Htv Punjabi
Punjab

ਐਸਜੀਪੀਸੀ ਪ੍ਰਧਾਨ ਲੌਂਗੋਵਾਲ ਨੇ ਕਿਹਾ ਕਿ ਕਿਸੇ ਦੇ ਜਾਣ ਨਾਲ ਪਾਰਟੀ ਨੂੰ ਕੋਈ ਫਰਕ ਨਹੀਂ ਪੈਂਦਾ, ਸਗੋਂ ਸੁਖਬੀਰ ਦੀ ਅਗਵਾਈ ਵਿੱਚ ਪਾਰਟੀ ਹੋਰ ਮਜ਼ਬੂਤ ਹੋ ਰਹੀ ਹੈ

ਲਹਿਰਾਗਾਗਾ : ਐਸਜੀਪੀਸੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਲਹਿਰਾਗਾਗਾ ਦੇ ਨਜ਼ਦੀਕੀ ਪਿੰਡ ਸੰਗਤਪੁਰਾ ਵਿੱਚ ਤੀਜੇ ਭਾਈ ਹਿੰਮਤ ਸਿੰਘ ਜੀ ਦੇ ਜਨਮਦਿਨ ਨੂੰ ਸਮਰਪਿਤ ਇੱਕ ਧਾਰਮਿਕ ਸਮਾਗਮ ਵਿੱਚ ਹਿੱਸਾ ਲੈਣ ਦੇ ਲਈ ਪਹੁੰਚੇ ਸਨ l ਉਨ੍ਹਾਂ ਨੇ ਕਿਹਾ ਕਿ ਸਾਡੇ ਖੇਤਰ ਦੇ ਲਈ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਪੰਜ ਪਿਆਰਿਆਂ ਵਿੱਚੋਂ ਇੱਕ ਪਿਆਰਾ ਸਾਡੇ ਇਲਾਕੇ ਦਾ ਸੀ.ਲੌਂਗੋਵਾਲ ਨੇ ਕਿਹਾ ਕਿ 2 ਫਰਵਰੀ ਨੂੰ ਸੰਗਰੁਰ ਵਿੱਚ ਹੋੋਣ ਵਾਲੀ ਸ਼ੋ੍ਰਮਣੀ ਅਕਾਲੀ ਦਲ ਦੀ ਰੈਲੀ ਸਾਰੇ ਰਿਕਾਰਡ ਤੋੜ ਦੇਵੇਗੀ l ਐਸਜੀਪੀਸੀ ਦੇ ਪ੍ਰਧਾਨ ਹੋਣ ਦੇ ਨਾਲ ਨਾਲ ਰਾਜਨੀਤੀ ਵਿੱਚ ਸਿੱਧੇ ਤੌਰ ‘ਤੇ ਭਾਗ ਲੈਣ ‘ਤੇ ਕੀਤੇ ਸਵਾਲਾਂ ‘ਤੇ ਉਨ੍ਹਾਂ ਨੇ ਕਿਹਾ ਕਿ ਅਜਿਹਾ ਕੁਝ ਨਹੀਂ ਹੈ l ਐਸਜੀਪੀਸੀ ਪ੍ਰਧਾਨ ਜੋ ਪਹਿਲਾਂ ਵੀ ਸਨ ਉਹ ਵੀ ਰਾਜਨੀਤੀ ਵਿੱਚ ਸਰਗਰਮ ਸਨ l ਉਨ੍ਹਾਂ ਨੇ ਕਿਹਾ ਕਿ ਢੀਂਡਸਾ ਪਰਿਵਾਰ ਦੇ ਜਾਣ ਨਾਲ ਪਾਰਟੀ ਨੂੰ ਕੋਈ ਫਰਕ ਨਹੀਂ ਪੈਣ ਵਾਲਾ, ਬਲਕਿ ਪਾਰਟੀ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਹੋਰ ਮਜ਼ਬੂਤ ਹੋਵੇਗੀ l ਉਨ੍ਹਾਂ ਨੇ ਐਸਜੀਪੀਸੀ ਵੱਲੋਂ ਭਾਈ ਹਿੰਮਤ ਸਿੰਘ ਦੀ ਯਾਦਗਾਰ ਬਣਾਉਣ ਦੇ ਲਈ ਤਿੰਨ ਲੱਖ ਰੁਪਏ ਦੇਣ ਦਾ ਵੀ ਐਲਾਨ ਕੀਤਾ l

Related posts

ਉਹ ਤੇਰੀ ਆਹ ਕੀ ਹੋ ਗਿਆ ਪੰਜਾਬ ‘ਚ

htvteam

ਘਰੋਂ ਕੁੜੀ ਭਜਾਉਣ ਵਾਲਿਓ ਆਹ ਹੁੰਦਾ ਫਿਰ ਬੁਰਾ ਹਾਲ

htvteam

ਅੱਧੀ ਰਾਤ ਔਰਤ ਨੂੰ ਨੰਗਾ ਕਰਨ ਵਾਲੀ ਆਈ ਕੈਮਰੇ ਸਾਹਮਣੇ; ਦੇਖੋ ਵੀਡੀਓ

htvteam

Leave a Comment