Htv Punjabi
Punjab

ਬੜਾ ਨਾਜ਼ੁਕ ਹੈ ਨਵਜੋਤ ਸਿੱਧੂ ਦੇ ਅੰਮ੍ਰਿਤਸਰ ਦੀ ਕਨੂੰਨ ਵਿਵਸਥਾ ਦਾ ਹਾਲ, ਆਹ ਦੇਖੋ ਕਿਵੇਂ ਚੱਲ ਰਹੀਆਂ ਨੇ ਸ਼ਰੇਆਮ ਗੋਲੀਆਂ!

ਅੰਮ੍ਰਿਤਸਰ : ਬੀਤੀ ਰਾਤ ਅੰਮ੍ਰਿਤਸਰ ਵਿੱਚ ਗੋਲੀ ਚੱਲਣ ਦੀਆਂ ਦੋ ਵਾਰਦਾਤਾਂ ਹੋਈਆਂ ਹਨ, ਜਿਸ ਵਿੱਚੋਂ ਇੱਕ ਸ਼ਹੀਦਾਂ ਵਾਲੇ ਦੇ ਕੋਲ ਇੱਕ ਦੁਕਾਨਦਾਰ ਤੇ ਫ਼ਾਇਰਿੰਗ ਕੀਤੀ ਗਈ ‘ਤੇ ਦੂਸਰੀ ਅੰਮ੍ਰਿਤਸਰ ਦੇ ਸਕੰਦਰੀ ਗੇਟ ਦੇ ਕੋਲ ਮਾਮੂਲੀ ਤਕਰਾਰ ਤੇ ਗੌਰਵ ਨਾਮ ਦੇ ਨੌਜਵਾਨ ਟੈਕਸੀ ਡਰਾਈਵਰ ਨੂੰ ਕੁਝ ਗੁੰਡਿਆਂ ਨੇ ਗੋਲੀ ਮਾਰ ਦਿੱਤੀ l ਗੌਰਵ ਨੂੰ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ, ਜਿੱਥੇ ਗੌਰਵ ਨੇ ਬਿਆਨ ਦਿੱਤਾ ਹੈ ਕਿ ਕਿਸ ਤਰ੍ਹਾਂ ਉਸਦੀ ਗੱਡੀ ਗੁੰਡਿਆਂ ਦੀ ਗੱਡੀ ਨਾਲ ਲੱਗਣ ਤੇ ਹੋਈ ਮਾਮੂਲੀ ਤਕਰਾਰ ਤੋਂ ਬਾਅਦ ਸਫ਼ੈਦ ਰੰਗ ਦੀ ਗੱਡੀ ਵਿੱਚ ਸਵਾਰ ਇੱਕ ਨੌਜਵਾਨ ਨੇ ਉਸਦੀ ਲੱਤ ਤੇ ਗੋਲੀ ਮਾਰ ਦਿੱਤੀੇ l ਗੌਰਵ ਨੇ ਇਲਜ਼ਾਮ ਲਾਇਆ ਹੈ ਕਿ ਪੁਲਿਸ ਇਸ ਸੰਬੰਧ ਵਿੱਚ ਕੋਈ ਕਾਰਵਾਈ ਨਹੀਂ ਕਰ ਰਹੀ ਹੈ l ਗੌਰਵ ਦੀ ਪਤਨੀ ਅਤੇ ਪਿਤਾ ਨੇ ਵੀ ਇਹ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਪੁਲਿਸ ਨੂੰ ਗੱਡੀ ਦਾ ਨੰਬਰ ਵੀ ਦਿੱਤਾ ਗਿਆ ਹੈ ਪਰ ਪੁਲਿਸ ਹੁਣ ਤੱਕ ਕਿਸੇ ਵੀ ਤਰ੍ਹਾਂ ਦੀ ਕੋਈ ਕਾਰਵਾਈ ਕਰਨ ‘ਚ ਅਸਫ਼ਲ ਹੈ l ਇਸ ਦੌਰਾਨ ਜਦੋਂ ਪੁਲਿਸ ਨਾਲ ਇਸ ਸੰਬੰਧੀ ਗੱਲ ਕੀਤੀ ਗਈ ਤਾਂ ਪੁਲਿਸ ਦਾ ਕਹਿਣਾ ਹੈ ਕਿ 188 ਦੇ ਤਹਿਤ ਪਰਚਾ ਦਰਜ ਕਰ ਲਿਆ ਗਿਆ ਹੈ

Related posts

ਖੇਡ ਖੇਡ ‘ਚ ਬੱਚਾ ਆਪਣੇ ਹੀ ਦੋਸਤ ਨਾਲ ਟੱਪ ਗਿਆ ਸਾਰੀਆਂ ਹੱਦਾਂ; ਦੇਖੋ ਵੀਡੀਓ

htvteam

ਲੁਧਿਆਣਾ ‘ਚ ਰਾਸ਼ਨ ਦੀ ਕਾਣੀਵੰਡ ਨੂੰ ਲੈ ਕੇ ਪੈ ਗਿਆ ਰੌਲਾ, ਅਕਾਲੀ ਭਾਜਪਾ ਤੇ ਬੈਂਸ ਦੀ ਪਾਰਟੀ ਦੇ ਐਮਸੀਆਂ ਨੇ ਘੇਰ ਲਿਆ ਮੇਅਰ

Htv Punjabi

ਬਚੋ-ਬਚੋ ਅਜਿਹੇ ਲੁਟੇਰੇ ਤੁਹਾਡੇ ਆਸ-ਪਾਸ ਹੋ ਸਕਦੇ ਨੇ

htvteam

Leave a Comment