ਉੱਤਰ-ਪ੍ਰਦੇਸ਼ ‘ਚ ਹਾਥਰਸ ਗੈਂਗਰੇਪ ਮਾਮਲੇ ਨੂੰ ਲੈ ਜੇ ਜਾਂਚ ਪੜਤਾਲ ਜਾਰੀ ਹੈ। ਇਸ ਦੌਰਾਨ ਤਫਤੀਸ਼ ‘ਚ ਪਤਾ ਚੱਲਿਆ ਹੈ ਕਿ ਪੀੜਤ ਦੇ ਪਿੰਡ ‘ਚ ਫਰਜ਼ੀ ਰਿਸ਼ਤੇਦਾਰਾਂ ਨੇ ਡੇਰਾ ਲਗਾਇਆ ਹੋਇਆ ਸੀ ਆਪਣੇ ਆਪ ਨੂੰ ਰਿਸ਼ਤੇਦਾਰ ਦੱਸ ਰਹੀ ਔਰਤ ਦਾ ਸੱਚ ਸਾਹਮਣੇ ਆਇਆ ਹੈ, ਇਕ ਕਥਿਤ ਮਹਿਲਾ ਰਿਸ਼ਤੇਦਾਰ ਪੀੜਤ ਪਰਿਵਾਰ ‘ਚ ਦੇਖੀ ਗਈ ਹੈ।
ਪੁਲਿਸ ਨੇ ਦਾਅਵਾ ਕੀਤਾ ਹੈ ਕਿ ਮਹਿਲਾ ਪੀੜਤ ਪਰਿਵਾਰ ਨੂੰ ਵਰਗਲਾ ਰਹੀ ਸੀ , ਪੁਲਿਸ ਦੇ ਅਨੁਸਾਰ ਰਿਸ਼ਤੇਦਾਰ ਦੀਆਂ ਹਰਕਤਾਂ ਹੀ ਇਸ ਤਰਾਂ ਦੀਆਂ ਸਨ, ਕੇਵਲ ਦਲਿਤ ਹੋਣ ਦੇ ਨਾਤੇ ਪਰਿਵਾਰ ਦੇ ਲੋਕਾਂ ਨੂੰ ਭਰੋਸੇ ‘ਚ ਲਿਆ ਕੇ ਪਿਛਲੇ ਕਈ ਦਿਨਾਂ ਤੋਂ ਪੀੜਤ ਪਰਿਵਾਰ ਨੂੰ ਮੀਡੀਆਂ ਅੱਗੇ ਕੀ ਬੋਲਣਾ ਦੱਸ ਰਹੀ ਸੀ ,, ਮਹਿਲਾ ਜਬਲਪੁਰ ਮੈਡੀਕਲ ਕਾਲਜ ‘ਚ ਆਪਣੇ ਆਪ ਨੂੰ ਪ੍ਰੋਫੈਸਰ ਦੱਸ ਰਹੀ ਸੀ।
ਪੁਲਿਸ ਦੇ ਅਨੁਸਾਰ ਫਰਜ਼ੀ ਰਿਸ਼ਤੇਦਾਰ ਮੀਡੀਆ ‘ਚ ਕੀ ਬਿਆਨ ਦੇਣਾ ਹੈ ਪੀੜਤ ਪਰਿਵਾਰ ਨੂੰ ਲਗਾਤਾਰ ਗਾਈਡ ਕਰ ਰਹੀ ਸੀ। ਪੁਲਿਸ ਦੇ ਸ਼ੱਕ ਹੁੰਦੇ ਹੀ ਮਹਿਲਾ ਘਰ ‘ਚ ਚੁੱਪਚਾਰ ਖਿਸਕ ਗਈ,, ਬਹਿਰਾਲ ਮਾਮਲੇ ਦੀ ਜਾਂਚ ਕਰ ਰਹੀ ਸਿੱਟ ਦੀ ਟੀਮ ਮੁਲਜ਼ਮਾਂ ਦੇ ਪਰਿਵਾਰ ਨਾਲ ਪੁੱਛਗਿਛ ਦੇ ਲਈ ਸ਼ੁੱਕਰਵਾਰ ਨੂੰ ਉਹਨਾਂ ਨੂੰ ਬੁਲਾਇਆ ਸੀ । ਦੋ ਮੁਲਜ਼ਮਾਂ ਦੇ ਪਰਿਵਾਰਾਂ ਤੋਂ ਐਸਆਈਟੀ ਨੇ ਪੁੱਛਗਿੱਛ ਵੀ ਕੀਤੀ।