Htv Punjabi
Punjab

ਨਸ਼ਿਆਂ ਦੇ ਮਾਮਲੇ ‘ਤੇ ਕੈਪਟਨ ਦਾ ਵੱਡਾ ਐਕਸ਼ਨ; ਚਿੱਟੇ ਦਾ ਸੇਵਨ ਕਰਨ ਵਾਲੇ ASI ਨੂੰ ਕੀਤਾ ਬਰਖਾਸਤ

ਬੀਤੇ ਦਿਨੀਂ ਪੰਜਾਬ ਪੁਲਿਸ ਦੇ ਇੱਕ ਏ.ਐੱਸ.ਆਈ, ਫਐੱਲ.ਆਰ. ਜ਼ੋਰਾਵਰ ਸਿੰਘ ਦੀ ਇੱਕ ਵੀਡੀਓ ਵਾਇਰਲ ਹੋਈ, ਜਿਸ ਵਿਚ ਉਹ ਚਿੱਟੇ ਦਾ ਨਸ਼ਾ ਕਰਦਾ ਦਿਖਾਈ ਦੇ ਰਿਹਾ ਸੀ, ਜਿਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਸਖਤ ਐਕਸ਼ਨ ਚੁੱਕਦਿਆਂ ਉਸ ਨੂੰ ਬਰਖਾਸਤ ਕਰ ਦਿੱਤਾ ਹੈ। ਕਾਬਿਲੇਗੌਰ ਹੈ ਕਿ ਕੈਪਟਨ ਅਮਰਿੰਦਰ ਸਿੰਘ ਜਿਹਨਾਂ ਕੋਲ ਗ੍ਰਹਿ ਵਿਭਾਗ ਵੀ ਹੈ, ਦੇ ਨਿਰਦੇਸ਼ਾਂ ‘ਤੇ ਐੱਸ.ਐੱਸ.ਪੀ ਤਰਨਤਾਰਨ ਦਰਮਨ ਐੱਚ. ਨਿੰਬਲੇ ਨੇ aੁਕਤ ਏ.ਐੱਸ.ਆਈ ਨੂੰ ਬਰਖਾਸ ਕਰਨ ਬਾਰੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਇਸ ਨੇ ਨਾਲ ਹੀ ਮੁੱਖ ਮੰਤਰੀ ਵਲੋਂ ਚੇਤਾਵਨੀ ਦਿੱਤੀ ਗਈ ਹੈ ਜੇਕਰ ਕੋਈ ਵਰਧੀਧਾਰੀ ਅਜਿਹਾ ਗੁਨਾਹ ਕਰਦਾ ਹੈ ਤਾਂ ਉਸ ‘ਤੇ ਸਖਤ ਕਾਰਵਾਈ ਕੀਤੀ ਜਾਵੇਗੀ।

ਤੁਹਾਨੂੰ ਦੱਸ ਦਈਏ ਕੇ ਇਕ ਸਰਕਾਰੀ ਬੁਲਾਰੇ ਅਨੁਸਾਰ ਜਾਂਚ ਵਿਚ ਇਹ ਸਬੂਤ ਸਾਹਮਣੇ ਆਏ ਹਨ ਕੇ ਉਕਤ ਪੁਲਿਸ ਮੁਲਾਜ਼ਮ ਇਕ ਲਾਈਟਰ ਅਤੇ ਚਾਂਦੀ ਦੇ ਵਰਕ ਦੀ ਮਦਦ ਨਾਲ ਨਸ਼ੀਲੇ ਪਦਾਰਥ ਦਾ ਸੇਵਨ ਕਰ ਰਿਹਾ ਸੀ,ਜਿਸ ਤੋਂ ਬਾਅਦ ਇਸ ਤੇ ਸਖਤ ਨੋਟਿਸ ਲੈਂਦੇ ਹੋਏ ਮੁੱਖ ਮੰਤਰੀ ਨੇ ਆਪਣੇ ‘ਕੈਪਟਨ ਨੂੰ ਸਵਾਲ’ ਲਾਈਵ ਸੈਸ਼ਨ ਦੌਰਾਨ ਜਾਂਚ ਪਿੱਛੋਂ ਏ.ਐੱਸ.ਐੱਸ.ਆਈ ਬਰਖਾਸਤ ਕਰਨ ਦਾ ਐਲਾਨ ਕੀਤਾ।

ਮੁੱਖ ਮੰਤਰੀ ਵੱਲੋਂ ਕਈ ਵਾਰ ਇਹ ਸੰਦੇਸ਼ ਵੀ ਦਿੱਤੇ ਜਾਂਦੇ ਹਨ ਕਿ ਉਹ ਅਜਿਹੀ ਅਲਾਤਮ ਨੂੰ ਜੜ੍ਹ ਤੋਂ ਖਤਮ ਕਰ ਕੇ ਰਹਿਣਗੇ। ਇਸ ਨੇ ਨਾਲ ਹੀ ਇਸ ਮਾਮਲੇ ਤੋਂ ਬਾਅਦ ਕੈਪਟਨ ਵੱਲੋਂ ਡੀ.ਜੀ.ਪੀ ਦਿਨਕਰ ਗੁਪਤਾ ਨੂੰ ਇਹ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਹਨ ਕੇ ਕਿਸੇ  ਵੀ ਪੁਲਿਸ ਮੁਲਾਜ਼ਮ ਵੱਲੋਂ ਅਜਿਹੇ ਕੀਤੇ ਹੋਏ ਗੁਨਾਹ ਤੋਂ ਬਖਸ਼ਿਆ ਨਹੀਂ ਜਾਵੇਗਾ।

 

Related posts

ਪ੍ਰਾਈਵੇਟ ਹਸਪਤਾਲਾਂ ਦੇ ਬਾਹਰ ਨਿੱਜੀ ਐਂਬੂਲੈਂਸਾਂ ਵਾਲੇ ਕਰਦੇ ਸੀ ਆਹ ਕੰਮ, ਸਰਕਾਰੀ ਹੁਕਮਾਂ ਨਾਲ ਪਈਆਂ ਭਾਜੜਾਂ

Htv Punjabi

ਰਾਮ ਤੀਰਥ ਮੰਦਰ ‘ਚ ਬਲਾਤਕਾਰ ਦੀ ਅਸਲ ਕਹਾਣੀ ਦਾ ਸੱਚ ਆਇਆ ਸਾਹਮਣੇ ? ਹੋਇਆ ਵੱਡਾ ਧਮਾਕਾ ਸੁਣਕੇ ਲੋਕਾਂ ਨੇ ਦੰਦਾਂ ਥੱਲੇ ਲਈਆਂ ਉਂਗਲਾਂ 

Htv Punjabi

ਦੁੱਧ ਨਾਲ ਪੁੱਤ ਪਾਲਕੇ ਪਿੱਛੋਂ ਪਾਣੀ ਨੂੰ ਤਰਸਦੀਆਂ ਮਾਵਾਂ

htvteam