Htv Punjabi
Punjab

ਪਸ਼ੂਆਂ ਨੂੰ ਚਾਰਾ ਪਾ ਕੇ ਜਾ ਰਿਹਾ ਸੀ ਵਾਪਸ ਘਰ ਰਸਤੇ ‘ਚ ਹੋਇਆ ਆਹ ਕੰਮ ਕੀ ਦੱਸ ਵੀ ਨਹੀਂ ਸਕਦਾ

ਖੰਨਾ : ਸਿਟੀ 2 ਪੁਲਿਸ ਥਾਣੇ ਦੇ ਸਾਹਮਣੇ ਅਰਈਯਾ ਮੁਹੱਲੇ ਵਿੱਚ ਪੰਜ ਤੋਂ ਛੇ ਨੌਜਵਾਨਾਂ ਨੇ ਇੱਕ ਕੇਸਧਾਰੀ ਨੌਜਵਾਨ ਨੂੰ ਰੱਜ ਕੇ ਕੁੱਟਿਆ l ਜਦ ਉਹ ਬੱਚ ਕੇ ਘਰ ਵੱਲ ਭੱਜਣ ਲੱਗਾ ਤਾਂ ਘਰ ਤੋਂ ਬਾਹਰ ਕੱਢ ਕੇ ਫਿਰ ਤੋਂ ਉਸ ਨੂੰ ਕੁੱਟਿਆ ਗਿਆ l ਜਾਂਦੇ ਸਮੇਂ ਨੌਜਵਾਨ ਉਸਦੀ ਪੱਗ ਉਤਾਰ ਕੇ ਨਾਲ ਲੈ ਗਏ ਉੱਥੇ ਹੀ ਸ਼੍ਰੀ ਸਾਹਿਬ ਨੂੰ ਕੱਢ ਕੇ ਉੱਥੇ ਹੀ ਸੁੱਟ ਗਏ l ਹਾਦਸੇ ਵਿੱਚ ਜ਼ਖ਼ਮੀ ਨੌਜਵਾਨ ਨੂੰ ਹਸਪਤਾਲ ਵਿੱਚ ਦਾਖ਼ਿਲ ਕਰਵਾਉਂਦ ਹੋਏ ਪੁਲਿਸ ਨੂੰ ਸੂਚਨਾ ਦਿੱਤੀ ਗਈ l ਮਾਰ ਕੁੱਟ ਦੀ ਪੂਰੀ ਵਾਰਦਾਤ ਸੀਸੀਟੀਵੀ ਵਿੱਚ ਕੈਦ ਹੋ ਗਈ l ਪੀੜਿਤ ਪਵਨਦੀਪ ਸਿੰਘ ਨੇ ਦੱਸਿਆ ਕਿ ਸ਼ੁੱਕਰਵਾਰ ਦੇਰ ਰਾਤ ਕਰੀਬ 9 ਵਜੇ ਦੇ ਕਰੀਬ ਉਹ ਪਸ਼ੂਆਂ ਨੂੰ ਚਾਰਾ ਪਾਉਣ ਘਰ ਵਾਪਸ ਜਾ ਰਿਹਾ ਸੀ ਤਦ ਦੋ ਬਾਈਕ ‘ਤੇ ਸਵਾਰ 6 ਨੌਜਵਾਨਾਂ ਉਸ ਦੇ ਨਾਲ ਬਹਿਸਬਾਜ਼ੀ ਕਰਨ ਲੱਗੇ l ਉਸ ਦੇ ਨਾਲ ਗਾਲੀ ਗਲੋਚ ਕਰਦੇ ਹੋਏ ਹੱਥੋਪਾਈ ਸ਼ੁਰੂ ਕਰ ਦਿੱਤੀ l ਉਹ ਜਾਨ ਬਚਾ ਕੇ ਘਰ ਭੱਜਿਆ ਤਾਂ ਘਰ ਤੋਂ ਬਾਹਰ ਕੱਢਕੇ ਉਸ ਨੂੰ ਦੁਬਾਰਾ ਕੁੱਟਿਾ ਗਿਆ l ਉਸਦੀ ਦਸਤਾਰ ਉਤਾਰਦੇ ਹੋਏ ਉਸ ਨੂੰ ਵਾਲਾਂ ਤੋਂ ਘਸੀਟਦੇ ਉਸਦੇ ਪਾਇਆ ਹੋਇਆ ਸ਼੍ਰੀ ਸਾਹਿਬ ਕੱਢਕੇ ਸੁੱਟ ਦਿੱਤਾ l ਉਸਦੇ ਰੌਲਾ ਪਾਉਣ ਤੋਂ ਬਾਅਦ ਨੌਜਵਾਨ ਫਰਾਰ ਹੋ ਗਏ l ਪੁਲਿਸ ਨੇ ਹੁਣ ਤੱਕ ਇਸ ਮਾਮਲੇ ਵਿੱਚ ਕੋਈ ਕਾਰਵਾਈ ਨਹੀਂ ਕੀਤੀ ਹੈ l

Related posts

ਗਰੀਬਾਂ ਦੇ ਰਹਿਣ ਲਈ ਬਣੇ ਰਹਿਣ ਬਸੇਰਾ ਦੀ ਅਸਲ ਸੱਚਾਈ

htvteam

ਪੰਜਾਬ ਵਿੱਚ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ 20 ਹਜ਼ਾਰ ਤੋਂ ਪਾਰ

htvteam

ਆਹ ਡਾਕਟਰ ਰੱਸਾ ਪਾਕੇ 95 ਦਰਦਾਂ ਨੂੰ ਸਰੀਰ ‘ਚੋਂ ਦਿੰਦੈ ਨਿਚੋੜ

htvteam

Leave a Comment