Htv Punjabi
corona news India Punjab siyasat

ਆਹ ਚਾਰ ਦਰਜਨ ਬੰਦੇ ਤੁਰੇ ਫਿਰਦੇ ਸੀ ਗੱਡੀ ਦੀਆਂ ਲਾਈਨਾਂ ਤੇ, ਪੁਲਿਸ ਨੂੰ ਲੱਗ ਗਿਆ ਪਤਾ ਮੱਚ ਗਈ ਹਾਹਾਕਾਰ ਫੜੇ ਗਏ ਤਾਂ ਦੇਖੋ ਕੀ ਹੋਇਆ

ਬਰਨਾਲਾ : ਕੋਰੋਨਾ ਦੀ ਭਿਆਨਕ ਮਹਾਂਮਾਰੀ ਦੇ ਕਾਰਨ ਜਿੱਥੇ ਦੇਸ਼ ਵਿੱਚ ਲਾਕਡਾਊਨ ਹੋ ਚੁੱਕਿਆ ਹੈ l ਇਸ ਦੇ ਵਿੱਚ ਦੇਸ਼ ਦੇ ਅਲੱਗ ਅਲੱਗ ਰਾਜਾਂ ਵਿੱਚ ਕਈ ਲੋਕ ਫਸ ਕੇ ਰਹਿ ਗਏ ਹਨ l ਇਸ ਦੌਰਾਨ ਪੰਜਾਬ ਦੇ ਬਰਨਾਲਾ ਅਤੇ ਧੂਰੀ ਤੋਂ 47 ਲੋਕ ਰੇਲ ਦੀ ਪਟੜੀ ਦੇ ਰਸਤੇ ਉੱਤਰ ਪ੍ਰਦੇਸ਼ ਜਾਣ ਦੇ ਲਈ ਰਾਤ ਦੇ ਸਮੇਂ ਨਿਕਲੇ, ਜਿਨ੍ਹਾਂ ਨੂੰ ਸੰਗਰੂਰ ਪ੍ਰਸ਼ਾਸਨ ਨੇ ਰੋਕ ਲਿਆ ਅਤੇ ਇੱਕ ਸਕੂਲ ਵਿੱਚ ਉਨ੍ਹਾਂ ਦੇ ਰਹਿਣ ਦਾ ਇੰਤਜ਼ਾਮ ਕੀਤਾ ਪਰ ਮਜ਼ਦੂਰਾਂ ਦਾ ਕਹਿਣਾ ਹੈ ਕਿ ਅਸੀਂ ਗਰੀਬ ਲੋਕ ਹਾਂ ਅਤੇ ਆਪਣੇ ਪਰਿਵਾਰਾਂ ਦੇ ਕੋਲ ਜਾਣਾ ਚਾਹੰੁਦੇ ਹਾਂ l ਇਸ ਲਈ ਰਸਤਿਆਂ ਵਿੱਚ ਰੁਲ ਰਹੇ ਹਾਂ l ਇਨ੍ਹਾਂ ਮਜ਼ਦੂਰਾਂ ਦਾ ਕਹਿਣਾ ਹੈ ਕਿ ਜੇਕਰ ਕਿਸੇ ਅਮੀਰ ਦਾ ਮੁੰਡਾ ਹੁੰਦਾ ਤਾਂ ਉਸ ਨੂੰ ਪ੍ਰਸ਼ਾਸਨ ਖੁਦ ਪਹੁੰਚਾ ਦਿੰਦਾ, ਪਰ ਇਨ੍ਹਾਂ ਮਜ਼ਦੂਰਾਂ ਦੀਆਂ ਉਮੀਦਾਂ ਧਰੀ ਦੀ ਧਰੀਆਂ ਰਹਿ ਗਈਆਂ ਕਿਉਂਕਿ ਪ੍ਰਸ਼ਾਸਨ ਨੇ ਇਨ੍ਹਾਂ ਮਜ਼ਦੂਰਾਂ ਨੂੰ ਉੱਥੇ ਹੀ ਪਹੁੰਚਾ ਦਿੱਤਾ ਜਿੱਥੋਂ ਇਹ ਆਏ ਸਨ l
ਮਿਲੀ ਜਾਣਕਾਰੀ ਅਨੁਸਾਰ ਲਾਕਡਾਊਨ ਦੇ ਕਾਰਨ ਆਪਣੇ ਪਰਿਵਾਰ ਤੋਂ ਦੂਰ ਰਹਿੰਦੇ ਇਨ੍ਹਾਂ ਲੋਕਾਂ ਦਾ ਦਰਦ ਜਿਹੜੇ ਕਿ ਆਪਣੇ ਪਰਿਵਾਰ ਦੇ ਕੋਲ ਆਪਣੇ ਬੱੱਚਿਆਂ ਦੇ ਕੋਲ ਜਾਣਾ ਚਾਹੁੰਦੇ ਹਨ ਅਤੇ ਆਪਣੇ ਪਰਿਵਾਰ ਦੇ ਕੋਲ ਜਾਣ ਲਈ ਇਹ ਮਜ਼ਦੂਰ ਪੈਦਲ ਹੀ ਰੇਲਵੇ ਲਾਈਨ ਦੇ ਰਸਤੇ ਆਪਣੇ ਪਿੰਡ ਨੂੰ ਭੁੱਖਣ ਭਾਣੇ ਚਲ ਪਏ ਸਨ ਪਰ ਰਸਤੇ ਵਿੱਚ ਪ੍ਰਸ਼ਾਸਨ ਨੇ ਰੋਕ ਲਿਆ l ਪ੍ਰਸ਼ਾਸਨ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਇਨ੍ਹਾਂ ਮਜ਼ਦੂਰਾਂ ਨੂੰ ਇਨ੍ਹਾਂ ਦੇ ਘਰ ਪਹੁੰਚਾਇਆ ਜਾਵੇ ਤਾਂ ਕਿ ਉਹ ਵੀ ਆਪਣੇ ਪਰਿਵਾਰ ਕੋਲ ਪਹੁੰਚ ਸਕਣ l
ਰੇਲਵੇ ਪਟੜੀ ਦੇ ਰਸਤੇ ਆਪਣੇ ਪਿੰਡ ਨੂੰ ਜਾਣ ਵਾਲੇ ਇਨ੍ਹਾਂ 47 ਲੋਕਾਂ ਵਿੱਚ ਚਮਨ ਮਜ਼ਦੂਰ ਨੇ ਦੱਸਿਆ ਕਿ ਉਹ ਉੱਤਰ ਪ੍ਰਦੇਸ਼ ਦੇ ਬਾਂਦਾ ਜ਼ਿਲ੍ਹੇ ਵਿੱਚ ਜਾਣਾ ਚਾਹੁੰਦੇ ਹਨ l ਮਜ਼ਦੂਰ ਚਮਨ ਨੇ ਦੱਸਿਆ ਕਿ ਉਹ ਬਰਨਾਲਾ ਤੋਂ ਬਾਤ ਨੂੰ 11 ਵਜੇ ਨਿਕਲੇ ਸਨ ਅਤੇ ਸੰਗਰੂਰ ਤੋਂ ਹੁੰਦੇ ਹੋਏ ਧੂਰੀ ਪਹੁੰਚੇ l ਚਮਨ ਨੇ ਕਿਹਾ ਕਿ ਉਹ ਪੰਜਾਬ ਵਿੱਚ ਕਾਫੀ ਦਿਨਾਂ ਤੋਂ ਚੱਲ ਰਹੇ ਲਾਕਡਾਊਨ ਕਾਰਨ ਫਸੇ ਹੋਏ ਸਨ l ਉਸ ਦਾ ਕਹਿਣਾ ਸੀ ਕਿ ਉਹ ਆਪਣੇ ਪਰਿਵਾਰ ਦੇ ਕੋਲ ਜਾਣਾ ਚਾਹੁੰਦੇ ਹਨ l ਚਮਨ ਦਾ ਕਹਿਣਾ ਹੈ ਕਿ ਉਹ ਗਰੀਬ ਲੋਕ ਹਨ ਇਸ ਲਈ ਸਰਕਾਰ ਉਨ੍ਹਾਂ ਦੀ ਸੁਣ ਨਹੀਂ ਰਹੀ ਪਰ ਜੇਕਰ ਅਮੀਰ ਲੋਕਾਂ ਨੇ ਵਿਦੇਸ਼ਾਂ ਤੋਂ ਆਪਣੇ ਬੱਚੇ ਵਾਪਸ ਬੁਲਾ ਲਏ, ਜਿਹੜੇ ਕਿ ਵਿਦੇਸ਼ਾਂ ਵਿੱਚ ਸਿਰਫ ਪੜ੍ਹਾਈ ਕਰਨ ਹੀ ਗਏ ਹੋਏ ਸਨ ਪਰ ਅਸੀਂ ਤਾਂ ਆਪਣੇ ਦੇਸ਼ ਵਿੱਚ ਹੀ ਫਸ ਕੇ ਰਹਿ ਗਏ ਹਾਂ l ਚਮਨ ਨੇ ਕਿਹਾ ਕਿ ਸਰਕਾਰ ਨੇ ਲਾਕਡਾਊਨ ਲਾਉਣ ਤੋਂ ਪਹਿਲਾਂ ਗਰੀਬ ਲੋਕਾਂ ਦੇ ਬਾਰੇ ਵਿੱਚ ਸੋਚਿਆ ਹੀ ਨਹੀਂ l ਚਮਨ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਪਹਿਲਾਂ ਦੱਸ ਦਿੱਤਾ ਜਾਂਦਾ ਤਾਂ ਕਿ ਉਹ ਆਪਣੇ ਘਰਾਂ ਨੂੰ ਚਲੇ ਜਾਂਦੇ l
