਅ ਇਸ ਮੈਚ ‘ਚ ਵੀ ਜਾਰੀ ਰਿਹਾ,, ਕੋਹਲੀ ਹੁਣ ਤੱਕ 3 ਪਾਰੀਆਂ ‘ਚ ਸਿਰਫ 18 ਦੌੜਾਂ ਹੀ ਬਣਾ ਪਾਏ।

ਉਥੇ ਦੁਬਈ ‘ਚ ਖੇਡੇ ਗਏ ਇਸ ਮੈਚ ‘ਚ ਛੱਕਿਆਂ ਦੀ ਬਰਸਾਤ ਹੋਈ। ਪੂਰੇ ਮੈਚ ‘ਚ ਕੁੱਲ 26 ਛੱਕੇ ਲੱਗੇ, ਇਸ ‘ਚ 18 ਛੱਕੇ ਤਾਂ ਸਿਰਫ ਮੁੰਬਈ ਦੇ ਈਸ਼ਾਨ ਕਿਸ਼ਨ (9) , ਕੀਰੋਨ ਪੋਲਾਡ (5) ਅਤੇ ਬੈਂਗਲੁਰੂ ਦੇ ਏਬੀ ਡਿਵੀਲੀਅਰ (4) ਛੱਕੇ ਲਗਾਏ।

ਇਸ ਤੋਂ ਪਹਿਲਾਂ 9ਵੇਂ ਮੈਚ ‘ਚ ਰਾਜਸਥਾਨ ਰਾਇਲ ਨੇ ਲੀਗ ‘ਚ ਸਭ ਤੋਂ ਵੱਡਾ ਟਾਰਗੇਟ ਚੇਜ਼ ਕੀਤਾ। ਪੰਜਾਬ ਦੇ 224 ਰਨ ਦੇ ਟਾਰਗੇਟ ਦਾ ਪਿੱਛਾ ਕਰਦੇ ਹੋਏ ਰਾਜਸਥਾਨ ਨੇ 226 ਦੌੜਾਂ ਬਣਾ ਕੇ 4 ਵਿਕੇਟ ਨਾਲ ਮੈਚ ਜਿੱਤ ਲਿਆ। ਜਿੱਤ ਦੇ ਹੀਰੋ ਰਾਹੁਲ ਤੇਵਤਿਆ (53) ਰਹੇ। ਰਾਜਸਥਾਨ ਨੂੰ ਜਿੱਤ ਦੇ ਲਈ 18 ਬਾਲਾਂ ‘ਚ 51 ਦੌੜਾਂ ਚਾਹੀਦੀਆਂ ਸਨ,, ਉਸ ਵੇਲੇ ਸ਼ੇਲਡਨ ਕਾਟਰੇਲ ਦੇ ਇਕ ਓਵਰ ‘ਚ 5 ਛੱਕੇ ਲਗਾ ਕੇ ਮੈਚ ਪਲਟ ਦਿੱਤਾ। ਇਸ ‘ਚ ਪਹਿਲਾਂ ਰਾਜਸਥਾਨ ਨੇ 2008 ‘ਚ ਡੇੱਡਲਾਕ ਚਾਰਜਸ ਦੇ ਖਿਲਾਫ 215 ਦੌੜਾ ਦਾ ਟਾਰਗੇਟ ਚੇਜ਼ ਕਰਦੇ ਹੋਏ 217 ਦੌੜਾਂ ਬਣਾਈਆਂ ਹਨ।

ਰਾਹੁਲ ਤੇਵਤਿਆ ਦੀ ਸ਼ੂਰੂਵਾਤ ਬਹੁਤ ਹੋਲੀ ਰਹੀ। ਸ਼ੁਰੂਆਤੀ 19 ਬਾਲਾਂ ‘ਤੇ ਉਹਨਾਂ ਨੇ ਸਿਰਫ 8 ਦੌੜਾਂ ਹੀ ਬਣਾਈਆਂ ਸਨ। ਇਸ ਦੇ ਬਾਅਦ ਤੇਵਤਿਆ ਨੇ ਧਮਾਕੇਦਾਰ ਪਾਰੀ ਖੇਡਦੇ ਹੋਏ ਅਗਲੀ 12 ਬਾਲ ‘ਤੇ 45 ਦੌੜਾ ਬਣਾਈਆਂ । ਜਿਸ ‘ਚ 7 ਛੱਕੇ ਵੀ ਸ਼ਾਮਿਲ ਸਨ। ਆਈਪੀਐਲ ਇਤਿਹਾਸ ‘ਚ ਪਹਿਲੀ ਵਾਰ ਹੈ ਜਦੋਂ ਇਕ ਪਾਰੀ ‘ਚ 5 ਓਵਰਾਂ ‘ਚ 86 ਦੌੜਾਂ ਬਣੀਆਂ ਹੋਣ। ਰਾਜਸਥਾਨ ਨੇ 37 ਬਾਲਾਂ ‘ਚ ਇਹ ਦੌੜਾਂ ਬਣਾਈਆਂ। ਇਸ ਤੋਂ ਪਹਿਲਾਂ 2012 ‘ਚ ਚੇਨੱਈ ਸੁਪਰ ਕਿੰਗਜ ਨੇ ਰਾਏਲ ਚੈਲੰਜਰ ਬੈਂਗਲੁਰੂ ਦੇ ਖਿਲਾਫ 77 ਦੌੜਾਂ ਬਣਾਈਆਂ ਸਨ।

Related posts

ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਜੀਵਨੀ ਤੇ ਵਿਦਿਆਰਥੀਆਂ ਨੂੰ ਕਰਵਾਇਆ ਗਿਆ ਜਾਣੂ

htvteam

ਕੀਂ ਤੁਸੀਂ ਜਾਣਦੇ ਹੋ : ਭਾਰਤ ‘ਚ ਬਣੇ ਛੀਟ ਦੇ ਕੱਪੜਿਆਂ ਕਾਰਨ, ਯੋਰੋਪ ‘ਚ ਹੋਏ ਸਨ ਦੰਗੇ? ਜਾਣੋ ਇਤਿਹਾਸ

Htv Punjabi

ਡੀਜੀਪੀ ਨੇ ਕੀਤਾ ਵੱਡਾ ਖੁਲਾਸਾ! ਪਾਕਿਸਤਾਨ ਕਰੋਨਾ ਪਾਜ਼ਿਟਿਵ ਮਰੀਜ਼ ਭੇਜ ਕੇ ਬਿਮਾਰੀ ਫੈਲਾਉਣ ਦੀ ਤਾਕ ‘ਚ

Htv Punjabi