Htv Punjabi
Punjab Video

ਢੋਂਗੀ ਬਾਬੇ ਦੀ ਜਨਾਨੀ ਨੂੰ ਦੇਖ ਵਿਗੜੀ ਨੀਅਤ !

ਕਪੂਰਥਲਾ ਚ ਵਾਪਰੀ ਵੱਡੀ ਘਟਨਾ
ਢੋਂਗੀ ਬਾਬੇ ਨੇ ਬੰਦੇ ਤੇ ਜਨਾਨੀ ਨੂੰ ਬਣਾਇਆ ਠੱਗੀ ਦਾ ਸ਼ਿਕਾਰ
ਬੰਦੇ ਤੇ ਜਨਾਨੀ ਦਾ ਦਿਮਾਗ਼ ਸੁੰਨ ਕਰਕੇ ਬਾਬਾ ਗਹਿਣੇ, ਨਗਦੀ ਲੈ ਕੇ ਫ਼ਰਾਰ
ਬਾਬੇ ਨਾਲ ਜਨਾਨੀ ਤੇ ਇਕ ਵਿਆਕਤੀ ਵੀ ਸ਼ਾਮਿਲ
ਇਹ ਕੋਈ ਨਵੀਂ ਘਟਨਾ ਨਹੀਂ, ਅਜਿਹੀਆਂ ਘਟਨਾਵਾਂ ਤੁਸੀ ਪਹਿਲਾਂ ਵੀ ਸੁਣੀਆਂ ਤੇ ਟੀ ਵੀ ਸਕਰੀਨ ਤੇ ਦੇਖੀਆਂ ਹੋਣਗੀਆ ਜਿਸ ਵਿੱਚ ਕਿਵੇਂ ਇਕ ਬਾਬਾ ਲੋਕਾਂ ਦੇ ਗਹਿਣੇ ਗੱਟੇ ਲੁੱਟ ਕੇ ਮਿੰਟਾਂ ਸਕਿੰਟਾ ਵਿੱਚ ਰਫ਼ੂ ਚੱਕਰ ਹੋ ਜਾਂਦਾ ਹੈ। ਇਹ ਏਨਾਂ ਸ਼ਾਤਰ ਦਿਮਾਗ ਹੈ ਕਿ ਨਿੱਤ ਦਿਨ ਨਿੱਤ ਨਵੇਂ ਲੋਕਾਂ ਨੂੰ ਆਪਣੀ ਠੱਗੀ ਦਾ ਸ਼ਿਕਾਰ ਬਣਾਉਣ ਦੇ ਬਾਵਜੂਦ ਵੀ ਪੁਲਿਸ ਦੀ ਗ੍ਰਿਫ਼ਤ ਚੋ ਬਾਹਰ ਚੱਲ ਰਿਹਾ ਹੈ ।ਅਜਿਹੀ ਹੀ ਤਾਜ਼ਾ ਘਟਨਾ ਫਗਵਾੜਾ ਚ ਵਾਪਰੀ ਹੈ ਜਿੱਥੇ ਇੱਕ ਜੋੜੇ ਨੂੰ ਬਾਬੇ ਵੱਲੋਂ ਲੱਖਾਂ ਰੁਪਏ ਦੇ ਗਹਿਣੇ ਅਤੇ ਨਗਦੀ ਦਾ ਸ਼ਿਕਾਰ ਬਣਾਇਆ ਗਿਆ ਹੈ। ਫਗਵਾੜਾ ਦੇ ਮੁਹੱਲਾ ਭਗਤ ਪੁਰਾ ਵਾਸੀ ਤੀਵੀਂ ਆਦਮੀ ਜਦੋਂ ਕਿੱਧਰੇ ਜਾ ਰਹੇ ਸਨ ਤਾਂ ਪਹਿਲਾਂ ਤੋਂ ਘਾਤ ਲਗਾ ਕੇ ਖੜ੍ਹੇ ਬਾਬੇ ਨੇ ਰਸਤਾ ਪੁੱਛਣ ਦੇ ਬਹਾਨੇ ਰੋਕ ਲਿਆ। ਬੱਸ ਫੇਰ ਕੀ ਹੋਇਆ, ਉਹੀਂ ਹੋਇਆ ਜੋ ਅਕਸਰ ਬਾਬਾ ਹੋਰਨਾਂ ਲੋਕਾਂ ਨਾਲ ਕਰਦਾ ਆ ਰਿਹਾ ਹੈ। ਬਾਬੇ ਵੱਲੋਂ ਇਸ ਜੋੜੇ ਨੂੰ ਕਿਵੇਂ ਬਣਾਇਆ ਗਿਆ ਠੱਗੀ ਦਾ ਸ਼ਿਕਾਰ ਆਓ ਉਹਨਾਂ ਦੀ ਜੁਬਾਨੀ ਤੁਹਾਨੂੰ ਸੁਣਾਂ ਦਿੰਦੇ ਹਾਂ,,,,,,

