Htv Punjabi
Punjab siyasat

ਮਾਣਹਾਨੀ ਮਾਮਲੇ ਦੇ ‘ਚ ਆਪ ਆਗੂ ਸੰਜੇ ਸਿੰਘ ਹੋਏ ਪੇਸ਼

ਲੁਧਿਆਣਾ ਦੇ ਵਿੱਚ ਅੱਜ ਮਾਣਹਾਨੀ ਮਾਮਲੇ ਦੇ ਵਿੱਚ ਸ਼ਿਕਾਇਤਕਰਤਾ ਬਿਕਰਮ ਮਜੀਠੀਆ ਅਤੇ ਇਲਜ਼ਾਮਾਂ ਦਾ ਸਾਹਮਣਾ ਕਰ ਰਹੇ ਆਪ ਆਗੂ ਸੰਜੇ ਸਿੰਘ ਹੋਏ ਪੇਸ਼, ਬਿਕਰਮ ਮਜੀਠੀਆ ਨੇ ਕਿਹਾ ਸੰਜੇ ਸਿੰਘ ਭੱਜ ਰਹੇ ਨੇ ਕਿਉਂਕਿ ਉਨ੍ਹਾਂ ਦੀ ਹਾਰ ਪੱਕੀ, ਸੰਜੇ ਸਿੰਘ ਨੇ ਕਿਹਾ ਫ਼ੈਸਲਾ ਮਜੀਠੀਆ ਨਹੀਂ ਕੋਟ ਕਰੇਂਗਾ, 4 ਮਾਰਚ ਨੂੰ ਅਗਲੀ ਸੁਣਵਾਈ

ਬਿਕਰਮ ਸਿੰਘ ਮਜੀਠੀਆ ਵਲੋਂ ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਸੰਜੇ ਸਿੰਘ ਦੇ ਕੀਤੇ ਗਏ ਮਾਣਹਾਨੀ ਦੇ ਮਾਮਲੇ ਵਿਚ ਅੱਜ ਦੋਵੇਂ ਜਣੇ ਲੁਧਿਆਣਾ ਦੀ ਅਦਾਲਤ ਵਿੱਚ ਪੇਸ਼ ਹੋਏ, ਲੁਧਿਆਣਾ ਦੀ ਸਿਵਲ ਅਦਾਲਤ ਦੇ ਵਿਚ ਅੱਜ ਕਰੋਸ ਐਗਜ਼ਿਮਨ ਰੱਖੀ ਗਈ ਸੀ ਪਰ ਬਿਕਰਮ ਸਿੰਘ ਮਜੀਠੀਆ ਦੇ ਵਕੀਲ ਨੇ ਦਾਅਵਾ ਕੀਤਾ ਕਿ ਦੂਜੀ ਧਿਰ ਯਾਨੀ ਕਿ ਮੈਂਬਰ ਪਾਰਲੀਮੈਂਟ ਸੰਜੇ ਸਿੰਘ ਦੇ ਵਕੀਲ ਨੇ ਕਰੋਸ ਐਗਜ਼ਿਮਨ ਤੋਂ ਇਨਕਾਰ ਕਰ ਦਿੱਤਾ ਜਿਸ ਤੋਂ ਜ਼ਾਹਿਰ ਹੈ ਕਿ ਉਹ ਹੁਣ ਖੁਦ ਕੇਸ ਤੋਂ ਭੱਜਣਾ ਚਾਹੁੰਦੇ ਨੇ..ਮਜੀਠੀਆ ਨੇ ਕਿਹਾ ਕਿ ਕੇਜਰੀਵਾਲ ਤੋਂ ਮੁਆਫ਼ੀ ਮੰਗ ਚੁੱਕਾ ਹੈ ਅਤੇ ਹੁਣ ਸੰਜੇ ਸਿੰਘ ਨੂੰ ਉਹ ਘੇਰਨਗੇ..ਜਦਕਿ ਦੂਸਰੇ ਪਾਸੇ ਸੰਜੇ ਸਿੰਘ ਨੇ ਕਿਹਾ ਕਿ ਇਹ ਫੈਸਲਾ ਅਦਾਲਤ ਨੇ ਕਰਨਾ ਹੈ

