Htv Punjabi
Punjab Video

ਮੋਦੀ ਦੇ ਕਾਨੂੰਨ ਨੇ ਆਪਸ ‘ਚ ਲੜਾਏ ਡਰਾਈਵਰ

ਇੱਕ ਦੂਜੇ ਦੇ ਗੱਲ ਦੇ ਵਿੱਚ ਹਾਰ ਪਾ ਕੇ ਉਸਨੂੰ ਸਨਮਾਨਿਤ ਕਰਨਾ ਤਾਂ ਆਮ ਜਿਹੀ ਗੱਲ ਹੈ ਪਰ ਗਲਾਂ ਦੇ ਵਿੱਚ ਹਾਰ ਪਾ ਕੇ ਕਿਸੇ ਨੂੰ ਜਲੀਲ ਕਰਨਾ ਇਹ ਪਹਿਲੀ ਵਾਰ ਸੁਣਿਆ ਤੇ ਦੇਖਿਆ ਹੋਵੇਗਾ,,ਸਕਰੀਨ ਤੇ ਜਿਹੜੀਆਂ ਤੁਸੀਂ ਤਸਵੀਰਾਂ ਦੇਖ ਰਹੇ ਹੋ ਕਿ ਡਰਾਈਵਰਾਂ ਦੇ ਗਲਾਂ ਦੇ ਵਿੱਚ ਹਾਰ ਪਾਏ ਜਾ ਰਹੇ ਨੇ ਸ਼ਾਇਦ ਦੇਖ ਕੇ ਤੁਸੀਂ ਵੀ ਇਹੀ ਅੰਦਾਜ਼ਾ ਲਗਾਇਆ ਕਿ ਇਹਨਾਂ ਨੇ ਕੋਈ ਚੰਗਾ ਕੰਮ ਕੀਤਾ ਹੋਣਾ,, ਪਰ ਨਹੀਂ ਜੀ ਇਹ ਤਾਂ ਇਹਨਾਂ ਨੂੰ ਹਾਰ ਪਾ ਕੇ ਜਲੀਲ ਕੀਤਾ ਜਾ ਰਿਹਾ ਹੁਣ ਤਾਂ ਗੱਡੀਆਂ,, ਇਸ ਗੱਲ ਨੂੰ ਲੈ ਕੇ ਕਈ ਡਰਾਈਵਰ ਤਲਖੀ ਭਰੇ ਅੰਦਾਜ਼ ਦੇ ਵਿੱਚ ਵੀ ਨਜ਼ਰ ਆਏ।

ਕੇਂਦਰ ਸਰਕਾਰ ਵੱਲੋਂ ਨਏ ਹਿਟ ਐਂਡ ਰਨ ਕਾਨੂੰਨ ਨੂੰ ਲੈ ਕੇ ਵਿਰੋਧ ਲਗਾਤਾਰ ਹੋ ਰਿਹਾ ਇਸ ਤੋਂ ਪਹਿਲਾਂ ਇੱਕ ਦਿਨ ਪੂਰੇ ਦੇਸ਼ ਦੇ ਵਿੱਚ ਹੈਵੀ ਟ੍ਰਾਂਸਪੋਰਟ ਬੰਦ ਰਹੀ ਜਿਸ ਨੂੰ ਲੈ ਕੇ ਤੇਲ ਦੀ ਭਾਰੀ ਕਿੱਲਤ ਦੇਖੀ ਗਈ ਪਰ ਇਸ ਤੋਂ ਬਾਅਦ ਹੁਣ ਲਗਾਤਾਰ ਵਿਰੋਧ ਜਾਰੀ ਹੈ ਸੰਗਰੂਰ ਦੇ ਲਹਿਰਾ ਗਾਗਾ ਦੇ ਵਿੱਚ ਅੱਜ ਜਾਖਲ ਸਨਾਮ ਰੋਡ ਬੰਦ ਕਰ ਡਰਾਈਵਰਾਂ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਗਿਆ ਅਤੇ ਇਸ ਕਾਨੂੰਨ ਦੇ ਖਿਲਾਫ ਜੋ ਡਰਾਈਵਰ ਹਜੇ ਵੀ ਸੜਕਾਂ ਦੇ ਉੱਪਰ ਆਪਣੇ ਵਹੀਕਲ ਚਲਾ ਰਹੇ ਹਨ ਧਰਨੇ ਵਿੱਚ ਸ਼ਾਮਿਲ ਨਹੀਂ ਹੋ ਰਹੇ ਤਾਂ ਉਹਨਾਂ ਨੂੰ ਪ੍ਰਦਰਸ਼ਨ ਦੇ ਵਿੱਚ ਨਾ ਸ਼ਾਮਲ ਹੋਣ ਕਰਕੇ ਗਲੇ ਦੇ ਵਿੱਚ ਹਾਰ ਪਾ ਕੇ ਜਲੀਲ ਕੀਤਾ ਗਿਆ ਉਹ ਇੱਕ ਤਰੀਕੇ ਦੇ ਨਾਲ ਉਹਨਾਂ ਨੂੰ ਇਹ ਮਹਿਸੂਸ ਕਰਾ ਰਹੇ ਨੇ ਕਿ ਅਸੀਂ ਤੁਹਾਡੇ ਲਈ ਸੜਕਾਂ ਦੇ ਉੱਪਰ ਆ ਤੇ ਤੁਸੀਂ ਧਰਨੇ ਚ ਸ਼ਾਮਿਲ ਨਹੀਂ ਹੋ ਰਹੇ,,,,,,