ਦੱਸ ਦਈਏ ਕਿ ਇਸ ਢੌਂਗੀ ਬਾਬੇ ਨੇ ਦੋ ਤਿੰਨ ਮਰਦਾਂ ਸਮੇਤ ਇਕ ਔਰਤ ਨਾਲ ਰਲ਼ ਕੇ ਗਿਰੋਹ ਬਣਾਇਆ ਹੋਇਆ ਹੈ ਜੋ ਰਲ਼ ਕੇ ਭੋਲੇ ਭਾਲੇ ਲੋਕਾਂ ਨਾਲ ਠੱਗੀਆਂ ਮਾਰਦੇ ਹਨ ਅਨੇਕਾਂ ਵਾਰ ਇਹਨਾਂ ਦੀਆਂ ਸੀ ਸੀ ਟੀ ਵੀ ਤਸਵੀਰਾਂ ਵੀ ਸਾਹਮਣੇ ਆਈਆਂ ਸਨ ਪਰ ਅਜੇ ਤੱਕ ਪੁਲਿਸ ਗ੍ਰਿਫ਼ਤ ਚੋ ਬਾਹਰ ਚੱਲ ਰਹੇ ਹਨ। ਪੀੜਤ ਪਰਿਵਾਰ ਨੇ ਘਟਨਾ ਸੰਬੰਧੀ ਪੁਲਿਸ ਥਾਣਾ ਸਿਟੀ ਨੂੰ ਲਿਖਤੀ ਦਰਖਾਸਤ ਦੇ ਇਨਸਾਫ ਦੀ ਗੁਹਾਰ ਲਗਾਈ ਹੈ ।‌ ਹੁਣ ਦੇਖਣਾ ਇਹ ਹੋਵੇਗਾ ਕਿ ਪੁਲਿਸ ਇਸ ਨੂੰ ਗ੍ਰਿਫ਼ਤਾਰ ਕਰਨ ਵਿੱਚ ਕਾਮਯਾਬ ਹੁੰਦੀ ਹੈ ਜਾਂ ਫਿਰ ਇਹ ਮਾਮਲਾ ਵੀ ਮੀਡੀਆ ਚ ਸੁਰਖ਼ੀ ਬਣ ਕੇ ਰਹਿ ਜਾਵੇਗਾ ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

https://www.youtube.com/watch?v=5tnFDepCyo0

Related posts

ਜਨਾਨੀਆਂ ਤੇ ਬੰਦਿਆਂ ਤੋਂ ਬਾਅਦ ਹੁਣ ਮੁਹੱਲੇ ਦੇ ਜਵਾਕ ਹੋਏ ਸਿਆਣੇ; ਦੇਖੋ ਵੀਡੀਓ

htvteam

ਪੈਟਰੋਲ ਦੀ ਬੋਤਲ ਫੜ ਕੰਡਕਟਰ ਜਾ ਚੜ੍ਹਿਆ ਟੈਂਕੀ ‘ਤੇ

htvteam

ਸਰਕਾਰ ਦੇ ਮੰਤਰੀ ਦਾ ਆਇਆ ਅਜਿਹਾ ਬਿਆਨ

htvteam

Leave a Comment