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਿਕਰਮ ਸਿੰਘ ਮਜੀਠੀਆ ਉਨ੍ਹਾਂ ਦੇ ਵਕੀਲ ਨੇ ਕਿਹਾ ਕਿ ਲਗਾਤਾਰ ਸੰਜੇ ਸਿੰਘ ਵਲੋਂ ਕੋਰਟ ਨੂੰ ਗੁੰਮਰਾਹ ਕੀਤਾ ਜਾ ਰਿਹਾ ਸੀ, ਉਨ੍ਹਾਂ ਸਾਫ਼ ਕਿਹਾ ਕਿ ਸੰਜੇ ਸਿੰਘ ਨੂੰ ਹੁਣ ਆਪਣੀ ਹਾਰ ਵਿਖਾਈ ਦੇਣ ਲੱਗੀ ਹੈ ਇਸ ਕਰਕੇ ਉਹ ਇਸ ਮਾਮਲੇ ਤੋਂ ਭੱਜ ਰਿਹਾ ਹੈ, ਮਜੀਠੀਆ ਨੇ ਤੰਜ ਕੱਸਦਿਆਂ ਕਿਹਾ ਕਿ ਉਨ੍ਹਾਂ ਨੂੰ ਤਾਂ ਇਹ ਵੀ ਨਹੀਂ ਪਤਾ ਕਿ ਸੰਜੇ ਸਿੰਘ ਆਖਿਰ ਹੈ ਕੌਣ, ਉਨ੍ਹਾਂ ਆਪਣੀ ਜਿੱਤ ਯਕੀਨੀ ਦੱਸਦਿਆਂ ਕਿਹਾ ਕਿ ਪਹਿਲਾਂ ਕੇਜਰੀਵਾਲ ਤੋਂ ਮਾਫੀ ਮੰਗਵਾਈ ਸੀ ਅਤੇ ਹੁਣ ਸੰਜੇ ਸਿੰਘ ਦਾ ਵੀ ਉਹੀ ਹਾਲ ਹੋਣ ਵਾਲਾ ਹੈ..ਉੱਧਰ ਬਿਕਰਮ ਸਿੰਘ ਮਜੀਠੀਆ ਦੇ ਵਕੀਲ ਨੇ ਵੀ ਕਿਹਾ ਕਿ ਕੋਰਟ ਦੇ ਅੱਗੇ ਅੱਜ ਸੰਜੇ ਸਿੰਘ ਅਤੇ ਉਨ੍ਹਾਂ ਦੇ ਵਕੀਲ ਬੇਵੱਸ ਸਨ ਅਤੇ ਮਾਮਲੇ ਨੂੰ ਟਾਲ ਮਟੋਲ ਕੇ ਅੱਗੇ ਵਧਾਉਣਾ ਚਾਹੁੰਦੇ ਸਨ ਪਰ ਅਦਾਲਤ ਵੱਲੋਂ ਉਨ੍ਹਾਂ ਨੂੰ ਸਮਾਂ ਨਿਰਧਾਰਿਤ ਕਰ ਦਿੱਤਾ ਗਿਆ ਹੈ
ਉੱਧਰ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਲੀਡਰ ਸੰਜੇ ਸਿੰਘ ਨੇ ਅਦਾਲਤ ਦੇ ਮਾਮਲੇ ਤੇ ਬਹੁਤਾ ਕੁਝ ਬੋਲਣ ਤੋਂ ਇਨਕਾਰ ਕਰ ਦਿੱਤਾ ਪਰ ਉਨ੍ਹਾਂ ਦੇ ਵਕੀਲ ਨੇ ਜ਼ਰੂਰ ਕਿਹਾ ਕਿ ਅਸੀਂ ਡਾਕੂਮੈਂਟ ਪੇਸ਼ ਕਰ ਰਹੇ ਹਾਂ ਅਤੇ ਕਰੋਸ ਐਗਜ਼ਿਮਨ ਲਈ ਅਸੀਂ ਅਦਾਲਤ ਵਿੱਚ ਕੋਈ ਮਨ੍ਹਾਂ ਨਹੀਂ ਕੀਤਾ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਜਿੱਤ ਯਕੀਨੀ ਹੋਵੇਗੀ ਜਦੋਂ ਕਿ ਸੰਜੇ ਸਿੰਘ ਨੇ ਮਜੀਠੀਆ ਵੱਲੋਂ ਦਿੱਤੇ ਗਏ ਬਿਆਨ ਤੇ ਆਪਣੀ ਟਿੱਪਣੀ ਜ਼ਾਹਿਰ ਕਰਦਿਆਂ ਕਿਹਾ ਕਿ ਮਜੀਠੀਆ ਇਹ ਫ਼ੈਸਲਾ ਨਹੀਂ ਕਰਨਗੇ ਇਹ ਫ਼ੈਸਲਾ ਅਦਾਲਤ ਦਾ ਹੈ..ਇਸ ਮਾਮਲੇ ਦੇ ਵਿੱਚ ਹੁਣ ਅਗਲੀ ਤਰੀਕ ਚਾਰ ਮਾਰਚ ਦੀ ਪਾਈ ਗਈ ਹੈ

Related posts

ਪੰਜਾਬ ‘ਚ ਆਈਲੈਟਸ ਅਤੇ ਇਮੀਗ੍ਰੇਸ਼ਨ ਸੈਂਟਰ ਹੋਣ ਜਾ ਰਹੇ ਬੰਦ ਜੇ ਨਹੀਂ ਯਕੀਨ ਤਾਂ ਆਹ ਦੇਖੋ ਬੰਦ ਹੋਏ ਸੈਂਟਰ

htvteam

ਆਹ ਦੇਖੋ ਅੰਮ੍ਰਿਤਸਰ ਵਿੱਚ ਕੀ ਕੁਝ ਹੋ ਰਿਹਾ

htvteam

ਮੁੰਡਾ ਸ਼੍ਰੀ ਦਰਬਾਰ ਸਾਹਿਬ ਕੋਲ ਚੁੱਕੀ ਫਿਰਦਾ ਸੀ ਅਜਿਹੀ ਸ਼ੈਅ

htvteam