ਇਸ ਮਾਮਲੇ ਤੇ ਜ਼ਿਆਦਾ ਜਾਣਕਾਰੀ ਦਿੰਦੇ ਹੋਏ ਬਰਨਾਲਾ ਦੇ ਪ੍ਰਸ਼ਾਸਨਿਕ ਅਧਿਕਾਰੀ ਨੇ ਦੱਸਿਆ ਕਿ 47 ਲੋਕ ਜਿਹੜੇ ਰੇਲਵੇ ਲਾਈਨ ਦੇ ਰਸਤੇ ਆਪਣੇ ਪਿੰਡ ਵੱਲ ਜਾ ਰਹੇੇ ਸਨ l ਜਿਨ੍ਹਾਂ ਨੂੰ ਬੀਤੀ ਰਾਤ ਸੰਗਰੂਰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ l ਜਿਸ ਤੋਂ ਬਾਅਦ ਕਿ ਉਨ੍ਹਾਂ ਦਾ ਸੰਗਰੂਰ ਦੇ ਇੱਕ ਸਰਕਾਰੀ ਸਕੂਲ ਵਿੱਚ ਰਹਿਣ ਦਾ ਇੰਤਜ਼ਾਮ ਕੀਤਾ ਗਿਆ ਹੈ l ਜਿੱਥੇ ਕਿ ਉਨ੍ਹਾਂ ਨੂੰ ਖਾਣ ਪੀਣ ਦੇ ਲਈ ਵੀ ਦਿੱਤਾ ਜਾ ਰਿਹਾ ਹੈ l ਪ੍ਰਸ਼ਾਸਨਿਕ ਅਧਿਕਾਰੀ ਨੇ ਕਿਹਾ ਕਿ ਉਹ ਜਿੱਥੋਂ ਆਏ ਸਨ ਬਰਨਾਲਾ ਤੋਂ ਧੂਰੀ ਉਨ੍ਹਾਂ ਨੂੰ ਉੱਥੇ ਹੀ ਵਾਪਸ ਭੇਜ ਦਿੱਤਾ ਗਿਆ ਹੈ, ਕਿਉਂਕਿ ਸਰਕਾਰ ਦੇ ਹੁਕਮ ਹਨ ਜਿਹੜਾ ਜਿੱਥੇ ਵੀ ਹੈ ਉਸ ਨੂੰ ਉੱਥੇ ਹੀ ਰਹਿਣਾ ਪੈਣਾ ਹੈ ਅਤੇ ਅਧਿਕਾਰੀ ਨੇ ਕਿਹਾ ਕਿ ਇਨ੍ਹਾਂ ਦੇ ਰਹਿਣ ਜਾਂ ਖਾਣ ਪੀਣ ਵਿੱਚ ਕੋਈ ਦਿੱਕਤ ਨਾ ਆਵੇ ਇਸ ਦਾ ਪੂਰਾ ਪ੍ਰਬੰਧ ਕੀਤਾ ਜਾ ਰਿਹਾ ਹੈ l ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਲੋਕਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ l ਕਿਉਂਕਿ ਇਹ ਕਿਸੇ ਤਰ੍ਹਾਂ ਦੀ ਅਪਰਾਧਿਕ ਗਤੀਵਿਧੀ ਦੇ ਨਾਲ ਨਹੀਂ ਇਹ ਤਾਂ ਸਿਰਫ ਆਪਣੇ ਘਰ ਜਾਣ ਦੇ ਲਈ ਰੇਲਵੇ ਲਾਈਨ ਦੇ ਰਸਤੇ ਆ ਰਹੇ ਸਨ l

Related posts

ਕਰੋਨਾ ਕਾਲ ‘ਚ ਸੁੱਖ ਦੇ ਸਾਹ ਵਾਲੀ ਖਬਰ

htvteam

ਰਾਤ ਵੇਲੇ ਘਰੋਂ ਬਾਹਰ ਜਾਣ ਵਾਲੇ ਹੋਜੋ ਸਾਵਧਾਨ, ਤੁਹਾਡੇ ਨਾਲ ਅਜਿਹਾ ਵੀ ਹੋ ਸਕਦਾ

htvteam

ਲਾਰੈਂਸ ਬਿਸ਼ਨੋਈ ਦੇ ਦਾਖ਼ਲ ਹੋਣ ਵਾਲੇ ਹਸਪਤਾਲ ‘ਚ ਹੋਇਆ ਕਾਂਡ

htvteam

Leave a Comment