ਸ਼੍ਰੋਮਣੀ ਅਕਾਲੀ ਦਲ ਵਲੋਂ ਹਲਕਾ ਖਡੂਰ ਸਾਹਿਬ ਤੋਂ ਐਲਾਨੇ ਉਮੀਦਵਾਰ ਵਿਰਸਾ ਸਿੰਘ ਵਲਟੋਹਾ ਨੇ ਅੱਜ ਇਸੇ ਹਲਕੇ ਤੋਂ ਆਜ਼ਾਦ ਚੋਣ ਲੜਨ ਦਾ ਐਲਾਨ ਕਰਨ ਵਾਲੇ ਭਾਈ ਅੰਮ੍ਰਿਤਪਾਲ ਸਿੰਘ ਦੇ ਮਾਤਾ-ਪਿਤਾ ਨਾਲ ਵਿਰਾਸਤੀ ਮਾਰਗ ਵਿਖੇ ਸਵੇਰੇ ਪੁੱਜ ਕੇ ਮੁਲਾਕਾਤ ਕੀਤੀ। ਸ੍ਰੀ ਵਲਟੋਹਾ ਨੇ ਜੇਲ੍ਹ ’ਚ ਬੰਦ ਵਾਰਿਸ ਪੰਜਾਬ ਦੇ ਮੁਖੀ ਦੇ ਮਾਤਾ-ਪਿਤਾ ਨੂੰ ਅੰਮ੍ਰਿਤਪਾਲ ਸਿੰਘ ਨੂੰ ਵੱਖਰੀ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਾਉਣ ਦੀ ਥਾਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਦਾ ਸਮਰਥਨ ਕਰਨ ਦੀ ਅਪੀਲ ਕੀਤੀ। ਅੰਮ੍ਰਿਤਪਾਲ ਸਿੰਘ, ਜੋ ਕੌਮੀ ਸੁਰੱਖਿਆ ਕਾਨੂੰਨ ਤਹਿਤ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਹੈ, ਵੀ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਮੈਦਾਨ ਵਿੱਚ ਹੈ-ਉੱਧਰ ਜਦੋਂ ਵਿਰਸਾ ਸਿੰਘ ਦੀ ਮਿਲਣੀ ਬਾਰੇ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਹੋਰਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕੀ ਅੰਮ੍ਰਿਤਪਾਲ ਦੇ ਵਿਰੋਧ ਚ ਵਿਰਸਾ ਨੂੰ ਖੜਾ ਕਰਕੇ ਅਕਾਲੀ ਦਲ ਵੱਡੀ ਇਤਹਾਸਿਕ ਗਲਤੀ ਕਰ ਰਿਹਾ ਹੈ,,,,,,,,,
ਬੀਤੀ ਦਿਨੀ ਵਿਰਸਾ ਸਿੰਘ ਵਲਟੋਹਾ ਦੀ ਖੰਡੂਰ ਸਾਹਿਬ ਤੋਂ ਆਪਣੀ ਉਮੀਦਵਾਰੀ ਤਹਿ ਹੋਣ ਤੇ ਉਨ੍ਹਾਂ ਪੁਰਾਣੇ ਬੰਦੀ ਸਿੰਘਾਂ ਦੇ ਪੁਰਾਣੇ ਮੁੱਦੇ ਨੂੰ ਚੁੱਕ ਮੀਡੀਆ ਸਾਹਮਣੇ ਕਰ ਦਿੱਤਾ,ਕਿਹਾ ਕੀ ਅਸੀ ਜਿੱਤ ਪ੍ਰਾਪਤ ਕਰਕੇ ਬੰਦੀਆਂ ਨੂੰ ਜਿੱਥੇ ਰਿਹਾਅ ਕਰਵਾਂਗੇ ਉੱਥੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਛੇ ਮਹੀਨੇ ਅੰਦਰ ਅੰਦਰ ਬਾਹਰ ਕੱਢ ਲਿਆਵਾਂਗੇ-ਪਰ ਏਸਦੇ ਬਾਰੇ ਲੋਕਾਂ ਕਿਹਾ ਜਾ ਰਿਹਾ ਜਦੋਂ ਤੁਹਾਡੀ ਸਰਾਕਰ ਰਹੀ ਅਤੇ ਬੀਬੀ ਹਰਸਿਮਰਤ ਕੌਰ ਕੇਂਦਰ ਵਿੱਚ ਮੰਤਰੀ ਸਨ ਉਸ ਸਮੇਂ ਬੰਦੀ ਸਿੰਘ ਨੂੰ ਕਿਉਂ ਨਹੀਂ ਬਾਹਰ ਕੱਢਿਆ ਗਿਆ ਬੰਦੀ ਸਿੰਘ ਹਮੇਸ਼ਾ ਵੋਟਾਂ ਵੇਲੇ ਹੀ ਕਿਉਂ ਅਕਾਲੀਦਲ ਨੂੰ ਯਾਦ ਆਉਂਦੇ ਹਨ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
