Htv Punjabi
Punjab

ਸੋਸ਼ਲ ਵੈੱਲਫੇਅਰ ਆਰਗੇਨਾਈਜ਼ੇਸ਼ਨ (ਅਹਿਮਦਗੜ੍ਹ) ਵੱਲੋਂ ਲਗਾਇਆ ਗਿਆ ਖੂਨ ਦਾਨ ਕੈਂਪ

ਸੋਸ਼ਲ ਵੈੱਲਫੇਅਰ ਆਰਗੇਨਾਈਜ਼ੇਸ਼ਨ (ਅਹਿਮਦਗੜ੍ਹ) ਵੱਲੋਂ 15ਵਾਂ ਵਿਸ਼ਾਲ ਖੂਨ ਦਾਨ ਕੈਂਪ 6 MARCH 2022 ਦਿਨ ਐਤਵਾਰ ਨੂੰ ਪੁਰਾਣੀ ਦਾਣਾ ਮੰਡੀ (ਅਹਿਮਦਗੜ੍ਹ) ਵਿਖੇ ਲਗਾਇਆ ਗਿਆ । ਸੋਸ਼ਲ ਵੈੱਲਫੇਅਰ ਆਰਗੇ ਨਾਈ ਜ਼ੇਸ਼ਨ (ਅਹਿਮਦਗੜ੍ਹ) ਦੇ ਮੈਂਬਰਾਂ ਨੇ ਕਿਹਾ ਕਿ ਸਾਡੇ ਵਲੋਂ ਦਿੱਤਾ ਗਿਆ ਖੂਨ ਕਿਸੇ ਲੋੜਵੰਦ ਦੀ ਜਾਨ ਬਚਾਉਣ ’ਚ ਸਹਾਇਕ ਹੁੰਦਾ ਹੈ। ਉਨ੍ਹਾਂ ਸ਼ਹਿਰ ਨਿਵਾਸੀਆਂ ਨੂੰ ਖੂਨ ਦਾਨ ਕਰਨ ਲਈ ਪ੍ਰੇਰਿਤ ਕੀਤਾ| ਉਨ੍ਹਾਂ ਨੇ ਕਿਹਾ ਲੋੜਵੰਦ ਮਰੀਜ਼ਾਂ ਦੀ ਮਦਦ ਲਈ ਹਰੇਕ ਨਾਗਰਿਕ ਨੂੰ ਖੂਨ ਦਾਨ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਖੂਨਦਾਨ ਸੇਵਾ ਨਾਲ ਕਿਸੇ ਲੋੜਵੰਦ ਦੀ ਜਿੰਦਗੀ ਨੂੰ ਬਚਾਉਣਾ ਇੱਕ ਮਹਾਨ ਸੇਵਾ ਹੈ। ਮੈਂਬਰਾਂ ਨੇ ਕਿਹਾ ਕਿ ਇਹ ਜਿੰਦਗੀਆਂ ਬਚਾਉਣ ਵਾਲਾ ਮੇਲਾ ਹੈ | ਕੈਂਪ ਦੇ ਵਿੱਚ ਕਲਾ ਪੀਲੀਆ , ਬਲੱਡ ਸ਼ੁਗਰ ਦਾ ਟੈਸਟ , ਸਾਹ ਦੇ ਮਰੀਜ਼ਾਂ ਦਾ ਟੈਸਟ ਵੀ ਫ੍ਰੀ ਵਿੱਚ ਕੀਤੇ ਗਏ| ਕੈਂਪ ਦੇ ਵਿੱਚ ਇਕ ਕਿਤਾਬਾਂ ਦਾ ਸਟਾਲ ਵੀ ਲਾਇਆ ਗਿਆ | ਇਸ ਕੈਂਪ ਨੂੰ ਸਫ਼ਲ ਬਣਾਉਣ ਲਈ ਬਲੱਡ ਬੈਂਕ ਵੱਖ ਵੱਖ ਹਸਪਤਾਲਾਂ ਦੀਆਂ ਟੀਮਾਂ ਕੈਂਪ ਦੇ ਪਹੁੰਚੀਆਂ ਸਨ ਆਪਣੀ ਡਿਉਟੀ ਤਨਦੇਹੀ ਨਾਲ ਨਿਭਾਈ।

Related posts

ਨਸ਼ਾ ਕਰ ਵਹਿਸ਼ੀ ਸੁੱਤੇ ਪਏ ਦੋਸਤ ਨਾਲ ਟੱਪ ਗਿਆ ਹੱਦਾਂ

htvteam

ਜਦੋਂ ਨਵੀਂ ਨਕੋਰ ਬਸ ਨੇ ਮੂੰਹੋਂ ਮੰਗ ਲਈ ਬਲੀ; ਫਿਰ ਗੱਭਰੂ ਨਾਲ ਵਾਪਰ ਗਿਆ ਭਾਣਾ

htvteam

ਇਸ ਵੈਦ ਦਾ ਦੁੱਖ-ਦਰਦ ਤੋੜਨ ਵਾਲਾ ਤੇਲ ਮੁਫ਼ਤ ਲੈਣ ਲਈ ਲੱਗਦੀ ਹੈ ਲਾਈਨ

htvteam