ਅੰਮ੍ਰਿਤਸਰ/ਚੰਡੀਗੜ੍ਹ : ਪਾਕਿਸਤਾਨ ਸਥਿਤ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਸਥਾਨ ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ ‘ਤੇ ਸ਼ੁਕਰਵਾਰ ਨੂੰ ਭੀੜ ਦੁਆਰਾ ਕੀਤੇ ਗਏ ਹਮਲੇ ਦੀ ਰਾਜਨੀਤਿਕ ਦਲਾਂ ਅਤੇ ਸਿੱਖ ਸੰਗਠਨਾਂ ਨੇ ਕੜੀ ਨਿੰਦਾ ਕੀਤੀ ਹੈ l ਐਸਜੀਪੀ ਨੇ ਕਿਹਾ ਕਿ ਸਿੱਖਾਂ ਨੂੰ ਦਬਾਉਣ ਦੀ ਕੋਸ਼ਿਸ਼ ਬਰਦਾਸ਼ਤ ਨਹੀਂ ਕੀਤੀ ਜਾਵੇਗੀ l ਉਥੇ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਾਕਿਸਤਾਨ ਦੇ ਪੀਐਮ ਇਮਰਾਨ ਖਾਨ ਨੂੰ ਟਵੀਟ ਕਰਦੇ ਹੋਏ ਸਿੱਖਾਂ ਦੀ ਸੁਰੱਖਿਆ ਕਰਨ ਦੀ ਅਪੀਲ ਕੀਤੀ ਹੈ l ਸ਼੍ਰੋਮਣੀ ਅਕਾਲੀ ਦਲ ਦਾ ਕਹਿਣਾ ਹੈ ਕਿ ਉਹ ਦਿੱਲੀ ਵਿੱਚ ਪਾਕਿਸਤਾਨ ਦੂਤਾਵਾਸ ਨੂੰ ਘੇਰਨ ਦੀ ਤਿਆਰੀ ਵਿੱਚ ਹੈ l
ਉੱਥੇ ਹੀ ਦੂਜੇ ਪਾਸੇ ਇਸ ਮਾਮਲੇ ਵਿੱਚ ਨਵਜੋਤ ਸਿੰਘ ਸਿੱਧੂ ਦੀ ਹੁਣ ਤੱਕ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ l ਹਾਲਾਂਕਿ ਸ਼ੋਸ਼ਲ ਮੀਡੀਆ ‘ਤੇ ਉਹ ਤੇ ਮਹੀਨੇ ਤੋਂ ਖਾਮੋਸ਼ ਨੇ, ਪਰ ਲੋਕਾਂ ਨੂੰ ਉਮੀਦ ਹੈ ਕਿ ਪਾਕਿ ਪੀਐਮ ਨਾਲ ਇਮਰਾਨ ਖਾਨ ਦੀ ਦੋਸਤੀ ਦੇ ਕਾਰਨ ਉਹ ਇਸ ਮਾਮਲੇ ਵਿੱਚ ਪ੍ਰਤੀਕਿਰਿਆ ਦੇ ਸਕਦੇ ਹਨ l ਸਿੱਧੂ ਦੀ ਕੋਈ ਪ੍ਰਤੀਕਿਰਿਆ ਨਾ ਆਉਣ ਕਾਰਨ ਕੜੀ ਆਲੋਚਨਾ ਹੋ ਰਹੀ ਹੈ l ਸ਼ੋਸ਼ਲ ਮੀਡੀਆ ਤੇ ਕਈ ਲੋਕਾਂ ਨੇ ਲਿਖਿਆ ਨੇ ਕਿ ਹੁਣ ਸਿੱਧੂ ਆਪਣੇ ‘ਯਾਰ’ ਇਮਰਾਨ ਖਾਨ ਤੋਂ ਸਿੱਖਾਂ ਦੀ ਸੁਰੱਖਿਆ ਦੀ ਮੰਗ ਕਿਉਂ ਨਹੀਂ ਕਰਦੇ l ਹੁਣ ਸਿੱਧੂ ਦਾ ਯਾਰ ਇਮਰਾਨ ਕਿੱਥੇ ਹੈ l
