Htv Punjabi
Punjab

ਆਓ ਇਤਿਹਾਸ ਨਾਲ ਜੁੜੀਏ, ਇਸ ਕਿਤਾਬ ਦੇ ਜ਼ਰੀਏ

ਸ੍ਰੀ ਮੁਕਤਸਰ ਸਾਹਿਬ ਹੀ ਨਹੀਂ ਆਸ ਪਾਸ ਦੇ ਇਲਾਕਿਆਂ ਦਾ ਸਭ ਤੋਂ ਵੱਡੇ ਪਿੰਡ ਕੋਟਭਾਈ ਬਾਰੇ ਲਿਖੀ ਕਿਤਾਬ ਇਤਿਹਾਸ ਮੇਰੇ ਪਿੰਡ ਦਾ ਦੀ ਘੁੰਡ ਚੁਕਾਈ ਦੀ ਰਸਮ ਗਿੱਦੜਬਾਹਾ ਵਿਖੇ ਹੋਈ ਪੰਜਾਬੀ ਸਾਹਿਤ ਸਭਾ ਗਿੱਦੜਬਾਹਾ ਵੱਲੋਂ ਐਸ ਐਸ ਡੀ ਕਮਿਊਨਟੀ ਸੈਂਟਰ ( ਮੰਡੀ ਵਾਲੀ ਧਰਮਸ਼ਾਲਾ ) ਵਿਖੇ ਕਰਵਾਏ ਗਏ ਸਾਦੇ ਸਮਾਗਮ ਦੌਰਾਨ ਲੋਕ ਗੀਤ ਪ੍ਰਕਾਸ਼ਨ ਵੱਲੋਂ ਪ੍ਰਕਾਸ਼ਤ ਕੀਤੀ ਕੁਲਜੀਤ ਸਿੰਘ ਮਾਨ ਦੀ ਪਲੇਠੀ ਪੁਸਤਕ “ ਇਤਿਹਾਸ ਮੇਰੇ ਪਿੰਡ ਦਾ ਦੀ ਰਸਮ ਘੁੰਡ ਚੁਕਾਈ ਕਹਾਣੀਕਾਰ ਬਿਕਰਮਜੀਤ ਸਿੰਘ ਨੂਰ ਅਤੇ ਡਾ ਭੁਪਿੰਦਰ ਸਿੰਘ ਨੇ ਕੀਤੀ । ਇਸ ਮੌਕੇ ਬਿਕਰਮਜੀਤ ਸਿੰਘ ਨੂਰ ਤੇ ਡਾ . ਭੁਪਿੰਦਰ ਸਿੰਘ ਨੇ ਦੱਸਿਆ ਕਿ ਕੁਲਜੀਤ ਮਾਨ ਦੀ ਪੁਸਤਕ ਵਿੱਚ ਪਿੰਡ ਦੇ ਇਤਿਹਾਸ ਨੂੰ ਬੜੀ ਸਰਲ ਭਾਸਾ ਵਿੱਚ ਕਲਮਬੰਧ ਕੀਤਾ ਜੋ
ਅੱਜ ਦੀ ਅਤੇ ਆਉਣ ਵਾਲੀ ਪੀੜ੍ਹੀ ਲਈ ਆਪਣੇ ਪੁਰਖਿਆਂ ਦੇ ਇਤਿਹਾਸ ਸਬੰਧੀ ਜਾਣਕਾਰੀ ਦੇਣ ਲਈ ਇੱਕ ਮੀਲ ਪੱਥਰ ਸਾਬਤ ਹੋਵੇਗੀ ।

