Htv Punjabi
Punjab Video

ਬਾਬੇ ਨਾਲ ਗੱਲਾਂ ਮਾਰਦੀ-ਮਾਰਦੀ ਕੁੜੀ ਭੁੱਲੀ ਦੁਨੀਆ; ਦੇਖੋ ਵੀਡੀਓ

ਤੁਸੀਂ ਇਸ ਸੀਸੀਟੀਵੀ ਵੀਡੀਓ ਨੂੰ ਹੀ ਦੇਖੋ | ਇਸ ਵਿਚ ਦੋ ਬੀਬੀਆਂ ਸੜਕ ਕਿਨਾਰੇ ਖੜ੍ਹ ਕੁਰਸੀ ‘ਤੇ ਬੈਠੇ ਇਸ ਬਜ਼ੁਰਗ ਨਾਲ ਗੱਲਾਂ ਮਾਰਦੀਆਂ ਨਜ਼ਰ ਆ ਰਹੀਆਂ ਨੇ | ਪਰ ਸ਼ਰੇਆਮ ਇਹਨਾਂ ਦੇ ਪਿੱਠ ਪਿਛੇ ਇਹਨਾਂ ਨਾਲ ਜੋ ਕੁੱਝ ਹੋਣ ਜਾ ਰਿਹਾ ਹੈ | ਉਸਨੂੰ ਦੇਖਕੇ ਜਿੱਥੇ ਤੁਹਾਨੂੰ ਬੇਹੱਦ ਹੈਰਾਨਗੀ ਹੋਵੇਗੀ ਉੱਥੇ ਹੀ ਇਹਨਾਂ ਬੀਬੀਆਂ ਦੇ ਤੌਰ ਭੌਰ ਭੁੱਲ ਜਾਣਗੇ ‘ਤੇ ਇਹ ਮੱਥੇ ‘ਤੇ ਹੱਥ ਮਾਰਨ ਨੂੰ ਮਜ਼ਬੂਰ ਹੋ ਜਾਣਗੀਆਂ |
ਹੈਰਾਨ ਕਰਨ ਵਾਲਾ ਇਹ ਮਾਮਲਾ ਹੈ ਲੁਧਿਆਣਾ ਦੇ ਇਸਲਾਮ ਗੰਜ ਇਲਾਕੇ ਦਾ, ਜਿੱਥੇ ਗੱਲਾਂ ਮਾਰ ਰਹੀਆਂ ਇਹਨਾਂ ਬੀਬੀਆਂ ਦੇ ਪਿਛੇ ਸੜਕ ‘ਤੇ ਇੱਕ ਨੌਜਵਾਨ ਹੱਥ ‘ਚ ਝੋਲਾ ਜਿਹਾ ਫੜੀ ਤੁਰਿਆ ਆ ਰਿਹਾ ਹੈ ਤੇ ਫੇਰ ਦੇਖਦੇ ਹੀ ਦੇਖਦੇ ਇਹ ਇਹਨਾਂ ਦੀ ਖ਼ੜ੍ਹੀ ਸਕੂਟਰੀ ਨੂੰ ਬੜੇ ਹੀ ਆਰਾਮ ਨਾਲ ਸਟਾਰਟ ਕਰ ਭਜਾ ਕੇ ਲੈ ਜਾਂਦੇ | ਪਰ ਉਸਤੋਂ ਵੀ ਵੱਡੀ ‘ਤੇ ਹੈਰਾਨਗੀ ਵਾਲੀ ਗੱਲ ਇਹ ਹੈ ਕਿ ਸਕੂਟਰੀ ਚੋਰੀ ਹੋਣ ਤੋਂ ਬਾਅਦ ਵੀ ਇਹਨਾਂ ਨੂੰ ਚੋਰੀ ਦਾ ਪਤਾ ਨਹੀਂ ਲੱਗਦਾ ਤੇ ਇਹ ਗੱਲਾਂ ਮਾਰਨ ‘ਚ ਮਸਰੂਫ ਰਹਿੰਦੀਆਂ ਨੇ ਫੇਰ ਜਦੋਂ ਇਹਨਾਂ ਦਾ ਅਚਾਨਕ ਧਿਆਨ ਪੈਂਦਾ ਹੈ ਤਾਂ ਇਹਨਾਂ ਦੇ ਤੌਰ ਭੌਰ ਭੁੱਲ ਜਾਂਦੇ ਨੇ |

Related posts

ਕੁਆਰੇ ਮੁੰਡੇ ਕਰਨ ਲੱਗੇ ਆਹ ਹਰਕਤਾਂ, ਤਾਹੀਂ ਰਹਿੰਦੇ ਛੜੇ !

htvteam

ਖੰਡੂਰ ਸਾਹਿਬ ‘ਤੋਂ ਹੁਣੇ-ਹੁਣੇ ਹਰਪਾਲ ਸਿੰਘ ਬਲੇਰ ਹੋਰਾਂ ਨੇ ਕੀਤਾ ਵੱਡਾ ਐਲਾਨ

htvteam

ਸ਼ਰਮਿਆਂ ਦੀ ਕੁੜੀ ਨੇ ਕੱਢੇ ਸਭ ਦੇ ਭੁਲੇਖੇ; ਜੀਨਸ ਪਾਕੇ ਪਾਉਂਦੀ ਐ ਪੱਠੇ ਤੇ ਕੱਢਦੀ ਧਾਰਾਂ

htvteam

Leave a Comment