ਪ੍ਰਦਰਸ਼ਨਕਾਰੀ ਡਰਾਈਵਰਾਂ ਦਾ ਕਹਿਣਾ ਕਿ ਨਵਾਂ ਹਿਟ ਐਂਡ ਰਨ ਕਾਨੂੰਨ ਸਾਡੇ ਖਿਲਾਫ ਹੈ ਕਿਸੇ ਵੀ ਡਰਾਈਵਰ ਦਾ ਦਿਲ ਨਹੀਂ ਕਰਦਾ ਐਕਸੀਡੈਂਟ ਕਰਨ ਨੂੰ ਕਿਉਂਕਿ ਅਸੀਂ ਮਹਿਜ 10 ਤੋਂ 12 ਦੀ ਨੌਕਰੀ ਦੇ ਉੱਪਰ ਕੰਮ ਕਰਦੇ ਆਂ। ਅਗਰ ਅਸੀਂ ਐਕਸੀਡੈਂਟ ਤੋਂ ਬਾਅਦ ਮੌਕੇ ਦੇ ਉੱਪਰ ਰੁਕਦੇ ਆਂ ਤਾਂ ਭੀੜ ਵੱਲੋਂ ਜਾਨਲੇਵਾ ਹਮਲਾ ਕੀਤਾ ਜਾਂਦਾ ਜੇ ਹੁਣ ਅਸੀਂ ਭੱਜਾਗੇ ਤਾਂ ਸਾਨੂੰ ਵੱਡੀ ਸਜ਼ਾ ਤੇ ਲੱਖਾਂ ਦਾ ਜੁਰਮਾਨਾ ਉਹ ਅਸੀਂ ਕਿੱਥੋਂ ਅਦਾ ਕਰਾਂਗੇ ਇਸ ਕਾਨੂੰਨ ਦੇ ਵਿੱਚ ਬਦਲਾਅ ਹੋਵੇ ਇਸ ਨੂੰ ਲੈ ਕੇ ਅਸੀਂ ਪ੍ਰਦਰਸ਼ਨ ਕਰ ਰਹੇ,,,,

ਖੈਰ ਦੇਖਿਆ ਜਾਵੇ ਤਾਂ ਟਰੱਕ ਡਰਾਈਵਰਾਂ ਦੇ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਜਿਹਦੇ ਚਲਦੇ ਜਿਹੜੇ ਡਰਾਈਵਰ ਉਹਨਾਂ ਦਾ ਸਾਥ ਨਹੀਂ ਦੇ ਰਹੇ ਹਾਲੇ ਵੀ ਗੱਡੀਆਂ ਚਲਾ ਰਹੇ ਨੇ ਉਹਨਾਂ ਨੂੰ ਵੱਖਰੇ ਤਰੀਕੇ ਨਾਲ ਇਸ ਗੱਲ ਦਾ ਅਹਿਸਾਸ ਕਰਾਇਆ ਜਾ ਰਿਹਾ,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਆਹ ਪੁਲਿਸ ਜੋੜੇ ਨੇ ਵਿਦੇਸ਼ੀ ਧਰਤੀ ‘ਤੇ ਰਚਿਆ ਇਤਿਹਾਸ, ਕੀਤੀ ਕਮਾਲ

htvteam

ਅੰਮ੍ਰਿਤਪਾਲ ਦੀ ਹੋਈ ਗ੍ਰਿਫਤਾਰੀ ਜਾਂ ਕੀਤਾ ਸਿਰੰਡਰ

htvteam

ਨਿੱਜੀ ਸਕੂਲ ਨੇ ਬੱਚਿਆਂ ਨੂੰ ਕਿਹਾ ਫੀਸ ਨਹੀਂ ਭਰੀ ਤਾਂ ਹੁਣ ਭੁਗਤੋ ਸਜ਼ਾ? ਮਾਪੇ ਪਹੁੰਚੇ ਸਕੂਲ, ਕੱਢ ਤਾ ਜਲੂਸ?

Htv Punjabi

Leave a Comment