Htv Punjabi
Punjab

ਵਿਦੇਸ਼ ਜਾਣ ਦੀ ਚਾਹਤ ਵਿੱਚ ਆਈਲੈਟਸ ਕੀਤੀ ਕੁੜੀ ਨੇ ਕੀਤੀ ਅਜਿਹੀ ਸਾਜਿਸ਼

ਬਠਿੰਡਾ : ਪੰਜਾਬ ਵਿੱਚ ਵੱਧਦੀ ਬੇਰੁਜ਼ਗਾਰੀ ਕਾਰਨ ਪੰਜਾਬ ਦਾ ਨੌਜਵਾਨ ਨਸ਼ੇ ਵੱਲ ਜਾ ਕੇ ਆਪਣੀ ਜ਼ਿੰਦਗੀ ਖਤਮ ਕਰ ਰਿਹਾ ਜਾਂ ਫਿਰ ਜਿਹੜੇ ਬਚੇ ਹੋਏ ਹਨ ਉਹ ਵਿਦੇਸ਼ਾਂ ਵਿੱਚ ਜਾਣ ਲਈ ਕੁਝ ਵੀ ਕਰਨ ਨੂੰ ਤਿਆਰ ਹਨ l ਵਿਦੇਸ਼ ਜਾਣ ਦੇ ਲਈ ਨੌਜਵਾਨ ਕੁਝ ਵੀ ਕਰਨ ਨੂੰ ਤਿਆਰ ਹੋ ਜਾਂਦੇ ਹਨ l ਇਹ ਵੀ ਨਹੀਂ ਸੋਚਦੇ ਕਿ ਜਿਹੜਾ ਰਸਤਾ ਉਹ ਚੁਣ ਰਹੇ ਹਨ ਕਿ ਵਿਦੇਸ਼ ਜਾਣ ਦੇ ਲਈ ਉਹ ਸਹੀ ਹੈ ਜਾਂ ਗਲਤ l ਅਜਿਹਾ ਹੀ ਇੱਕ ਮਾਮਲਾ ਬਠਿੰਡਾ ਦੇ ਪਿੰਡ ਭਗਤਾ ਭਾਈਕਾ ਵਿੱਚ ਸਾਹਮਣੇ ਆਇਆ ਹੈ l ਭਗਤਾ ਭਾਈਕਾ ਦੇ ਇੱਕ ਨੌਜਵਾਨ ਨੇ ਕੈਨੈਡਾ ਜਾਣ ਦੇ ਲਈ ਬਿਨਾਂ ਜਾਂਚ ਪੜਤਾਲ ਕੀਤੇ ਆਈਲੈਟਸ ਪਾਸ ਇੱਕ ਕੁੜੀ ਨਾਲ ਵਿਆਹ ਕਰਵਾਇਆ ਅਤੇ ਉਸ ਨੂੰ ਆਪਣੇ ਪੈਸੇ ‘ਤੇ ਕੈਨੇਡਾ ਭੇਜਿਆ l
ਕੈਨੇਡਾ ਜਾ ਕੇ ਕੁੜੀ ਨੇ ਕਿਸੇ ਹੋਰ ਨਾਲ ਸੰਬੰਧ ਬਣਾ ਲਏ l ਇਸ ਤੋਂ ਬਾਅਦ ਪਤੀ ਨੂੰ ਕੈਨੇਡਾ ਬੁਲਾਇਆ ਅਤੇ ਜਾਨ ਤੋਂ ਮਾਰਨ ਦੀ ਧਮਕੀਆਂ ਦਿੱਤੀਆਂ l ਜਾਨ ਦਾ ਖਤਰਾ ਪਾ ਕੇ ਪੀੜਿਤ ਨੌਜਵਾਨ ਵਾਪਸ ਆਪਣੇ ਘਰ ਆ ਗਿਆ, ਜਦਕਿ ਉਸਦੀ ਪਤਨੀ ਆਪਣੇ ਪ੍ਰੇਮੀ ਦੇ ਨਾਲ ਕੈਨੇਡਾ ਵਿੱਚ ਹੀ ਰਹਿ ਰਹੀ ਹੈ l ਨੌਜਵਾਨ ਨੇ ਆਪਣੇ ਨਾਲ ਹੋਈ ਇਸ ਧੋਖਾਧੜੀ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ l ਪੁਲਿਸ ਨੇ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਮੁਲਜ਼ਮ ਐਨਆਰਆਈ ਕੁੜੀ ਸੁਮਨਪ੍ਰੀਤ ਕੌਰ ਬਰਾੜ ਨਿਵਾਸੀ ਬੁੱਲੇਵਾਂਲਾ ‘ਤੇ 20 ਲੱਖ ਰੁਪਏ ਦੀ ਧੋਖਾਧੜੀ ਕਰਨ ਦਾ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ l

Related posts

ਮਾਂ ਪੁੱਤ ਰਲ਼ ਇੰਝ ਕਰਦੇ ਨੇ ਸੋਹਣੀਆਂ ਜਵਾਨੀਆਂ ਬਰਬਾਦ; ਲੋਕਾਂ ਨੇ ਸੜਕ ਜਾਮ ਕਰ ਲਾਇਆ ਧਰਨਾ

htvteam

ਲਾਲ ਰੰਗ ਦੀ ਬੱਸ ‘ਚ ਸਵਾਰ ਹੋਇਆ ਮੌਤ ਦਾ ਫਰਿਸ਼ਤਾ

htvteam

ਐਨੇ ਨੋਟ ਤੇ ਮਸ਼ੀਨ ਦੇਖ ਪੁਲਿਸੀਆਂ ਦੀਆਂ ਅੱਖਾਂ ਅੱਗੇ ਆਇਆ ਨੇਰ੍ਹਾ

htvteam

Leave a Comment