Htv Punjabi
Punjab Video

ਲੁਧਿਆਣਾ ਦੀ ਹੌਟ ਸੀਟ ਤੇ ਜਬਰਦਸਤ ਮੁਕਾਬਲਾ, ਗਰਮ ਹੋਏ ਅਕਾਲੀ

ਅਕਾਲੀ ਦਲ ਵੱਲੋਂ ਲੁਧਿਆਣਾ ਦੇ ਵਿੱਚ ਪ੍ਰੈੱਸ ਕਾਨਫਰੰਸ ਕਰਦਿਆਂ ਹੋਇਆਂ ਮੌਜੂਦਾ ਸਰਕਾਰ ਤੇ ਸਵਾਲ ਖੜੇ ਕੀਤੇ ਗਏ ਨੇ ਅਕਾਲੀ ਦਲ ਦੇ ਕੌਂਮੀ ਬੁਲਾਰੇ ਬੋਬੀ ਗਰਚਾ ਵੱਲੋਂ ਸਵਾਲ ਖੜੇ ਕੀਤੇ ਨੇ ਕਿ ਆਮ ਆਦਮੀ ਪਾਰਟੀ ਨੇ ਦਾਅਵਾ ਕੀਤਾ ਸੀ ਕਿ ਉਹ 40 ਹਜਾਰ ਕਰੋੜ ਰੇਤੇ ਤੋਂ ਅਤੇ 40 ਹਜ਼ਾਰ ਕਰੋੜ ਰੁਪਆ ਉਹ ਸ਼ਰਾਬ ਪੋਲਸੀ ਚੋਂ ਲੈ ਕੇ ਆਉਣਗੇ ਜਦੋਂ ਕਿ ਮਹਿਜ਼ 40 ਕਰੋੜ ਤੱਕ ਹੀ ਸਿਮਟ ਕੇ ਰਹਿ ਗਏ ਅਤੇ ਅਕਾਲੀ ਦਲ ਵੱਲੋਂ 10 ਸਾਲ ਪਹਿਲਾਂ 600 ਕਰੋੜ ਰੁਪਆ ਰੇਤੇ ਚੋਂ ਇਕੱਠਾ ਕੀਤਾ ਗਿਆ ਸੀ ਅਤੇ ਸਰਕਾਰ ਦੇ ਖਜ਼ਾਨੇ ਦੇ ਵਿੱਚ ਪਾਇਆ ਗਿਆ ਸੀ ਉਹਨਾਂ ਕਿਹਾ ਕਿ ਸਾਡਾ ਮੁਕਾਬਲਾ ਲੁਧਿਆਣੇ ਦੇ ਵਿੱਚ ਤਿੰਨ ਕਾਂਗਰਸੀਆਂ ਦੇ ਨਾਲ ਹੈ ਇੱਕ ਦੋ ਸਾਲ ਪਹਿਲਾਂ ਆਇਆ ਕਾਂਗਰਸੀ ਹੈ ਅਤੇ ਇੱਕ ਦੋ ਮਹੀਨੇ ਪਹਿਲਾਂ ਆਇਆ ਕਾਂਗਰਸੀ ਹੈ ਅਤੇ ਇੱਕ ਬਾਹਰੀ ਕਾਂਗਰਸੀ ਹੈ।

ਉਥੇ ਹੀ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਗੋਗੀ ਨੇ ਕਿਹਾ ਕਿ ਅਕਾਲੀ ਦਲ ਦੇ ਦੋ ਮੈਂਬਰ ਪਾਰਲੀਮੈਂਟ ਰਹੇ ਹਨ ਜਿਨਾਂ ਦੇ ਵਿੱਚ ਹਰਸਿਮਰਤ ਕੌਰ ਬਾਦਲ ਅਤੇ ਸੁਖਬੀਰ ਬਾਦਲ ਸ਼ਾਮਿਲ ਹਨ ਉਹਨਾਂ ਕਿਹਾ ਕਿ ਉਦੋਂ ਉਹਨਾਂ ਨੇ ਕਿਉਂ ਨਹੀਂ ਪੰਜਾਬ ਦੇ ਮੁੱਦੇ ਦੀ ਗੱਲ ਕੀਤੀ ਕਿਉਂ ਨਹੀਂ ਆਰਡੀਐਫ ਫੰਡ ਕੇਂਦਰ ਤੋਂ ਲਿਆਂਦਾ। ਗੁਰਪ੍ਰੀਤ ਗੋਗੀ ਨੇ ਕਿਹਾ ਕਿ ਜੋ ਕੰਮ ਇਹਨਾਂ ਦੇ ਵਿਗਾੜੇ ਹਨ ਅਸੀਂ ਉਹਨਾਂ ਨੂੰ ਠੀਕ ਕਰ ਰਹੇ ਹਨ।

ਖੈਰ ਸਿਆਸੀ ਚੋਣਾਂ ਦਾ ਲਾਹਾ ਲੈਣ ਲਈ ਹਰ ਇੱਕ ਪਾਰਟੀ ਦੇ ਲੀਡਰਾਂ ਉਮੀਦਵਾਰਾਂ ਦੇ ਵੱਲੋਂ ਇੱਕ ਦੂਜੇ ਦੀ ਪਾਰਟੀ ਨੂੰ ਨਿਯਮਾਂ ਦਿਖਾਉਣ ਲਈ ਬਿਆਨਬਾਜੀਆਂ ਲਗਾਤਾਰ ਜਾ ਰਹੀਆਂ ਨੇ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਫੇਸਬੁੱਕ ‘ਤੇ ਹੋਈ ਦੋਸਤੀ, ਵਿਆਹ ਦਾ ਝਾਂਸਾ ਦੇ ਕੇ ਬਣਾਏ ਸਰੀਰਿਕ ਸੰਬੰਧ, ਬਾਅਦ ਵਿੱਚ ਮੁੱਕਰ ਗਿਆ

Htv Punjabi

ਹੁਣ ਜਲੰਧਰ ਆਇਆ ਪਾਣੀ ਦੀ ਲਪੇਟ ਚ !

htvteam

ਪੈਸਾ ਵੀ ਕਿਆ ਚੀਜ਼ ਹੈ, 10 ਹਾਜ਼ਰ ਰੁਪਏ ਦਿਓ ਪੋਜ਼ਿਟਿਵ ਰਿਪੋਰਟ ਵੀ ਕਰਾ ਲਓ ਨੈਗੇਟਿਵ, ਦੇਖੋ ਕਿਵੇ ਆਏ 3 ਕਾਬੂ!

Htv Punjabi

Leave a Comment