ਪੱਟ ਤੇ ਥਾਪੀਆਂ ਮਾਰ ਮਾਰ ਕੇ ਉਂਗਲਾਂ ਕਰਕੇ ਨੌਜਵਾਨ ਧੌਂਸ ਦਿਖਾ ਰਿਹਾ,, ਤੇ ਨਾਲ ਦੇ ਸਾਥੀ ਵੀ ਗਾਲਾਂ ਕੱਢਦੇ ਨਜ਼ਰ ਆਏ,, ਤੇ ਇਹ ਗਾਲਾਂ ਕਿਸੇ ਹੋਰ ਨੂੰ ਨਹੀਂ ਪੁਲਿਸ ਮੁਲਾਜ਼ਮਾਂ ਨੂੰ ਨਾਕੇ ਤੇ ਕੱਢੀਆਂ,, ਜਿਸਦੀ ਵੀਡੀਓ ਨੈਟ ਤੇ ਵਾਇਰਲ ਹੋ ਗਈ ਤੁਸੀਂ ਵੀ ਸੋਚਦੇ ਹੋਵੋਗੇ ਕਿ ਜੇਕਰ ਪੁਲਸੀਆਂ ਨੂੰ ਇਹ ਗਾਲਾਂ ਕੱਢ ਰਹੇ ਨੇ ਤਾਂ ਇਹਨਾਂ ਨੂੰ ਗਰਦਨ ਤੋਂ ਦਬੋਚਿਆ ਕਿਉਂ ਨਹੀਂ ਉਹ ਵੀ ਦੱਸਾਂਗੇ ਨਜ਼ਰ ਮਾਰਦੇ ਆਂ ਵੀਡੀਓ ਤੇ,,,,,,,,
ਦਸ ਦਈਏ ਕੀ ਫਿਰੋਜ਼ਪੁਰ ਦੇ ਕਸਬਾ ਮੱਲਾਂਵਾਲਾ ਵਿੱਚ ਪੁਲਿਸ ਮੁਲਾਜ਼ਮ ਡਿਊਟੀ ਕਰ ਰਹੇ ਸੀ ਤਾਂ ਮੋਟਰਸਾਈਕਲ ਸਵਾਰ ਤਿੰਨ ਵਿਅਕਤੀਆਂ ਵੱਲੋਂ ਟਰੈਫਿਕ ਪੁਲਿਸ ਕਰਮਚਾਰੀਆਂ ਦੀ ਕੁੱਟਮਾਰ ਕੀਤੀ ਗਈ, ਜਾਣਕਾਰੀ ਅਨੁਸਾਰ ਥਾਣਾ ਮੱਲਾਵਾਲਾ ਟ੍ਰੈਫਿਕ ਇੰਚਾਰਜ ਅਤੇ ਉਸ ਦੀ ਟੀਮ ਵੱਲੋਂ ਨਾਕਾ ਲਗਾ ਕੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ ਇਸ ਦੌਰਾਨ ਇੱਕ ਬੁਲਟ ਮੋਟਰਸਾਈਕਲ ਆਉਂਦਾ ਹੈ ਦਿਖਾਈ ਦਿੱਤਾ ਅਤੇ ਉਸਨੂੰ ਜਦੋਂ ਰੋਕ ਕੇ ਉਸਦੇ ਕਾਗਜਾਤ ਚੈੱਕ ਕੀਤੇ ਗਏ ਤਾਂ ਉਹ ਵੀ ਪੂਰੇ ਨਹੀਂ ਸਨ ਅਤੇ ਬੁਲਟ ਮੋਟਰਸਾਈਕਲ ਵੀ ਮੋਡੀਫਾਈ ਕੀਤਾ ਹੋਇਆ ਸੀ ਇਸ ਬਾਬਤ ਟਰੈਫਿਕ ਪੁਲਿਸ ਵੱਲੋਂ ਇਤਰਾਜ ਜਤਾਇਆ ਗਿਆ ਤਾਂ ਅੱਗੋਂ ਮੋਟਰਸਾਈਕਲ ਸਵਾਰਾਂ ਵੱਲੋਂ ਪੁਲਿਸ ਨੂੰ ਗੰਦੀਆਂ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਦੇਖ ਲੈਣ ਦੇ ਲਲਕਾਰੇ ਮਾਰਨੇ ਸ਼ੁਰੂ ਕਰ ਦਿੱਤੇ ਅਤੇ ਮਾਮਲਾ ਇੱਥੇ ਹੀ ਨਹੀਂ ਰੁਕਿਆ ਮੋਟਰਸਾਈਕਲ ਸਵਾਰਾਂ ਵੱਲੋਂ ਉਥੇ ਇੱਟਾਂ ਰੋੜੇ ਨਾਲ ਟੀਮ ਤੇ ਹਮਲਾ ਕਰ ਦਿੱਤਾ ਅਤੇ ਸੋਟਿਆਂ ਨਾਲ ਕੁੱਟਮਾਰ ਕੀਤੀ ਆਪਣੇ ਬਚਾ ਲਈ ਟਰੈਫਿਕ ਪੁਲਿਸ ਵੱਲੋਂ ਥਾਣੇ ਫੋਨ ਕਰਕੇ ਪੁਲਿਸ ਫੋਰਸ ਮੰਗਾਈ ਗਈ ਜਿਸ ਤੋਂ ਬਾਅਦ ਉਕਤ ਹਮਲਾਵਰਾਂ ਨੂੰ ਗਿਰਫਤਾਰ ਕੀਤਾ ਜਾ ਸਕਿਆ ਜਦਕਿ ਇੱਕ ਭੱਜਣ ਵਿੱਚ ਸਫਲ ਰਿਹਾ,,,,,,,,
ਪੁਲਿਸ ਵੱਲੋਂ ਉਕਤ ਆਰੋਪੀਆਂ ਦੇ ਖਿਲਾਫ ਮੁਕਦਮਾ ਦਰਜ ਕਰਕੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਅਤੇ ਤੀਜੇ ਦੋਸ਼ੀ ਨੂੰ ਵੀ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਪਰ ਇਹ ਆਪਣੇ ਆਪ ਵਿੱਚ ਅਨੋਖਾ ਮਾਮਲਾ ਹੈ ਕਿ ਪੁਲਿਸ ਦਾ ਡਰ ਲੋਕਾਂ ਦੇ ਮਨਾਂ ਵਿੱਚੋਂ ਖਤਮ ਹੋ ਰਿਹਾ ਹੈ ਅਤੇ ਉਹ ਸ਼ਰੇਆਮ ਪੁਲਿਸ ਮੁਲਾਜ਼ਮਾਂ ਦੀ ਕੁੱਟਮਾਰ ਕਰ ਰਹੇ ਨੇ ਅਤੇ ਦੇਖ ਲੈਣ ਦੇ ਲਲਕਾਰੇ ਮਾਰ ਰਹੇ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
