Htv Punjabi
Punjab

ਰਵਨੀਤ ਬਿੱਟੂ ਨੇ ਖੋਲ੍ਹਿਆ ਮਨਪ੍ਰੀਤ ਬਾਦਲ ਖਿਲਾਫ ਮੋਰਚਾ, ਕਿਹਾ ਮਨਪ੍ਰੀਤ ਖਾਲੀ ਖ਼ਜ਼ਾਨੇ ਦਾ ਰੋਣਾ ਰੋਣਾ ਬੰਦ ਕਰਕੇ ਆਪਣੀ ਕਾਬਲੀਅਤ ਸਾਬਤ ਕਰਨ!

ਬਠਿੰਡਾ ; ਇਨੀਂ ਦਿਨੀਂ ਪੰਜਾਬ ਕਾਂਗਰਸ ‘ਚ ਕੁਝ ਵੀ ਠੀਕ ਠਾਕ ਨਹੀਂ ਚੱਲ ਰਿਹਾ, ਜਿੱਥੇ ਇੱਕ ਪਾਸੇ ਨਵਜੋਤ ਸਿੰਘ ਸਿੱਧੂ ਵੱਲੋਂ ਕੈਪਟਨ ਅਮਰਿੰਦਰ ਸਿੰਘ ਖਿਲਾਫ਼ ਚੁੱਕਿਆ ਬਗਾਵਤੀ ਝੰਡਾ ਮੁੱਖ ਮੰਤਰੀ ਨੇ ਅਜੇ ਬਾਮੁਸ਼ਕਿਲ ਖੋਹ ਕੇ ਪਾਸੇ ਹੀ ਰੱਖਿਆ ਸੀ ਕਿ ਕਦੇ ਵਿਧਾਇਕ ਕੁਲਵੀਰ ਸਿੰਘ ਜ਼ੀਰਾ ਕਦੇ ਵਿਧਾਇਕ ਸੁਰਜੀਤ ਸਿੰਘ ਧੀਮਾਨ,ਕਦੇ ਪਟਿਆਲਾ ਦੇ ਚਾਰ ਵਿਧਾਇਕ, ਕਦੇ ਪ੍ਰਤਾਪ ਸਿੰਘ ਬਾਜਵਾ ਵੱਲੋਂ ਆਪਣੀ ਹੀ ਸਰਕਾਰ ਨੂੰ ਘੇਰਨ ਵਾਲੇ ਦਿੱਤੇ ਗਏ ਬਿਆਨ ਤੇ ਹੁਣ ਰਹਿੰਦੀ ਖੂੰਹਦੀ ਕਸਰ ਲੁਧਿਆਣਾਂ ਤੋਂ ਕਾਂਗਰਸ ਦੇ ਮੈਂਬਰ ਪਾਰਲੀਮੈਂਟ ਰਵੀਨਤ ਸਿੰਘ ਬਿੱਟੂ ਨੇ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਵਿਰੁੱਧ ਮੋਰਚਾ ਖੋਲ ਕੇ ਪੂਰੀ ਕਰ ਦਿੱਤੀ ਹੈ l ਦੱਸ ਦਈਏ ਕਿ ਰਵਨੀਤ ਸਿੰਘ ਬਿੱਟੂ ਨੇ ਪ੍ਰਦੇਸ਼ ਸਰਕਾਰ ਦੀ ਖਰਾਬ ਹਾਲਤ ਲਈ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਜ਼ਿੰਮੇਦਾਰ ਠਹਿਰਾਇਆ ਹੈ l ਉਨ੍ਹਾਂ ਨੇ ਕਿਹਾ ਕਿ ਤਿੰਨ ਸਾਲ ਤੋਂ ਵਿਕਾਸ ਕਾਰਜਾਂ ਦੇ ਲਈ ਫੰਡ ਨਾ ਮਿਲਣ ਕਰਕੇ ਵਿਧਾਇਕਾਂ,ਸੰਸਦਾਂ ਵਿੱਚ ਭਾਰੀ ਨਰਾਜ਼ਗੀ ਹੈ l
ਪੈਸਿਆਂ ਦਾ ਪ੍ਰਬੰਧ ਕਰਨਾ ਵਿੱਤ ਮੰਤਰੀ ਦੀ ਜ਼ਿੰਮੇਵਾਰੀ ਹੈ,ਪਰ ਤਿੰਨ ਸਾਲ ਵਿੱਚ ਉਹ ਅਜਿਹਾ ਨਹੀਂ ਕਰ ਸਕੇ l ਬਿੱਟੂ ਨੇ ਕਿਹਾ ਕਿ ਵਿੱਤ ਮੰਤਰੀ ਨੇ ਆਪਣੇ ਘਰ ਤੋਂ ਪੈਸੇ ਨਹੀਂ ਲਿਆਉਣੇ ਹਨ l ਹੋਰ ਸਾਧਨਾਂ ਤੋਂ ਫੰਡ ਇੱਕਠਾ ਕਰਨਾ ਹੈ l ਜੇਕਰ ਪੰਜਾਬ ਦੇ ਵਿਕਾਸ ਦੇ ਲਈ ਚਾਰ ਪੰਜ ਹਜ਼ਾਰ ਕਰੋੜ ਦਾ ਕਰਜ਼ਾ ਵੀ ਲੈਣਾ ਪੈਂਦਾ ਹੈ ਤਾਂ ਲੈ ਲੈਣਾ ਚਾਹੀਦਾ ਹੈ l ਜੇ ਕਰਜ਼ਾ ਚੜਦਾ ਹੈ ਤਾਂ ਚੜਦਾ ਰਹੇ,ਪਰ ਮੌਜੂਦਾ ਪੀੜੀ ਨੂੰ ਵੀ ਤਾਂ ਜ਼ਿੰਦਾ ਰੱਖਣਾ ਹੈ l ਬਿੱਟੂ ਨੇ ਕਿਹਾ ਕਿ ਅਜਿਹਾ ਨਹੀਂ ਹੈ ਕਿ ਅਧਿਕਾਰੀ ਕਾਂਗਰਸੀ ਨੇਤਾਵਾ ਦੀ ਸੁਣਵਾਈ ਨਹੀਂ ਕਰਦੇ, ਪਰ ਜ਼ਿਆਦਾਤਰ ਨਰਾਜ਼ਗੀ ਵਿਕਾਸ ਦੇ ਲਈ ਪੈਸੇ ਨਾ ਮਿਲਣ ਕਰਕੇ ਹੈ l ਵਿਧਾਇਕਾਂ ਨੇ ਚੋਣਾਂ ਤੋਂ ਪਹਿਲਾਂ ਲੋਕਾਂ ਨਾਲ ਵਾਅਦੇ ਕੀਤੇ ਸਨ, ਪਰ ਤਿੰਨ ਸਾਲ ਲੰਘ ਜਾਣ ਤੋਂ ਬਾਅਦ ਵੀ ਵਿੱਤ ਮੰਤਰੀ ਫੰਡ ਮੁਹਈਆ ਨਹੀਂ ਕਰਵਾ ਸਕੇ l
ਉਨ੍ਹਾਂ ਕਿਹਾ ਇਸਦੇ ਲਈ ਵਿੱਤ ਮੰਤਰੀ ਜ਼ਿੰਮੇਵਾਰ ਹਨ l ਬਿੱਟੂ ਨੇ ਕਿਹਾ ਕਿ ਵਿੱਤ ਮੰਤਰੀ ਨੇ ਪੰਜਾਬ ਦੀ ਆਰਥਿਕ ਹਾਲਤ ਵਿੱਚ ਸੁਧਾਰ ਕਰਨ ਲਈ ਤਿੰਨ ਸਾਲ ਦਾ ਸਮਾਂ ਮੰਗਿਆ ਸੀ l ਹੁਣ ਤਿੰਨ ਸਾਲ ਖਤਮ ਹੋਣ ਵਿੱਚ ਸਿਰਫ਼ ਤਿੰਨ ਮਹੀਨੇ ਬਾਕੀ ਹਨ l ਮਨਪ੍ਰੀਤ ਨੂੰ ਆਪਣੇ ਤੇ ਲੱਗੇ ਦਾਗ ਨੂੰ ਵੀ ਧੋਣਾ ਚਾਹੀਦਾ ਹੈ l ਅਕਾਲੀ ਦਲ ਹਮੇਸ਼ਾ ਕਹਿੰਦਾ ਹੈ ਕਿ ਜਦ ਮਨਪ੍ਰੀਤ ਬਾਦਲ ਅਕਾਲੀ ਭਾਜਪਾ ਸਰਕਾਰ ਵਿੱਚ ਮੰਤਰੀ ਸਨ,ਤਦ ਵੀ ਉਨ੍ਹਾਂ ਕੋਲ ਪੈਸੇ ਨਹੀਂ ਹੁੰਦੇ ਸਨ,ਪਰ ਹੁਣ ਪਰਮਿੰਦਰ ਢੀਂਡਸਾ ਨੂੰ ਮੰਤਰੀ ਬਣਾਇਆ ਸੀ, ਤਦ ਪੈਸੇ ਦੀ ਕਮੀ ਨਹੀਂ ਸੀ l ਉਨ੍ਹਾਂ ਨੇ ਕਿਹਾ ਕਿ ਵਿੱਤ ਮੰਤਰੀ ਨੂੰ ਆਪਣੀ ਕਾਬਲੀਅਤ ਦਿਖਾਉਣੀ ਚਾਹੀਦੀ ਹੈ ਅਤੇ ਹਰ ਹਲਕੇ ਦੇ ਲਈ 100-100 ਕਰੋੜ ਰੁਪਏ ਦੇਣੇ ਚਾਹੀਦੇ ਹਨ l

Related posts

ਐਵੇਂ ਮਿਹਨਤ ਨਾਲ ਬਲਦ ਲਾਕੇ ਕੱਢਿਆ ਜਾਂਦੈ ਦੁਨੀਆ ਦਾ 1 ਨੰਬਰ ਤੇਲ

htvteam

ਲੋਕਾਂ ਦੀਆਂ ਗੱਡੀਆਂ ਨੂੰ ਮਾਰ ਮਾਰ ਟੱਕਰਾਂ ਕੀਤੀਆਂ ਪਾਸੇ

htvteam

ਘਰ ਬੈਠੇ ਗਰਮੀਆਂ ਵਾਲੇ ਨਵੇਂ ਸੂਟ ਇਕ ਹਜ਼ਾਰ ਦੇ ਪੰਜ ਮੰਗਵਾਓ

htvteam

Leave a Comment