Htv Punjabi
Punjab

ਇਸ ਵਿਭਾਗ ਨੇ ਛਾਪਾ ਮਾਰਕੇ ਕੀਤਾ ਇਨ੍ਹਾਂ ਟਰੈਵਲਜ਼ ਵਾਲਿਆਂ ਦਾ ਬੁਰਾ ਹਾਲ

ਲੁਧਿਆਣਾ : ਡਾਇਰੈਕਟਰ ਜਨਰਲ ਆਫ ਜੀਐਸਟੀ ਇੰਟੈਲੀਜੈਂਸ ਵਿਭਾਗ ਵੱਲੋਂ ਏਅਰਕੰਡੀਸ਼ਨ ਬੱਸ ਸਰਵਿਸ ਮੁਹੱਈਆ ਕਰਵਾਉਣ ਵਾਲੀ ਦੋ ਕੰਪਨੀਆਂ ਦੇ 9 ਦਫਤਰਾਂ ‘ਤੇ ਛਾਪਾਮਾਰੀ ਕੀਤੀ ਗਈ l ਟੀਮ ਨੇ ਲਿਬੜਾ ਬਸ ਸਰਵਿਸ ਦੇ ਮੋਹਾਲੀ, ਪਟਿਆਲਾ, ਲੁਧਿਆਣਾ, ਅੰਮ੍ਰਿਤਸਰ ਅਤੇ ਮਹਾਰਾਜ ਟਰੈਵਲਜ਼ ਦੇ ਲੁਧਿਆਣਾ ‘ਤੇ ਅੰਮ੍ਰਿਤਸਰ ਕੰਪਲੈਕਸਾਂ ‘ਤੇ ਛਾਪਾ ਮਾਰਿਆ l ਜਾਂਚ ਵਿੱਚ ਪਤਾ ਲੱਗਿਆ ਕਿ ਦੋਨੋਂ ਕੰਪਨੀਆਂ ਏਸੀ ਬੱਸ ਸਰਵਿਸ ਮੁਹੱਈਆ ਕਰਵਾਉਂਦੀਆਂ ਹਨ l ਜੀਐਸਟੀ ਵੀ ਵਸੂਲ ਰਹੀਆਂ ਹਨ ਪਰ ਵਿਭਾਗ ਦੇ ਕੋਲ ਜਮਾਂ ਨਹੀਂ ਕਰਵਾ ਰਹੀਅੇਾ l ਲਿਬੜਾ ਬਸ ਸਰਵਿਸ ਨੇ 15 ਕਰੋੜ ਦੇ ਕਰੀਬ ਕਾਰੋਬਾਰ ਕੀਤਾ, ਜਿਸ ਦੇ ਉੱਪਰ ਕਰੋੜ ਰੁਪਏ ਤੋਂ ਜ਼ਿਆਦਾ ਦਾ ਟੈਕਸ ਦੇਣ ਦੀ ਦੇਣਦਾਰੀ ਬਣਦੀ ਹੈ l ਉੱਥੇ ਹੀ ਮਹਾਰਾਜ ਟਰੈਵਲਜ਼ ਵੱਲੋਂ ਢਾਈ ਕਰੋੜ ਰੁਪਏ ਦੀ ਸਰਵਿਸ ਮੁਹੱਈਆ ਕਰਵਾਈ ਗਈ, ਜਿਸ ਦਾ ਵਿਭਾਗ ਨੂੰ 15 ਲੱਖ ਦੇ ਕਰੀਬ ਜੀਐਸਟੀ ਜਮ੍ਹਾਂ ਨਹੀਂ ਕਰਵਾਇਆ ਗਿਆ l ਵਿਭਾਗ ਦੀਆਂ ਟੀਮਾਂ ਨੇ ਦੋਨਾਂ ਹੀ ਕੰਪਨੀਆਂ ਦੇ ਦਫਤਰਾਂ ‘ਤੇ ਇੱਕ ਵਾਰ ਹੀ ਛਾਪੇਮਾਰੀ ਕੀਤੀ l ਜਾਂਚ ਦੇ ਦੌਰਾਨ ਵਿਭਾਗ ਦੀਆਂ ਟੀਮਾਂ ਨੇ ਕੰਪਿਊਟਰ ਮੈਨੂਅਲ ਵਿੱਚ ਪਾਇਆ ਕਿ ਇਹ ਦੋਵੇਂ ਕੰਪਨੀਆਂ ਏਸੀ ਸੇਵਾਵਾਂ ਦੇ ਰਹੀਆਂ ਹਨ,ਗ੍ਰਾਹਕਾਂ ਤੋਂ ਜੀਐਸਟੀ ਵੀ ਵਸੂਲ ਕਰ ਰਹੀਆਂ ਹਨ, ਪਰ ਵਿਭਾਗ ਕੋਲ ਪੈਸੇ ਜਮ੍ਹਾਂ ਨਹੀਂ ਕਰਵਾ ਰਹੀਆਂ, ਨਾ ਹੀ ਰਿਟਰਨ ਭਰ ਰਹੀਆਂ ਹਨ l ਦੱਸ ਦਈਏ ਕਿ ਬੱਸ ਸੇਵਾਵਾਂ ‘ਤੇ ਪੰਜ ਫੀਸਦੀ ਜੀਐਸਟੀ ਲੱਗਦਾ ਹੈ l

Related posts

ਚੋਣ ਨਤੀਜਿਆਂ ਤੋਂ ਬਾਅਦ ਕਾਂਗਰਸ ਦਾ ਬੁਰਾ ਹਾਲ

htvteam

ਸੰਦੀਪ ਥਾਪਰ ‘ਤੋਂ ਬਾਅਦ ਇਕ ਹੋਰ ਹਿੰਦੂ ਆਗੂ ‘ਤੇ ਹਮਲਾ, ਦੇਖੋ ਕਿਵੇਂ ਮੁੰਡਿਆਂ ਨੇ ਕਰਾਈ ਠਾਹ-ਠਾਹ

htvteam

ਆਹ ਕੀ ਇਕ ਦਮ ਖੜੇ ਟਰੱਕਾਂ ‘ਚ ਨਿਕਲਣ ਲੱਗਾ ਧੂੰਆਂ, ਜਦੋਂ ਮੌਕੇ ‘ਤੇ ਫੜਿਆ ਬੰਦਾ ਤਾਂ ਉੱਡੇ ਹੋਸ਼!

htvteam

Leave a Comment