Htv Punjabi
Punjab

ਹੁਕ ਟੁੱਟਣ ਨਾਲ ਬੋਗੀਆਂ ਤੋਂ ਅਲੱਗ ਹੋਇਆ ਪੂਜਾ ਐਕਸਪ੍ਰੈਸ ਦਾ ਇੰਜਣ, ਖਿੜਕੀ ‘ਤੇ ਖੜੇ ਨੌਜਵਾਨ ਦੀ ਮੌਤ

ਫਤਿਹਗੜ੍ਹ ਸਾਹਿਬ : ਅੰਮ੍ਰਿਤਸਰ ਨਵੀਂ ਦਿੱਲੀ ਮਾਰਗ ‘ਤੇ ਸਰਹਿੰਦ ਦੇ ਕੋਲ ਰੇਲ ਹਾਦਸਾ ਹੋ ਗਿਆ l ਜੰਮੂਤਵੀ ਤੋਂ ਆ ਰਹੀ ਪੂਜਾ ਐਕਸਪ੍ਰੈਸ ਟਰੇਨ ਦਾ ਇੰਜਣ ਹੁੱਕ ਟੁੱਟਣ ਦੇ ਕਾਰਨ ਬੋਗੀਆਂ ਤੋਂ ਅਲੱਗ ਹੋ ਗਿਆ l ਇਸ ਨਾਲ ਇੱਕ ਨੌਜਵਾਨ ਦੀ ਮੌਤ ਹੋ ਗਈ l ਟਰੇਨ ਵੱਡੇ ਹਾਦਸੇ ਦਾ ਸ਼ਿਕਾਰ ਹੋ ਸਕਦੀ ਸੀ ਪਰ ਇਸ ਤੋਂ ਬਾਲ ਬਾਲ ਬਚ ਗਈ ਅਤੇ ਹਜ਼ਾਰਾਂ ਯਾਤਰੀਆਂ ਦੀ ਜਾਨ ਬਚ ਗਈ l ਜਾਣਕਾਰੀ ਦੇ ਅਨੁਸਾਰ ਜੰਮੂਤਵੀ ਤੋਂ ਗੱਡੀ ਨੰਬਰ 12414 ਪੂਜਾ ਐਕਸਪ੍ਰੇਸ ਜੈਪੁਰ ਜਾ ਰਹੀ ਸੀ l
ਟਰੇਨ ਲੁਧਿਆਣਾ ਤੋਂ 11 ਵੱਜ ਕੇ 5 ਮਿੰਟ ‘ਤੇ ਨਿਕਲੀ l ਇਸਦਾ ਅਗਲਾ ਸਟੇਸ਼ਨ ਅੰਬਾਲਾ ਕੈਂਟ ਸੀ l 12 ਵਜੇ ਦੇ ਕਰੀਬ ਜਦ ਗੱਡੀ ਕਰੀਬ 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਸਰਹਿੰਦ ਤੋਂ ਨਿਕਲੀ ਸੀ ਤਾਂ ਬ੍ਰਾਹਮਣਮਾਜਰਾ ਕੋਲ ਇੰਜਣ ਦਾ ਹੁੱਕ ਟੁੱਟ ਗਿਆ l ਜਿਸ ਕਾਰਨ ਇੰਜਣ ਕਰੀਬ 3 ਕਿਲੋਮੀਟਰ ਅੱਗੇ ਚਲਾ ਗਿਆ l ਇੰਜਣ ਦੇ ਨਾਲ ਪਹਿਲੀ ਬੋਗੀ ਵਿੱਚ ਖਿੜਕੀ ਦੇ ਕੋਲ ਪਠਾਨਕੋਟ ਦਾ 25 ਸਾਲਾ ਸਤਪਾਲ ਸਿੰਘ ਨੀਚੇ ਗਿਰ ਗਿਆ l ਉਸ ਦੇ ਸਿਰ ‘ਤੇ ਸੱਟ ਲੱਗਣ ਨਾਲ ਉਸ ਦੀ ਮੌਤ ਹੋ ਗਈ l
