ਪਿੰਡ ਚੱਕੀ ਦੇ ਸਾਬਕਾ ਸਰਪੰਚ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪਿੰਡ ਅੰਦਰ ਕਈ ਦਿਨਾਂ ਤੋਂ ਬਾਹਰੀ ਲੋਕ ਆ ਕੇ ਨਸ਼ਾ ਵੇਚ ਰਹੇ ਸੀ। ਪਿੰਡ ਅੰਦਰ ਗੱਡੀਆਂ ਘੁੰਮ ਰਹੀਆਂ ਸੀ ਤਾਂ ਪਿੰਡ ਵਾਲਿਆਂ ਨੇ ਇਕੱਠੇ ਹੋ ਕੇ ਯੋਜਨਾ ਬਣਾਈ। ਜਦੋਂ ਪਿੰਡ ਦੇ ਸਾਹਿਬ ਸਿੰਘ ਦੇ ਘਰ ਪਜੈਰੋ ਗੱਡੀ ਚ ਦੋ ਤਸਕਰ ਆ ਕੇ ਨਸ਼ਾ ਵੇਚਣ ਲੱਗੇ ਤਾਂ ਪਿੰਡ ਵਾਲਿਆਂ ਨੇ ਉਥੇ ਛਾਪਾ ਮਾਰਿਆ। ਤਸਕਰਾਂ ਦੇ ਬੈਗ ਚੋਂ ਚਿੱਟਾ ਤੋਲਣ ਵਾਸਤੇ ਵਰਤਿਆ ਜਾਣ ਵਾਲਾ ਛੋਟਾ ਕੰਡਾ, 1 ਗ੍ਰਾਮ ਸਮੈਕ ਤੇ ਸਮੈਕ ਪੀਣ ਲਈ ਵਰਤਿਆ ਜਾਣ ਵਾਲਾ ਪੇਪਰ, ਲਾਈਟਰ ਆਦਿ ਬਰਾਮਦ ਹੋਇਆ। ਇਸ ਮਗਰੋਂ ਪੁਲਸ ਨੂੰ ਬੁਲਾ ਕੇ ਇਹਨਾਂ ਤਸਕਰਾਂ ਨੂੰ ਪੁਲਸ ਹਵਾਲੇ ਕੀਤਾ ਗਿਆ।
previous post
