Htv Punjabi
India Punjab

ਸਕੂਲ ਬੰਦ ਦੇ ਸਰਕਾਰੀ ਫਰਮਾਨ ‘ਤੇ ਪ੍ਰਾਇਵੇਟ ਅਧਿਆਪਕ ਤੇ ਸਟਾਫ ਧਰਨੇ ‘ਤੇ!

ਪੰਜਾਬ ਸਰਕਾਰ ਵਲੋਂ ਕੋਰੋਨਾ ਦਾ ਪ੍ਰਭਾਵ ਵਧਣ ਕਾਰਨ ਸਕੂਲਾਂ ਨੂੰ 31 ਮਾਰਚ ਤੱਕ ਬੰਦ ਕਰ ਦਿੱਤਾ ਗਿਆ ਜਿਸ ਦੇ ਰੋਸ ਵਜੋਂ ਜਿਲ੍ਹਾ ਸੰਗਰੂਰ ਦੇ ਭਵਾਨੀਗੜ੍ਹ ਵਿਚ ਪੰਜਾਬ ਸਰਕਾਰ ਨਾਅਰੇਬਾਜੀ ਕੀਤੀ ਗਈ। ਗੱਲਬਾਤ ਕਰਦਿਆਂ ਅਧਿਆਪਕਾਂ ਨੇ ਅਤੇ ਸਕੂਲ ਸਟਾਫ ਨੇ ਦੱਸਿਆ ਕਿ ਬੱਚਿਆਂ ਦੀ ਪੜਾਈ ਆਨਲਾਈਨ ਵਧੀਆ ਢੰਗ ਨਾਲ ਨਹੀਂ ਹੋ ਸਕਦੀ। ਅਧਿਆਪਕਾਂ ਨੇ ਦੱਸਿਆ ਕਿ ਜਦੋਂ ਬੱਚਾ ਆਪਣੇ ਅਧਿਆਪਕ ਦੇ ਸਾਹਮਣੇ ਬੈਠ ਕੇ ਨਹੀਂ ਪੜਦਾ ਤਾਂ ਉਸਦੀ ਪੜਾਈ ਦਾ ਮਿਆਰ ਵਧੀਆ ਨਹੀਂ ਹੋ ਸਕਦਾ। ਮਾਪਿਆਂ ਵਿਚ ਵੀ ਇਸ ਪ੍ਰਤੀ ਰੋਸ ਪਾਇਆ ਜਾ ਰਿਹਾ ਹੈ ਕਿ ਬੱਚੇ ਪੜਾਈ ਦੀ ਆੜ ਵਿਚ ਗੇਮਾਂ ਅਤੇ ਮੋਬਾਇਲ ਤੇ ਸੋਸਲ ਸਾਈਟਾਂ ਖੋਲ ਕੇ ਰੱਖਦੇ ਹਨ। ਪਿੰਡਾਂ ਵਿਚ ਇੰਟਰਨੈਟ ਦੀ ਬਹੁਤ ਵੱਡੀ ਸਮੱਸਿਆ ਆਉਂਦੀ ਹੈ। ਵੀਡੀਓ ਕਾਲ ਰਾਹੀਂ ਪੂਰੀ ਸਮਝ ਨਹੀਂ ਆਉਂਦੀ।


ਸਕੂਲ ਦੀਆਂ ਬੱਸਾਂ ਚਲਾਉਂਦੇ ਡਰਾਈਵਰਾਂ ਨੇ ਕਿਹਾ ਕਿ ਉਹਨਾਂ 25-25 ਲੱਖ ਰੁਪਏ ਖਰਚ ਕਰਕੇ ਬੱਸਾਂ ਪਾਈਆਂ ਹਨ ਪਰੰਤੂ ਜਦੋਂ ਸਕੂਲ ਨਹੀਂ ਖੁੱਲ੍ਹਦੇ ਤਾਂ ਮਾਪੇ ਫੀਸ ਦੇਣ ਤੋਂ ਵੀ ਕਤਰਾਉਂਦੇ ਹਨ। ਸਕੂਲ ਬੰਦ ਹੋਣ ਕਾਰਨ ਸਾਡੀਆਂ ਫੀਸਾਂ ਰੁਕ ਜਾਂਦੀਆਂ ਹਨ ਅਤੇ ਸਰਕਾਰ ਵਲੋਂ ਟੈਕਸ ਵਸੂਲ ਕੀਤੇ ਜਾਂਦੇ ਹਨ ਜਿਸ ਕਾਰਨ ਸਾਨੂੰ ਵੀ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ।