ਰੇਲ ਹਾਦਸੇ ਦੀ ਸੂਚਨਾ ਮਿਲਦੇ ਹੀ ਅੰਬਾਲਾ ਕੰਟਰੋਲ ਰੂਮ ਵਿੱਚ ਭਗਦੜ ਮੱਚ ਗਈ.ਉੱਥੇ ਦੇ ਰੇਲਵੇ ਅਧਿਕਾਰੀ ਮੌਕੇ ‘ਤੇ ਪਹੁੰਚੇ l ਇੰਜਣ ਅਤੇ ਅਲੱਗ ਹੋਈ ਗੱਡੀ ਨੂੰ ਸਰਹਿੰਦ ਰੇਲਵੇ ਸਟੇਸ਼ਨ ‘ਤੇ ਲਿਆ ਕੇ ਜੋਡਿਆ ਗਿਆ ਅਤੇ ਬਾਕੀ ਦੀ ਖਾਮੀਆਂ ਵੀ ਚੈਕ ਕੀਤੀਆਂ ਗਈਆਂ l ਕਰੀਬ ਸਾਢੇ ਤਿੰਨ ਘੰਟੇ ਬਾਅਦ ਟਰੇਨ ਨੂੰ ਇੱਥੋਂ ਰਵਾਨਾ ਕੀਤਾ ਗਿਆ l ਟਰੇਨ ਅੰਬਾਲਾ ਕੈਂਟ 4 ਵੱਜ ਕੇ 54 ਮਿੰਟ ‘ਤੇ ਪਹੁੰਚੀ, ਜਦਕਿ ਇਸ ਦਾ ਸਮੇਂ 12 ਵਜ ਕੇ 55 ਮਿੰਟ ਸੀ.
ਜਿਸ ਰਫਤਾਰ ਨਾਲ ਗੱਡੀ ਜਾ ਰਹੀ ਸੀ ਅਤੇ ਇਸ ਵਿੱਚ ਯਾਤਰੀਆਂ ਦੀ ਭੀੜ ਸੀ ਤਾਂ ਵੱਡੇ ਹਾਦਸੇ ਦਾ ਖਤਰਾ ਸੀ l ਹਾਦਸੇ ਦੇ ਸਮੇਂ ਜੇਕਰ ਗੱਡੀ ਪਟਰੀ ਤੋਂ ਉਤਰ ਜਾਂਦੀ ਤਾਂ ਵੱਡਾ ਨੁਕਸਾਨ ਹੋ ਸਕਦਾ ਸੀ l ਟਰੇਨ ਦੇ ਇੰਜਣ ਹੁੱਕ ਜਦੋਂ ਟੁੱਟਿਆ ਤਾਂ ਡਰਾਈਵਰ ਨੂੰ ਵੀ ਜ਼ੋਰਦਾਰ ਝਟਕਾ ਲੱਗਿਆ l ਰਫਤਾਰ ਤੇਜ਼ ਹੋਣ ਦੇ ਕਾਰਨ ਇੰਜਣ ਨੂੰ ਜਦੋਂ ਰੋਕਿਆ ਗਿਆ ਤਾਂ ਉਹ 3 ਕਿਲੋਮੀਟਰ ਦੂਰ ਚਲਾ ਗਿਆ ਸੀ l ਡਰਾਈਵਰ ਨੇ ਟਰੇਨ ਦੇ ਗਾਰਡ ਨਾਲ ਸੰਪਰਕ ਕਰਦੇ ਹੋਏ ਇਸਦੀ ਸੂਚਨਾ ਹੈਡਕੁਆਰਟਰ ‘ਤੇ ਦਿੱਤੀ l

Related posts

ਝੋਨੇ ਦੀ ਰਹਿੰਦ ਖੂੰਦ ਨੇ ਮੰਡੀ ਚ ਦੇਖੋ ਕੀ ਕਰਵਾਤਾ

htvteam

ਮਰੀਜ਼ ਨੂੰ ਲਿਜਾ ਰਹੀ ਐਂਬੂਲੈਂਸ ਡਿੱਗੀ ਖਾਈ ਚ! ਹੋਈਆਂ ਮੌ/ਤਾਂ !

htvteam

ਪਿਟਬੁੱਲ ਨੇ ਕੁੜੀ ਨਾਲ ਖੇਡ੍ਹੀ ਖੂਨ ਦੀ ਹੋਲੀ, ਮਾਲਕ ਗ੍ਰਿਫਤਾਰ

Htv Punjabi

Leave a Comment