ਉਨਾ ਦੱਸਿਆ ਕਿ ਸਰਕਾਰੀ ਹਾਈ ਸਕੂਲ ਪਿੰਡ ਛੱਤਿਆਣਾ ਵਿਖੇ ਪੰਜਾਬੀ ਅਧਿਆਪਕ ਦੀ ਸੇਵਾ ਨਿਭਾ ਰਹੇ ਕੁਲਜੀਤ ਸਿੰਘ ਮਾਨ ਪਿਛਲੇ ਲੰਬੇ ਸਮੇਂ ਤੋਂ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦਿਆਂ ਅਖਬਾਰਾਂ , ਰਸਾਲੇ ਮੈਗਜੀਨਾ ਵਿੱਚ ਕਹਾਣੀਆਂ ਅਤੇ ਲੇਖਾਂ ਰਾਹੀ ਆਪਣੀ ਹਾਜ਼ਰੀ ਲਗਵਾਉਦੇ ਆ ਰਹੇ ਹਨ , ਹਮੇਸਾਂ ਲੋਕ ਕਲਿਆਣ ਦੀ ਗੱਲ ਕਰਨ ਵਾਲੇ ਹਮੇਸਾ ਲੱਚਰਤਾ ਤੋਂ ਦੂਰ ਰਹਿ ਕੇ ਇੱਛਾ ਸ਼ਕਤੀ , ਮਿਹਨਤ ਅਤੇ
ਉਸਾਰੂ ਸੋਚ ਨਾਲ ਆਪਣੀ ਵੱਖਰੀ ਪਹਿਚਾਣ ਬਣਾਈ ਹੈ । ਕੁਲਜੀਤ ਸਿੰਘ ਮਾਨ ਨੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਚੰਗੀ ਸੋਚ , ਚੰਗੇ ਵਿਚਾਰ , ਚੰਗਾ ਸਾਹਿਤ ਲਿਖਣਾ ਤੇ ਪੜਨਾ ਅਤੇ ਚੰਗੇ ਇਨਸਾਨਾਂ ਨਾਲ ਆਪਣੇ ਅਹਿਸਾਸਾ ਦੀ ਗੱਲ ਕਰਕੇ ਹੀ ਅਸੀ
ਚੰਗੇ ਸਮਾਜ ਦੀ ਸਿਰਜਣਾ ਵੱਲ ਜਾ ਸਕਦੇ ਹਾਂ । ਇਸ ਮੌਕੇ ਜਗਜੀਤ ਸਿੰਘ ਮਾਨ , ਗੁਰਦਿਆਲ ਸਿੰਘ ਢਿੱਲੋਂ , ਲੈਕਚਰਾਰ ਗੁਰਦੀਪ ਸਿੰਘ ਬੁੱਟਰ , ਪ੍ਰੋ . ਭੁਪਿੰਦਰ ਸਿੰਘ ਜੱਸਲ , ਲਖਵੀਰ ਸਿੰਘ ਵਾਲੀਆ , ਕਸ਼ਮੀਰੀ ਲਾਲ ਸੁਰਿੰਦਰ ਸਿੰਘ ਗਿੱਲ , ਪਰਮਿੰਦਰ ਸਿੰਘ ,
ਜਗਵਿੰਦਰ ਸਿੰਘ ਕੈਨੇਡਾ , ਸ਼ੇਰਤਾਰ ਢਿੱਲੋਂ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਸਨ ।

Related posts

ਆਪਣੇ ਆਲੇ ਦੁਆਲੇ ਧਿਆਨ ਰੱਖਿਆ ਕਰੋ

htvteam

ਮਸ਼ਹੂਰ ਗਾਇਕਾ ਦੀ ਸੋਸ਼ਲ਼ ਮੀਡੀਆ ‘ਤੇ ਵਾਇਰਲ ਹੋਈ ਫੋਟੋ ਦਾ ਹੋਸ਼ ਉੱਡਾਊ ਸੱਚ! ਗਾਇਕਾ ਕਹਿੰਦੀ ਸਭ ਬਕਵਾਸ ਐ 

Htv Punjabi

ਚਰਚ ‘ਚ ਜਵਾਨ ਕੁੜੀ ਨੂੰ ਜਾਣਾ ਪਿਆ ਮਹਿੰਗਾ , ਦੋਖੇ ਪਾਦਰੀ ਨੇ ਕੁੜੀ ਨਾਲ ਕੀ ਕੀਤਾ

htvteam