ਰਾਸ਼ਟਰੀ ਖੇਡ ਦਿਵਸ ਦੇ ਤੌਰ ‘ਤੇ ਹਰ ਸਾਲ 29 ਅਗਸਤ ਨੂੰ ਹਾਕੀ ਦੇ ਜਾਦੂਗਰ ਮੇਜਰ ਧਿਆਨਚੰਦ ਦਾ ਜਨਮਦਿਨ ਰਾਸ਼ਟਰੀ ਖੇਡ ਦਿਵਸ ਦੇ ਤੌਰ ‘ਤੇ ਮਨਾਇਆ ਜਾਂਦਾ ਹੈ। ਇਸ ਮੌਕੇ ‘ਤੇ ਭਾਰਤੀ ਕ੍ਰਿਕੇਟ ਟੀਮ ਦੇ ਸਾਬਕਾ ਖਿਡਾਰੀ ਗੌਤਮ ਗੰਭੀਰ ਨੇ ਉਹਨਾਂ ਨੂੰ ਭਾਰਤ ਰਤਨ ਨਾਲ ਸਨਮਾਨਿਤ ਕਰਨ ਦੀ ਮੰਗ ਕੀਤੀ ਹੈ। ਇੰਨਾਂ ਹੀ ਨਹੀਂ ਗੰਭੀਰ ਨੇ ਕਿਹਾ ਹੈ ਕਿ ਨਾ ਤਾਂ ਉਹਨਾਂ ਤੋਂ ਵੱਡਾ ਖਿਡਾਰੀ ਪੈਦਾ ਹੋਇਆ ਹੈ ਅਤੇ ਨਾ ਹੀ ਪੈਦਾ ਹੋਵੇਗਾ।

ਮੇਜਰ ਧਿਆਨ ਚੰਦ ਦੇ ਜਨਮਦਿਨ ਮੌਕੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਵੀ ਉਹਨਾਂ ਨੂੰ ਯਾਦ ਕੀਤਾ ਗਿਆ। ਉਹਨਾਂ ਨੇ ਕਿਹਾ ਕੇ ਮੇਜਰ ਵਲੋਂ ਹਾਕੀ ਦਾ ਜਾਦੂ ਵਿਖਾਉਣਾ ਕਦੇ ਨਹੀਂ ਭੁੱਲਿਆ ਜਾ ਸਕਦਾ।

ਮੇਜਰ ਧਿਆਨ ਸਿੰਘ ਨੇ ਸਾਲ 1928,1932,1936 ‘ਚ ਤਿੰਨ ਓਲੰਪਿਕ ਗੋਲਡ ਮੈਡਲ ਜਿੱਤੇ ਸਨ। ਇੰਨਾਂ ਹੀ ਨਹੀਂ ਸਰਕਾਰ ਨੇ 1956 ‘ਚ ਉਹਨਾਂ ਨੂੰ ਤੀਸਰੇ ਸਭ ਤੋਂ ਵੱਡੇ ਨਾਗਰਿਕ ਹੋਣ ਦਾ ਸਨਮਾਨ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਸੀ। ਧਿਆਨ ਚੰਦ ਨੇ ਆਪਣੇ ਕਰੀਅਰ ‘ਚ 400 ਤੋਂ ਵੱਧ ਗੋਲ ਕੀਤੇ।