ਉਧਰ ਦੂਜੇ ਪਾਸੇ ਜੇਕਰ ਦੇ ਦੋਗਲੇ ਚਿਹਰੇ ਦੀ ਗੱਲ ਕੀਤੀ ਜਾਵੇ ਤਾਂ ਸਿੱਖਿਆ ਮੰਤਰੀ ਵਲੋਂ ਹਰ ਰੋਜ ਇਕੱਠ ਕਰਕੇ ਵੱਡੇ ਵੱਡੇ ਪ੍ਰੋਗਰਾਮ ਕੀਤੇ ਜਾਂਦੇ ਹਨ। ਅੱਜ ਵੀ ਭਵਾਨੀਗੜ੍ਹ ਨੇੜੇ ਸਿੱਖਿਆ ਮੰਤਰੀ ਵਲੋਂ ਤਹਿਸੀਲ ਕੰਪਲੈਕਸ ਦਾ ਉਦਘਾਟਨ ਕੀਤਾ ਗਿਆ ਜਿੱਥੇ ਲੋਕ ਭਾਰੀ ਤਾਦਾਦ ਵਿਚ ਮੌਜੂਦ ਸਨ। ਸੋਸਲ ਡਿਸਟੈਂਸ ਦੀਆਂ ਰੱਜ ਕੇ ਧੱਜੀਆਂ ਉਡਾਈਆਂ ਗਈਆਂ। ਮਨੁੱਖ ਤੋਂ ਮਨੁੱਖ ਦਾ ਫਾਸਲਾਂ ਰੱਖਣ ਲਈ ਲੋਕਾਂ ਨੂੰ ਹਦਾਇਤਾਂ ਕੀਤੀਆਂ ਜਾਂਦੀਆਂ ਹਨ ਪਰੰਤੂ ਆਪ ਖੁਦ ਕਾਂਗਰਸੀ ਮੋਢੇ ਨਾਲ ਮੋਢਾ ਜੋੜਕੇ ਘੁੰਮ ਰਹੇ ਸਨ। ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਸਿੱਖਿਆ ਮੰਤਰੀ ਨੇ ਕਿਹਾ ਕਿ ਅਸੀਂ ਤਾਂ ਕੋਈ ਇਕੱਠ ਨਹੀਂ ਕੀਤਾ ਪਰੰਤੂ ਜੋ ਇਕੱਠ ਹੋਇਆ ਉਸਦੀਆਂ ਤਸਵੀਰਾਂ ਤੁਹਾਡੇ ਸਾਹਮਣੇ ਹਨ।

Related posts

ਪੰਜਾਬ ‘ਚ ਮਿਲਿਆ ਸ਼ੂਗਰ ਦਾ ਇਲਾਜ ਕਰਨ ਵਾਲਾ ਇਨਸੂਲੀਨ ਬੂਟਾ

htvteam

ਡਾਕਟਰਾਂ ਦੀ ਦੱਬ ਕੇ ਹੋਈ ਲੜਾਈ, ਚੱਲੀਆਂ ਬੋਤਲਾਂ ਕਿਸੇ ਦਾ ਪਾੜ ਗਿਆ ਸਿਰ ਕਿਸੇ ਦਾ ਖੁੱਲ੍ਹ ਗਿਆ ਮੂੰਹ ਦਾ ਮਾਸ,

Htv Punjabi

ਆਹ ਦੇਖੋ ਜਵਾਨ ਕੁੜੀ ਨਾਲ ਮੁੰਡੇ ਨੇ ਕੀ ਕੀਤਾ

htvteam