ਸੀਸੀਟੀਵੀ ਵੀਡੀਓ ਵਿਚ ਸਾਫ ਸਾਫ ਦਿਖਾਈ ਦੇ ਰਿਹਾ ਹੈ ਕਿ ਕੁੱਝ ਅਣਪਛਾਤੇ ਗੁੰਡੇ ਸ਼ਰੇਆਮ ਗਲੀ ਵਿਚ ਤੇਜ਼ਧਾਰ ਹਥਿਆਰਾਂ ਦੇ ਨਾਲ ਇੱਕ ਨੌਜਵਾਨ ਦੀ ਵੱਡ ਟੁੱਕ ਕਰ ਰਹੇ ਨੇ ਤੇ ਨੌਜਵਾਨ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ |
ਮਾਮਲਾ ਹੈ ਅਬੋਹਰ ਦਾ | ਤਸਵੀਰ ‘ਚ ਦਿਖਾਈ ਦੇ ਰਿਹਾ 33 ਸਾਲ ਦਾ ਹਨੀ ਨਾਂ ਦਾ ਇਹ ਨੌਜਵਾਨ ਬੱਸ ਸਟੈਂਡ ਨੇੜੇ ਜੂਸ ਦੀ ਰੇਹੜੀ ਲਗਾਉਂਦਾ ਸੀ | ਬੀਤੇ ਦਿਨ ਹਨੀ ਦੁਪਿਹਰ ਵੇਲੇ ਰੋਟੀ ਖਾਣ ਘਰ ਆਉਂਦਾ ਹੈ ਤਾਂ ਉਸਨੂੰ ਘਰੋਂ ਕੋਈ ਇਹ ਕਹਿ ਕੇ ਬਾਹਰ ਗਲੀ ‘ਚ ਲੈ ਜਾਂਦੈ ਕਿ ਗਲੀ ‘ਚ ਕੋਈ ਬੁਲਾ ਰਿਹਾ ਹੈ | ਫਿਰ ਉਸਤੋਂ ਬਾਅਦ ਜੋ ਕੁੱਝ ਵਾਪਰਦੈ ਦੇਖ ਕੇ ਪੂਰੇ ਇਲਾਕੇ ‘ਚ ਦਹਿਸ਼ਤ ਛਾ ਜਾਂਦੀ ਹੈ |
