Htv Punjabi
Punjab

ਗਿਆਰਵੀਂ ਜਮਾਤ ਦੀ ਕੁੜੀ ਨੇ ਮੌਤ ਤੋਂ ਪਹਿਲਾਂ ਮਾਂ ਦੇ ਕੰਨ ‘ਚ ਕਹੀ ਆਹ ਗੱਲ, ਸੁਣ ਕੇ ਮਾਂ ਨੇ ਮਾਰੀਆਂ ਚੀਕਾਂ, ਅੱਗੇ ਦੀ ਕਹਾਣੀ ਅਚੰਭੇ ਵਾਲੀ!

ਲੁਧਿਆਣਾ : ਪਿੰਡ ਦਾਖਾਂ ਵਿੱਚ 11ਵੀਂ ਜਮਾਤ ਦੀ ਇੱਕ ਵਿਦਿਆਰਥਣ ਵੱਲੋਂ ਉਸਦੇ ਪ੍ਰੇਮੀ ਦੇ ਵਿਆਹ ਤੋਂ ਮੁਕਰਨ ਤੋਂ ਬਾਅਦ ਜ਼ਹਰੀਲਾ ਪਦਾਰਥ ਪੀ ਕੇ ਜਾਨ ਦੇ ਦਿੱਤੀ ਹੈ l ਥਾਣਾ ਦਾਖਾਂ ਦੀ ਪੁਲਿਸ ਨੇ ਮ੍ਰਿਤਕਾ ਦੀ ਮਾਂ ਦੀ ਸ਼ਿਕਾਇਤ ਤੇ ਮੁਲਜ਼ਮ ਨੰਜੇ ਕੁਮਾਰ ਨਿਵਾਸੀ ਮੁਲਾਂਪੁਰ ਦਾਖਾਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ l ਏਐਸਆਈ ਅਵਤਾਰ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਦਰਜ ਕੀਤੇ ਬਿਆਨਾਂ ਤੇ ਪਿੰਡ ਵਿੱਚ ਰਹਿੰਦੀ ਔਰਤ ਨੇ ਦੱਸਿਆ ਕਿ ਉਸਦੀ ਕੁੜੀ 11ਵੀਂ ਜਮਾਤ ਦੀ ਵਿਦਿਆਰਥਣ ਸੀ l ਉਹ ਸਕੂਲ ਤੋਂ ਬਾਅਦ ਸ਼ਾਮ ਨੂੰ ਚਾਰ ਤੋਂ ਪੰਜ ਵਜੇ ਤੱਕ ਲੁਧਿਆਣਾ ਦੀ ਇੱਕ ਅਕੈਡਮੀ ਵਿੱਚ ਸੰਗੀਤ ਸਿੱਖਣ ਜਾਂਦੀ ਸੀ l 25 ਦਸੰਬਰ ਨੂੰ ਉਨ੍ਹਾਂ ਦੀ ਕੁੜੀ ਜਦੋਂ ਸੰਗੀਤ ਦੀ ਕਲਾਸ ਲਾ ਕੇ ਘਰ ਆਈ ਤਾਂ ਉਸਦੀ ਸਿਹਤ ਵਿਗੜੀ ਹੌਈ ਸੀ l ਜਦੋਂ ਮਾਂ ਨੇ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਨੰਜੇ ਕੁਮਾਰ ਨੇ ਉਸਦੇ ਨਾਲ ਵਿਆਹ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਹੈ l ਇਸ ਲਈ ਉਨ੍ਹਾਂ ਨੇ ਦੁਖੀ ਹੋ ਕੇ ਜ਼ਹਰੀਲਾ ਪਦਾਰਥ ਖਾ ਲਿਆ ਹੈ l ਜਿਸਦੇ ਕਾਰਨ ਕੁਝ ਦੇਰ ਬਾਅਦ ਕੁੜੀ ਦੀ ਮੌਤ ਹੋ ਗਈ.ਦੋਨਾਂ ਵਿੱਚ ਪ੍ਰੇਮ ਸੰਬੰਧ ਸੀ l ਥਾਣਾ ਦਾਖਾਂ ਦੀ ਪੁਲਿਸ ਨੇ ਕੁੜੀ ਦੀ ਮਾਂ ਦੀ ਸ਼ਿਕਾਇਤ ਤੇ ਕਾਰਵਾਈ ਕਰਦੇ ਹੋਏ ਮੁਲਜ਼ਿਮ ਨੰਜੇ ਕੁਮਾਰ ਦੇ ਖਿਲਾਫ਼ ਕੇਸ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ l

Related posts

ਦਰਬਾਰ ਸਾਹਿਬ ਨੇੜੇ ਹੋਏ ਦੋ ਜ਼ਬਰਦਸਤ ਧਮਾਕੇ, NIA ਵੀ ਜਾਂਚ ਲਈ ਪੁੱਜੀ

htvteam

ਕਾਂਸਟੇਬਲ ਪਤੀ ਨੇ ਵਾਲ ਕੱਟ ਅਤੇ ਮੂੰਹ ਕਾਲਾ ਕਰ ਪਤਨੀ ਨੂੰ ਪਿੰਡ ਵਿੱਚ ਘੁਮਾਇਆ, ਸੌਂਕਣ ਲਿਆਉਣ ਦਾ ਕੀਤਾ ਸੀ ਵਿਰੋਧ

Htv Punjabi

ਜੇਕਰ ਸੌਣ ਤੋਂ ਪਹਿਲਾਂ ਤੁਸੀਂ ਕਰਦੇ ਹੋ ਬਰੱਸ਼ ਤਾਂ ਸੰਭਲ ਜਾਓ

htvteam

Leave a Comment