Htv Punjabi
Punjab

ਬਠਿੰਡਾ ਦਿਹਾਤੀ ਤੋਂ ‘ਆਪ’ ਵਿਧਾਇਕਾ ਰੁਪਿੰਦਰ ਕੌਰ ਰੂਬੀ ਨੇ ਪਾਰਟੀ ਤੋਂ ਦਿੱਤਾ ਅਸਤੀਫਾ

ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਦਿੰਦਿਆਂ ਬਠਿੰਡਾ ਦਿਹਾਤੀ ਤੋਂ ਵਿਧਾਇਕਾ ਰੁਪਿੰਦਰ ਕੌਰ ਰੂਬੀ ਨੇ ਮੰਗਲਵਾਰ ਦੇਰ ਰਾਤ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਹੈ। ਪਿਛਲੇ ਕੁੱਝ ਸਮੇਂ ਤੋਂ ਉਹਨਾਂ ਦੇ ਪਾਰਟੀ ਤੋਂ ਅਸਤੀਫਾ ਦੇਣ ਦੀਆਂ ਕਿਆਸਅਰਾਈਆਂ ਲਾਈਆਂ ਜਾ ਰਹੀਆਂ ਸਨ ਕਿਉਂਕਿ ਉਹ ਪਾਰਟੀ ਦੇ ਕੰਮ ਵਿਚ ਸਰਗਰਮ ਨਹੀਂ ਸਨ ਅਤੇ ਇੱਥੋਂ ਤੱਕ ਕਿ ਅਰਵਿੰਦ ਕੇਜਰੀਵਾਲ ਦੀ ਬਠਿੰਡਾ ਫੇਰੀ ਦੌਰਾਨ ਵੀ ਉਹਨਾਂ ਦੀ ਫੋਟੋ ਹੋਰਡਿੰਗਾਂ ਤੋਂ ਗਾਇਬ ਸੀ ਜਿਸ ਤੋਂ ਪਤਾ ਲੱਗਦਾ ਹੈ ਕਿ ਉਸ ਅਤੇ ਪਾਰਟੀ ਵਿਚ ਸਭ ਕੁਝ ਠੀਕ ਨਹੀਂ ਹੈ।

ਆਪਣੇ ਅਸਤੀਫੇ ਤੋਂ ਕੁਝ ਘੰਟੇ ਪਹਿਲਾਂ, ਰੁਪਿੰਦਰ ਕੌਰ ਰੂਬੀ ਨੇ ਮੰਗਲਵਾਰ ਨੂੰ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਕਾਂਗਰਸ ਇੰਚਾਰਜ ਹਰੀਸ਼ ਚੌਧਰੀ ਨਾਲ ਮੁਲਾਕਾਤ ਕੀਤੀ ਸੀ, ਜਿਸ ਨਾਲ ਆਉਣ ਵਾਲੇ ਦਿਨਾਂ ਵਿੱਚ ਉਨ੍ਹਾਂ ਦੇ ਕਾਂਗਰਸ ਵਿੱਚ ਸ਼ਾਮਲ ਹੋਣ ਦੀਆਂ ਅਟਕਲਾਂ ਲਾਈਆਂ ਜਾ ਰਹੀਆਂ ਸਨ।

2017 ਦੀਆਂ ਚੋਣਾਂ ‘ਚ ‘ਆਪ’ ਨੇ ਬਠਿੰਡਾ ਜ਼ਿਲ੍ਹੇ ਦੀਆਂ ਤਿੰਨ ਸੀਟਾਂ ‘ਤੇ ਜਿੱਤ ਹਾਸਲ ਕੀਤੀ ਸੀ ਪਰ ਇਸ ਤੋਂ ਪਹਿਲਾਂ ਮੌੜ ਤੋਂ ‘ਆਪ’ ਵਿਧਾਇਕ ਜਗਦੇਵ ਸਿੰਘ ਕਮਾਲੂ ਪਾਰਟੀ ਛੱਡ ਕੇ ਕਾਂਗਰਸ ‘ਚ ਸ਼ਾਮਲ ਹੋ ਗਏ ਸਨ ਅਤੇ ਹੁਣ ਜ਼ਿਲ੍ਹੇ ‘ਚ ਦੂਜੀ ਧਿਰ ਦੀ ਵਿਧਾਇਕਾ ਰੁਪਿੰਦਰ ਕੌਰ ਰੂਬੀ ਨੇ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ ਹੈ, ਜਿਸ ਕਰਕੇ ਹੁਣ ‘ਆਪ’ ਕੋਲ ਸਿਰਫ਼ ਬਲਜਿੰਦਰ ਕੌਰ ਬਠਿੰਡਾ ਦੇ ਤਲਵੰਡੀ ਸਾਬੋ ਤੋਂ ਵਿਧਾਇਕ ਹਨ।

Related posts

ਜਲਦੀ ਕਰੋ ਸਬਜ਼ੀ ਸੂਬਜ਼ੀ ਲੈ ਲਓ ਜਾ ਕੇ, ਆਹ ਸਰਕਾਰ ਨੇ ਮੰਡੀਆਂ ਵੀ ਕਰਤੀਆਂ ਬੰਦ

Htv Punjabi

ਕਿਤੇ ਤੁਹਾਡੇ ਸ਼ਹਿਰ ‘ਚ ਆ ਹ ਕੰ ਮ ਤਾਂ ਨਹੀਂ ਚੱਲਦਾ

htvteam

ਜੁੱਲੀ ਬਿਸਤਰੇ ਵਾਲਾ ਵਿਧਾਇਕ ਇੱਕ ਵਾਰ ਫੇਰ ਫਸਿਆ ਮੁਸੀਬਤ ‘ਚ, ਆਹ ਇਕ ਕਿਸਦਾ ਹੋਇਆ ਜੁੱਲੀ ਬਿਸਤਰਾ ਗੋਲ, ਦੇਖੋ ਹੁਣ ਕਿਵੇਂ ਤੇ ਕਿੱਥੇ ਪਿਆ ਪੰਗਾ !

Htv Punjabi