ਮਾਮਲਾ ਹੈ ਜਲੰਧਰ ਦਾ, ਜਿੱਥੇ ਰਾਮ ਮੰਡੀ ਦੀ ਰਹਿਣ ਵਾਲੀ ਡਿੰਪਲ ਨਾਂ ਦੀ ਇਸ ਕੁੜੀ ਨੇ ਅੱਜ ਆਪਣੇ ਦਫਤਰ ਤੋਂ ਹਾਫ਼ ਡੇ ਲਿਆ ਸੀ, ਕਿਓਂਕਿ ਅੱਜ ਇਸਨੇ ਆਪਣੀ ਭੈਣ ਘਰ ਲੋਹੜੀ ਦੇਣ ਜਾਣਾ ਸੀ | ਇਸ ਲਈ ਅੱਜ ਡਿੰਪਲ ਆਪਣੀ ਬਜ਼ੁਰਗ ਮਾਤਾ ਦੇ ਨਾਲ ਪਹਿਲਾਂ ਬਾਜ਼ਾਰ ‘ਚੋਂ ਖਰੀਦਾਰੀ ਕਰਦੀ ਹੈ ਤੇ ਫਿਰ ਆਪਣੀ ਮਾਤਾ ਨਾਲ ਰਿਕਸ਼ੇ ਤੇ ਬੈਠ ਭੈਣ ਦੇ ਘਰ ਵੱਲ ਨੂੰ ਜਾਂਦੀ ਹੈ ਏਨੇ ਨੂੰ ਦੋਵੇਂ ਮਾਵਾਂ ਧੀਆਂ ਭਾਰਗੋ ਕੈਂਪ ਦੇ ਇਲਾਕੇ ‘ਚੋ ਰਿਕਸ਼ੇ ਤੇ ਬੈਠੇ ਬੈਠਿਆਂ ਫਰੂਟ ਵਾਲੀ ਰੇਹੜੀ ਤੋਂ ਫਰੂਟ ਖਰੀਦਦੀਆਂ ਨੇ | ਏਨੇ ਨੂੰ ਉਹਨਾਂ ਨਾਲ ਜੋ ਹੁੰਦਾ ਹੈ ਉਹ ਬੇਹੱਦ ਹੈਰਾਨ ਕਰਨ ਵਾਲਾ ਸੀ | ਅਜੇ ਇਸਨੇ ਆਪਣੇ ਮੋਬਾਈਲ ਦੀ ਪਹਿਲੀ ਕਿਸ਼ਤ ਹੀ ਦਿੱਤੀ ਸੀ ਕਿ ਸੀਸੀਟੀਵੀ ਵੀਡੀਓ ਚ ਦਿਖਾਈ ਦੇ ਰਹੀ ਘਟਨਾ ਇਸ ਨਾਲ ਵਾਪਰ ਜਾਂਦੀ ਹੈ | ਇੱਕ ਝਪਟਮਾਰ ਨੌਜਵਾਨ ਇਸ ਕੁੜੀ ਕੋਲੋਂ ਮੋਬਾਈਲ ਕਹੋ ਆਪਣੀ ਸਕੂਟਰੀ ਤੇ ਫ਼ਰਾਰ ਹੋ ਜਾਂਦੈ |