Htv Punjabi
Punjab Video

ਘਰਵਾਲੀ, ਪੁੱਤ ਤੇ ਧੀ ਨੇ ਕੀਤਾ ਸਾਬਕਾ ਫੌਜੀ ਦਾ ਕਰ’ਤਾ ਕਾਂਡ

ਮਾਮਲਾ ਹੈ ਜਿਲ੍ਹਾ ਤਰਨਤਾਰਨ ਦੇ ਥਾਣਾ ਸਦਰ ਪੱਟੀ ਅਧੀਨ ਪੈਂਦੇ ਪਿੰਡ ਧਗਾਣੇ ਦਾ, ਪ੍ਰਤਾਪ ਸਿੰਘ 2007 ਚੋਂ ਫੌਜ ਤੋਂ ਸੇਵਾ ਮੁਕਤੀ ਲੈ ਕੇ ਆਇਆ ਸੀ ਅਤੇ ਪਿਛਲੀ ਪੰਜਾਬ ਸਰਕਾਰ ਵੱਲੋਂ ਸਾਬਕਾ ਫੌਜੀਆਂ ਨੂੰ ਪਿੰਡ ਦੀਆਂ ਪੰਚਾਇਤਾਂ ‘ਚ ਬਤੌਰ ਜਿਓਜੀ ਕੰਮ ਕਰਨ ਲਈ ਨਿਯੁਕਤ ਕੀਤਾ ਹੋਇਆ ਸੀ |
ਪ੍ਰਤਾਪ ਸਿੰਘ ਦੇ ਘਰ ‘ਚ ਉਸਦੀ ਘਰਵਾਲੀ ਗੁਰਜੀਤ ਕੌਰ, 23 ਸਾਲਾ ਧੀ ਮਨਜੀਤ ਕੌਰ ਅਤੇ 26 ਸਾਲ ਦਾ ਪੁੱਤ ਸੁਰਿੰਦਰ ਸਿੰਘ @ ਧਰਮਿੰਦਰ @ ਨੀਟਾ ਹੈ | ਜੋ ਕਿ ਕੁੱਝ ਮਹੀਨੇ ਪਹਿਲਾਂ ਹੀ ਦੁਬਈ ਤੋਂ ਪਰਤਿਆ ਸੀ | ਘਰ ‘ਚ ਕਿਸੇ ਵੀ ਚੀਜ਼ ਦੀ ਥੋੜ ਨਹੀਂ ਸੀ |
ਲੰਘੀ 8 ਅਪ੍ਰੈਲ ਨੂੰ ਪ੍ਰਤਾਪ ਸਿੰਘ ਦਾ ਪੁੱਤ ਧਰਮਿੰਦਰ ਥਾਣੇ ਆਪਣੇ ਪਿਓ ਦੀ ਗੁੰਮਸ਼ੁਦਗੀ ਦੀ ਸ਼ਿਕਾਇਤ ਦਰਜ਼ ਕਰਵਾਉਂਦਾ ਹੈ | ਇਸ ਗੱਲ ਦਾ ਪਤਾ ਲੱਗਣ ਤੇ ਪ੍ਰਤਾਪ ਸਿੰਘ ਦਾ ਜੀਜਾ ਬਗੀਚਾ ਸਿੰਘ ਉਸਦੇ ਘਰ ਆਉਂਦਾ ਹੈ ਤੇ ਗੁਰਜੀਤ ਕੌਰ, ਮਨਜੀਤ ਕੌਰ ਅਤੇ ਧਰਮਿੰਦਰ ਨਾਲ ਪ੍ਰਤਾਪ ਦੀ ਗੁੰਮਸ਼ੁਦਗੀ ਬਾਰੇ ਗੱਲਬਾਤ ਕਰਦੈ | ਗੱਲਾਂ ਗੱਲਾਂ ‘ਚ ਉਸਨੂੰ ਸ਼ੱਕ ਹੁੰਦੈ | ਤੇ ਫਿਰ ਵਿਸ਼ਵਾਸ ‘ਚ ਲੈ ਬੜੇ ਹੀ ਪਿਆਰ ਨਾਲ ਉਹ ਇਹਨਾਂ ਤੋਂ ਜਾਣਕਾਰੀ ਲੈਂਦਾ ਹੈ, ਜਾਣ ਕੇ ਉਸਦੇ ਪੈਰੋਂ ਹੇਠ ਜ਼ਮੀਨ ਖਿਸਕ ਜਾਂਦੀ ਹੈ | ਪਰਿਵਾਰ ਵਾਲੇ ਉਸਨੂੰ ਇਹ ਸਭ ਗੱਲ ਗੁਪਤ ਰੱਖਣ ਦੀ ਮਿੰਨਤ ਕਰਦੇ ਨੇ, ਪਰ ਬਗੀਚਾ ਸਿੰਘ ਦਾ ਜ਼ਮੀਰ ਇਜਾਜ਼ਤ ਨਹੀਂ ਦਿੰਦਾ | ਉਹ ਪੁਲਿਸ ਨੂੰ ਸਭ ਕੁੱਝ ਦੱਸ ਦਿੰਦੈ |

Related posts

ਬਾਪੂ ਵੈਦ ਤੋਂ ਸੁਣੋ ਪਿਆਜ਼ ਨਾਲ ਟੱਟੀਆਂ-ਉਲਟੀਆਂ 10 ਮਿੰਟਾਂ ‘ਚ

htvteam

ਦੇਖੋ ਕਿਓਂ ਪਰਤਣਾ ਪਿਆ ਅਧਿਕਾਰੀਆਂ ਨੂੰ ਵਾਪਸ ਡਿਊਟੀ ‘ਤੇ; CM ਨੇ ਆਖੀ ਵੱਡੀ ਗੱਲ

htvteam

ਬੁੱਢੇ ਨੂੰ ਦੇਖੋ ਕਿਵੇਂ ਚੜ੍ਹੀ ਜਵਾਨੀ; ਨੂੰਹ ਨੂੰ ਦੇਖ ਸਹੁਰੇ ਦੀ ਨੀਅਤ ਹੋਈ ਖ਼ਰਾਬ

htvteam