Htv Punjabi
Punjab

ਖੇਤੀ ਕਾਨੂੰਨਾਂ ਖਿਲਾਫ ਸੁਪਰੀਮ ਕੋਰਟ ਜਾਣ ਤੇ ਕਿਸਾਨ ਜਥੇਬੰਦੀਆਂ ਹੋਈਆਂ ਅੱਡ,ਲੱੱਖੋਵਾਲ ਦਾ ਸਾਥ ਛੱਡਿਆ

ਖੇਤੀ ਬਿੱਲਾਂ ਦੇ ਵਿਰੋਧ ਜਿਥੇ ਪੰਜਾਬ ਦੇ ਕਿਸਾਨਾਂ ਤੇ ਪਾਰਟੀਆਂ ਨੇ ਇਕ ਹੋਣਾ ਸੀ ਉਥੇ ਜਥੇਬੰਦੀਆਂ ਦੀ ਆਪਸ ‘ਚ ਹੀ ਵਿਗੜ ਰਹੀ ਹੈ, ਹੁਣ ਨਵੇਂ ਪੰਗੇ ‘ਚ ਕਿਸਾਨ ਜੱਥੇਬੰਦੀ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਖਿਲਾਫ ਹੋ ਗਈ ਹੈ , ਉਹਨਾਂ ਦਾ ਕਹਿਣਾ ਹੈ ਕੇ ਖੇਤੀ ਕਾਨੂੰਨਾਂ ਖਿਲਾਫ ਸੁਪਰੀਮ ਕੋਰਟ ‘ਚ ਜੋ ਪਟੀਸ਼ਨ ਪਾਈ ਗਈ ਇਸ ਬਾਬਤ ਉਨ੍ਹਾਂ ਨਾਲ ਕੋਈ ਸਲਾਹ ਨਹੀਂ ਕੀਤੀ ਗਈ,, ਜਿਸ ਤੋਂ ਬਾਅਦ ਸੁਪਰੀਮ ਕੋਰਟ ਦੇ ਫੈਸਲੇ ਖਿਲਾਫ ਜਥੇਬੰਦੀ ਦੇ ਕਈ ਅਹੁਦੇਦਾਰਾਂ ਨੇ ਅਸਤੀਫੇ ਦੇ ਦਿੱਤੇ ਹਨ। ਬਾਅਦ ‘ਚ ਜਿਵੇਂ ਹੀ ਬਗਾਵਤ ਹੋਈ ਤਾਂ ਲੱਖੋਵਾਲ ਵੱਲੋਂ ਪਟੀਸ਼ਨ ਦਾ ਫੈਸਲਾ ਵਾਪਸ ਲੈਣ ਦਾ ਫੈਸਲਾ ਕੀਤਾ ਸੀ।

ਅਸਤੀਫਿਆਂ ‘ਚ ਸੰਗਰੁਰ ਜ਼ਿਲ੍ਹੇ ਦੇ ਪ੍ਰਧਾਨ ਅਵਤਾਰ ਸਿੰਘ ਬਾਦਸ਼ਾਹਪੁਰ, ਜ਼ਿਲ੍ਹਾਂ ਕਮੇਟੀ ਮੈਂਬਰ ਨਿਰਮਲ ਸਿੰਘ ਘਨੌਰ, ਕੁਲਦੀਪ ਸਿੰਘ, ਬਹੁਗਿਣਤੀ ਬਲਾਕ ਪ੍ਰਧਾਨਾਂ ਸਣੇ ਢਾਈ ਦਰਜਨ ਦੇ ਕਰੀਬ ਪ੍ਰਮੁੱਖ ਅਹੁਦੇਦਾਰਾਂ ਨੇ ਪਾਰਟੀ ਦੇ ਮੁੱਢਲੀ ਮੈਬਰਸ਼ਿਪ ਤੋਂ ਅਸਤਫੀਤਾ ਦਿੱਤਾ।

ਜਥੇਬੰਦੀਆਂ ਨੇ ਇਸ ਗੱਲ ਦਾ ਵੀ ਗੁੱਸਾ ਕੀਤਾ ਇਹ ਫੈਸਲਾ ਲਏ ਜਾਣ ਤੋਂ ਪਹਿਲਾਂ ਕਿਸੇ ਨਾਲ ਕੋਈ ਗੱਲ ਸਾਂਝੀ ਨਹੀਂ ਕੀਤੀ ਗਈ। ਤਾਂ ਦੂਸਰੇ ਪਾਸੇ ਕਿਸਾਨਾਂ ਦੇ ਸੰਘਰਸ਼ ‘ਚ ਰਾਜਨੀਤਕ ਪਾਰਟੀਆਂ ਵੱਲੋਂ ਵੀ ਆਪਣੇ ਝੰਡੇ ਲਗਾ ਕੇ ਰੈਲੀਆਂ ਕੱਢੀਆਂ ਜਾ ਰਹੀਆਂ ਨੇ ਜਿਸ ਦਾ ਆਮ ਲੋਕਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ।

Related posts

ਸਿੰਘ ਸਾਹਿਬ ਨੂੰ ਮੋਦੀ ‘ਤੇ ਚੜਿਆ ‘ਹਰਖ’ ਸਪੀਕਰ ਚਲਦੇ ‘ਚ ਦਿੱਤੀਆਂ ਬਦ-ਦੁਆਵਾਂ

htvteam

ਦੁਬਈ ਦਾ ਬੱਸ ਸਟੈਂਡ ਦੇਖਕੇ ਤੁਹਾਡਾ ਹਿੱਲ ਜਾਏਗਾ ਦਿਮਾਗ; ਦੇਖੋ ਵੀਡੀਓ

htvteam

ਹੁਣ ਆਹ ਕਿਹੜੀ ਪੰਜਾਬੀ ਗਾਇਕਾ ਨਾਲ ਹੋ ਗਿਆ ?

htvteam