Htv Punjabi
India Punjab siyasat

ਰਾਹੁਲ ਗਾਂਧੀ ਨੂੰ ਕਿਸਾਨਾਂ ਨੇ ਕਿਹਾ ਜੇ ਮਹਾਤਮਾ ਗਾਂਧੀ ਹੁੰਦੇ ਤਾਂ ਇਸ ਬਿੱਲ ‘ਤੇ….

ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਮੰਗਲਵਾਰ ਨੂੰ ਦੇਸ਼ ਦੇ ਕਿਸਾਨਾਂ ਨਾਲ ਗੱਲ ਕੀਤੀ। ਕੇਂਦਰ ਸਰਕਾਰ ਵਲੋਂ ਲਿਆਂਦੇ ਤਿੰਨ ਖੇਤੀ ਬਿੱਲਾਂ ਦਾ ਹਰ ਪਾਸੇ ਵਿਰੋਧ ਹੋ ਰਿਹਾ ਹੈ,,, ਇਸ ਦੌਰਾਨ ਰਾਹੁਲ ਗਾਂਧੀ ਨੇ ਕਿਸਾਨਾਂ ਦੇ ਮਨ ਦੀ ਗੱਲ ਜਾਣੀ,, ਇਸ ਦੌਰਾਨ ਇਕ ਕਿਸਾਨ ਨੇ ਰਾਹੁਲ ਗਾਂਧੀ ਨੂੰ ਕਿਹਾ ਕਿ ਜੇਕਰ ਅੱਜ ਮਹਾਤਮਾ ਗਾਂਧੀ ਜਿੰਦਾਂ ਹੁੰਦੇ ਤਾਂ ਮੋਦੀ ਸਰਕਾਰ ਦੇ ਵੱਲੋਂ ਲਿਆਂਦੇ ਬਿੱਲਾਂ ਦਾ ਵਿਰੋਧ ਕਰਦੇ।

ਰਾਹੁਲ ਗਾਂਧੀ ਨੇ ਮੰਗਲਵਾਰ ਨੂੰ ਆਪਣੇ ਵੀਡੀਓ ‘ਚ ਕਿਹਾ ਕਿ ਮਹਾਰਾਸ਼ਟਰ, ਬਿਹਾਰ, ਸਮੇਤ ਹੋਰ ਕਈ ਰਾਜਾਂ ਦੇ ਕਿਸਾਨਾਂ ਨਾਲ ਚਰਚਾ ਹੋਈ, ਇਸ ਦੌਰਾਨ ਕਈ ਕਿਸਾਨਾਂ ਨੇ ਪੁਰਜ਼ੋਰ ਤਰੀਕੇ ਨਾਲ ਕਿਸਾਨਾਂ ਦਾ ਵਿਰੋਧ ਕੀਤਾ। ਰਾਹੁਲ ਗਾਂਧੀ ਨੇ ਕਿਹਾ ਹੈ ਕਿ ਤਿੰਨ ਕਿਸਾਨੀ ਬਿੱਲ ਅਤੇ ਨੋਟਬੰਦੀ ਜੀਐਸਟੀ ‘ਚ ਕੋਈ ਫਰਕ ਨਹੀਂ ਹੈ, ਪਹਿਲਾਂ ਪੈਰ ‘ਚ ਕੁਹਾੜੀ ਮਾਰੀ ਅਤੇ ਹੁਣ ਦਿਲ ‘ਤੇ ਸੱਟ। ਰਾਹੁਲ ਗਾਂਧੀ ਨੇ ਮੋਦੀ ਸਰਕਾਰ ‘ਤੇ ਹਮਲਾ ਕੀਤਾ, ਉਹਨਾਂ ਨੇ ਕਿਹਾ ਹੈ ਕਿ ਇਹਨਾਂ ਨੂੰ ਇਹ ਗੱਲ ਸਮਝ ਨਹੀਂ ਆਵੇਗੀ ਕਿਉਕਿ ਇਹ ਅੰਗਰੇਜ਼ਾਂ ਨਾਲ ਖੜੇ ਹਨ।

ਰਾਹੁਲ ਗਾਂਧੀ ਨਾਲ ਗੱਲ ਕਰਦੇ ਹੋਏ ਕਿਸਾਨਾਂ ਵਲੋਂ ਜ਼ਮੀਨੀ ਹਕੀਕਤ ‘ਚ ਇਸ ਬਿਲ ਨਾਲ ਆਉਣ ਵਾਲੀਆਂ ਮੁਸ਼ਕਿਲਾਂ ਬਾਰੇ ਜਾਣੂ ਕਰਵਾਇਆ ਗਿਆ। ਇਸ ਕਿਸਾਨ ਨੇ ਕਿਹਾ ਹੈ ਕਿ ਪਹਿਲਾਂ ਈਸਟ ਇੰਡੀਆ ਕੰਪਨੀ ਸੀ ਅਤੇ ਹੁਣ ਇਹ ਕਾਰਪੋਰੇਟ ਕੰਪਨੀ ਆ ਜਾਵੇਗੀ, ਰਾਹੁਲ ਨੇ ਇਕ ਕਿਸਾਨ ‘ਤੇ ਸਵਾਲ ਕੀਤਾ ਕਿ ਪੀਐਮ ਮੋਦੀ ਨੇ ਐੱਮਐਸਪੀ ਦਾ ਵਾਅਦਾ ਕੀਤਾ ਸੀ, ਜਿਸ ‘ਤੇ ਕਿਸਾਨ ਨੇ ਕਿਹਾ ਸੀ ਕਿ ਉਹ ਉਹਨਾਂ ਦੀ ਗੱਲ ਨਹੀਂ ਸੁਣਨਗੇ।

Related posts

ਚੋਣਾਂ ਨੇੜੇ ਆਉਂਦੇ ਹੀ ਲੀਡਰਾਂ ਨੂੰ ਆਈ ਪੰਜਾਬ ਦੀ ਯਾਦ…

htvteam

ਹਵਾਲਾਤੀ ਨੂੰ ਆਈ ਉਲਟੀ ਤਾਂ ਪੈ ਗਿਆ ਭੜਥੂ, ਸਾਥੀਆਂ ਨੇ ਪੁਲਿਸ ‘ਤੇ ਚਲਾਤੀਆਂ ਗੋਲੀਆਂ, ਇੱਕ ਜਖ਼ਮੀ

Htv Punjabi

ਭੁੱਬਾਂ ਮਾਰ-ਮਾਰ ਰੋਂਦੀ ਇਹ ਬੀਬੀ ਕਿਉਂ ਕਹਿ ਰਹੀ ਕਿ ਠੇਕੇ ਖੋਲ੍ਹ ਦਿਓ ?

htvteam