ਮਾਮਲੇ ਦੀ ਤਫਤੀਸ਼ ਕਰਨ ਦੇ ਮਕਸਦ ਨਾਲ ਹਸਪਤਾਲ ”ਚ ਮਾਸੂਮ ਬੱਚੀ ਦਾ ਪਤਾ ਲੈਣ ਪਹੁੰਚੀ ਪੁਲਿਸ ਪਾਰਟੀ ਅਤੇ ਦੂਜੇ ਪਾਸੇ ਜ਼ੇਰੇ ਇਲਾਜ ਇਹ ਵਿਅਕਤੀ | ਅਸਲ ‘ਚ ਇਹ ਵਿਅਕਤੀ ਇਨਸਾਨ ਦੀ ਸ਼ਕਲ ‘ਚ ਓਹੀ ਹੈਵਾਨ ਹੈ ਜਿਸਨੇ ਸ਼ਰਾਬ ਪੀ ਹਵਸ ‘ਚ ਅੰਨ੍ਹੇ ਹੋਏ ਨੇ ਇਸ ਮਾਸੂਮ ਬੱਚੀ ਨਾਲ ਜੋ ਕਰਤੂਤ ਕੀਤੀ ਹੈ ਉਸ ਕਰਕੇ ਮੁਹੱਲੇ ਵਾਲਿਆਂ ਇਸਦੀ ਖੂਬ ਛਿੱਤਰ ਪਰੇਡ ਕੀਤੀ ਹੈ |
ਇਹ ਸ਼ਰਮਨਾਕ ਮਾਮਲਾ ਹੈ ਫਗਵਾੜਾ ਦੀ ਜਗਤਰਾਮ ਸੂੰਢ ਕਲੋਨੀ ਦਾ, ਜਿੱਥੇ ਢਾਈ ਤਿੰਨ ਸਾਲ ਦੀ ਇੱਕ ਮਾਸੂਮ ਬੱਚੀ ਦੁਕਾਨ ‘ਤੇ ਚੀਜ਼ ਲੈਣ ਜਾਂਦੀ ਹੈ, ਪਰ ਘਰ ਵਾਪਿਸ ਨਹੀਂ ਪਰਤਦੀ | ਬੱਚੀ ਦੀ ਮਾਂ ਨੂੰ ਫਿਕਰ ਪੈ ਜਾਂਦਾ ਹੈ | ਜਿਸ ਕਰਕੇ ਮੁਹੱਲੇ ਦੇ ਕੁੱਝ ਲੋਕ ਬੱਚੀ ਦੀ ਭਾਲ ਕਰਨੀ ਸ਼ੁਰੂ ਕਰ ਦਿੰਦੇ ਨੇ | ਭਾਲ ਕਰਦੇ ਕਰਦੇ ਜਦ ਇੱਕ ਥਾਂ ਪਹੁੰਚਦੇ ਨੇ ਤਾਂ ਸੀਨ ਦੇਖ ਉਹਨਾਂ ਦੇ ਪੈਰੋਂ ਹੇਠ ਜ਼ਮੀਨ ਖਿਸਕ ਜਾਂਦੀ ਹੈ ਬੱਚੀ ਬਿਨਾ ਕਪੜਿਆਂ ਤੋਂ ਸੀ ਅਤੇ ਇੱਕ ਪ੍ਰਵਾਸੀ ਮਜ਼ਦੂਰ ਨਸ਼ੇ ਦੀ ਹਾਲਤ ‘ਚ |
previous post