Htv Punjabi
Punjab

ਸਪਾ ਸੈਂਟਰ ਵਿੱਚ ਤਿੰਨ ਤੋਂ ਪੰਜ ਹਜ਼ਾਰ ਵਿੱਚ ਹੁੰਦਾ ਸੀ ਵਿਦੇਸੀ ਕੁੜੀਆਂ ਦਾ ਸੌਦਾ, 28 ਨੂੰ ਕੀਤਾ ਗ੍ਰਿਫਤਾਰ

ਅੰਮ੍ਰਿਤਸਰ : ਅੰਮ੍ਰਿਤਸਰ ਵਿੱਚ ਪੁਲਿਸ ਨੇ ਮਸਾਜ ਅਤੇ ਸਪਾ ਸੈਂਟਰ ਵਿੱਚ ਛਾਪੇਮਾਰੀ ਕਰ ਕੇ 12 ਵਿਦੇਸ਼ੀ ਕੁੜੀਆਂ ਸਮੇਤ 28 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਹੈ l ਕਾਰਵਾਈ ਦੀ ਭਨਕ ਲੱਗਦੇ ਹੀ ਸਪਾ ਸੈਂਟਰਾਂ ਦੇ ਮਾਲਿਕ ਫਰਾਰ ਹੋ ਗਏ l ਇਲਜ਼ਾਮ ਹੈ ਕਿ ਇੱਥੇ ਕੁੜੀਆਂ ਦਾ ਦੇਹ ਵਪਾਰ ਕਰਵਾਇਆ ਜਾ ਰਿਹਾ ਸੀ l ਉੱਧਰ ਇਲਾਕੇ ਦੇ ਇੱਕ ਵੱਡੇ ਨੇਤਾ ‘ਤੇ ਵੀ ਕਾਰਵਾਈ ਰੁਕਵਾਉਣ ਦੇ ਲਈ ਦਬਾਾਵ ਬਣਾਉਣ ਦਾ ਇਲਜ਼ਾਮ ਹੈ l
ਪੁਲਿਸ ਦੇ ਮੁਤਾਬਿਕ ਦੋ ਦਿਨ ਪਹਿਲਾਂ ਸੂਚਨਾ ਮਿਲੀ ਸੀ ਕਿ ਕੁਝ ਸਪਾ ਸੈਂਟਰ ਅਤੇ ਮਸਾਜ ਪਾਰਲਰ ਥਾਈਲੈਂਡ, ਮਲੇਸ਼ੀਆ, ਨੇਪਾਲ, ਭੂਟਾਨ ਦੇ ਇਲਾਵਾ ਭਾਰਤ ਦੇ ਅਰੁਣਾਚਲ ਪ੍ਰਦੇਸ਼ ਤੋਂ ਕੁੜੀਆਂ ਮੰਗਵਾ ਕੇ ਦੇਹ ਵਪਾਰ ਕਰਵਾ ਰਹੇ ਹਨ l ਵਿਦੇਸ਼ੀ ਕੁੜੀਆਂ ਨੂੰ ਟੂਰਿਸਟ ਵੀਜ਼ਾ ਇੱਥੇ ਲਿਆਇਆ ਜਾਂਦਾ ਹੈ ਅਤੇ ਸਪਾ ਸੈਂਟਰਾਂ ਵਿੱਚ ਕੰਮ ਕਰਵਾਇਆ ਜਾਂਦਾ ਹੈ l ਕ੍ਰਿਸਟਲ ਚੌਂਕ ਦੇ ਕੋਲ ਦੋ ਮਸਾਜ ਸੈਂਟਰ ਅਤੇ ਕੰਪਨੀ ਬਾਗ ਦੇ ਕੋਲ ਸਪਾ ਸੈਂਟਰ ‘ਤੇ ਛਾਪੇਮਾਰੀ ਕਰ 28 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਹੈ l ਜਾਂਚ ਦੇ ਦੌਰਾਨ ਪਤਾ ਲੱਗਿਆ ਕਿ ਸਪਾ ਸੈਂਟਰ ਦ ਮਾਲਿਕ ਤਿੰਨ ਤੋਂ ਪੰਜ ਹਜ਼ਾਰ ਰੁਪਏ ਵਿੱਚ ਵਿਦੇਸ਼ੀ ਕੁੜੀਆਂ ਦਾ ਸੌਦਾ ਕਰਦੇ ਸਨ, ਇਸ ਦੇ ਲਈ ਇੱਕ ਹਜ਼ਾਰ ਦੀ ਰਸੀਦ ਕਟਵਾਣੀ ਪੈਂਦੀ ਹੈ l
ਉੱਧਰ ਦੇਰ ਰਾਤ ਇੱਕ ਵੱਡੇ ਨੇਤਾ ਨੇ ਸਪਾ ਸੈਂਟਰਾਂ ਵਿੱਚ ਚੱਲ ਰਹੀ ਕਾਰਵਾਈ ਨੂੰ ਰੁਕਵਾਉਣ ਦੇ ਲਈ ਥਾਣਾ ਮੁਖੀ ਤੋਂ ਲੈ ਕੇ ਵੱਡੇ ਅਫਸਰਾਂ ਤੱਕ ਨੂੰ ਫੋਨ ਕਰ ਦਿੱਤਾ ਪਰ ਪੁਲਿਸ ਨੇ ਕਾਰਵਾਈ ਨਹੀਂ ਰੋਕੀ l ਏਸੀਪੀ ਪਰਵਿੰਦਰ ਕੌਰ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕਰਵਾਈ ਜਾ ਰਹੀ ਹੈ l ਸਪਾ ਸੈਂਟਰਾਂ ਦੇ ਮਾਲਿਕਾਂ ਨੂੰ ਵਿਦੇਸ਼ੀ ਕੁੜੀਆਂ ਦੇ ਪਾਸਪੋਰਟ ਅਤੇ ਹੋਰ ਦਸਤਾਵੇਜ਼ ਲਿਆਉਣ ਲਈ ਕਿਹਾ ਹੈ l

Related posts

ਥਾਣੇਦਾਰਾਂ ਨੇ ਬੱਕਰੇ ਵਾਂਗ ਢਾਹਕੇ ਕੁੱ ਟਿ ਆ ਪੱਤਰਕਾਰ

htvteam

ਘਰ ਵਿੱਚ ਇੱਕਲੀ ਸੀ ਐਨਆਰਆਈ ਬਜ਼ੁਰਗ ਔਰਤ, ਬੇਸੁੱਧ ਕਰ ਕੇ ਗਹਿਣੇ ਦੇਸੀ ਵਿਦੇਸ਼ੀ ਕਰੰਸੀ ਲੈ ਫਰਾਰ ਬਦਮਾਸ਼

Htv Punjabi

ਅੰਮ੍ਰਿਤਪਾਲ ਸਿੰਘ ਦੇ 7 ਸਾਥੀ 4 ਦਿਨਾਂ ਦੇ ਪੁਲਿਸ ਰਿਮਾਂਡ ‘ਤੇ

htvteam

Leave a Comment